BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਸਾਨੀ ਸ਼ਹਾਦਤ ਦੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪੁਰਬ ਤੇ ਛਬੀਲ ਲਗਾਈ

ਗੁਰਦੁਆਰਾ ਬਾਬਾ ਸੈਣ ਭਗਤ ਜੀ ਵਿਖੇ ਲੱਗੀ ਠੰਡੇ ਮਿੱਠੇ ਜਲ ਦੀ ਛਬੀਲ ਦਾ ਦ੍ਰਿਸ਼
ਕਾਦੀਆਂ, 9 ਜੂਨ (ਬਿਊਰੋ)- ਸ਼ਹੀਦਾਂ ਦੇ ਸਰਤਾਜ ਅਦੁੱਤੀ ਸ਼ਹਾਦਤ ਦੇ ਮਾਲਕ ਸਿੱਖ ਕੌਮ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸ਼ਰਧਾ ਸਤਿਕਾਰ ਸਹਿਤ ਮਨਾਉਂਦੇ ਹੋਏ ਗੁਰਦੁਆਰਾ ਬਾਬਾ ਸੈਣ ਭਗਤ ਜੀ ਮੁਹੱਲਾ ਧਰਮਪੁਰਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਛੋਲਿਆਂ ਦਾ ਭੰਗੂਰ ਪ੍ਰਸਾਦਿ ਰਾਹਗੀਰ ਇਲਾਕਾ ਨਿਵਾਸੀ ਸੰਗਤਾਂ ਨੂੰ ਛਕਾਇਆ ਗਿਆ। ਗੁਰੂ ਘਰ ਦੀਆਂ ਸੰਗਤਾਂ ਵੱਲੋਂ ਮਈ ਮਹੀਨੇ ਤੋ ਹੀ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸ਼ੁਰੂ ਕੀਤੇ ਗਏ ਸਨ। ਜਿੰਨਾ ਦੀ ਸੰਪੂਰਨਤਾ ਤੇ ਅੱਜ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਸੰਗਤਾਂ ਵੱਲੋ ਗੁਰਬਾਣੀ ਕੀਰਤਨ ਕੀਤਾ ਗਿਆ। ਅਰਦਾਸ ਹੋਣ ਤੋ ਬਾਦ ਹੁਕਮਨਾਮਾ ਸੰਗਤਾਂ ਨੇ ਸਰਵਨ ਕੀਤਾ ਤੇ ਠੰਡੇ ਮਿੱਠੇ ਜਲ ਦੀ ਛਬੀਲ ਤੇ ਛੋਲਿਆਂ ਦਾ ਭੰਗੂਰ ਪ੍ਰਸਾਦਿ ਅਤੁੱਟ ਵਰਤਾਇਆ ਗਿਆ।

No comments: