BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਲੀਮੈਂਟਰੀ ਟੀਚਰਜ਼ ਯੂਨੀਅਨ ਨੇ ਮਾਨ ਅਤੇ ਘੁੱਗੀ ਨੂੰ ਲਿਆ ਆੜੇ ਹੱਥੀ

ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ ਜਨਤਕ ਤੌਰ ਤੇ ਮੰਗਣ ਮਾਫੀ-ਈ.ਟੀ.ਯੂ ਗੁਰੂਹਰਸਹਾਏ 27 ਜੂਨ (ਮਨਦੀਪ ਸਿੰਘ ਸੋਢੀ)- ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਪ੍ਰਸਿੱਧ ਕਮੇਡੀਅਨ ਗੁਰਪ੍ਰੀਤ ਘੁੱਗੀ ਵੱਲੋ ਅਧਿਆਪਕ ਵਰਗ ਦੇ ਖਿਲਾਫ ਦਿੱਤੇ ਇਤਰਾਜਯੋਗ ਬਿਆਨਾਂ ਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ( ਈ.ਟੀ.ਯੂ) ਜਿਲਾ ਫਿਰੋਜਪੁਰ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਈ.ਟੀ.ਯੂ ਪੰਜਾਬ ਦੇ ਉਪ ਪ੍ਰਧਾਨ ਹਰਜਿੰਦਰ ਹਾਂਡਾ, ਸਟੇਟ ਕਮੇਟੀ ਮੈਂਬਰ ਬਲਰਾਜ ਥਿੰਦ , ਜਿਲਾ ਪ੍ਰਧਾਨ ਫਿਰੋਜਪੁਰ ਚਰਨਜੀਤ ਸਿੰਘ, ਉਪ ਪ੍ਰਧਾਨ ਸੁਖਵਿੰਦਰ ਭੁੱਲਰ , ਜਨਰਲ ਸਕੱਤਰ ਗੁਰਬਚਨ ਸਿੰਘ , ਸ੍ਰਪਰਸਤ ਅਨਿਲ ਪ੍ਰਭਾਕਰ , ਬਲਾਕ ਪ੍ਰਧਾਨ ਸਤਨਾਮ ਚਾਂਦੀ, ਸੰਦੀਪ ਚੌਧਰੀ, ਜਸਵੰਤ ਸ਼ੇਖੜਾ, ਬਲਵਿੰਦਰ ਸਫਰੀ, ਦਾਰਾ ਸਿੰਘ ਪਵਾਰ , ਸਤੀਸ਼ ਕੰਬੋਜ , ਪ੍ਰਦੀਪ ਗੁਪਤਾ, ਦੀਪਾ ਸਿੰਘ , ਗੁਰਦੀਪ ਸਿੰਘ , ਗੁਰਦੇਵ ਸਿੰਘ , ਮਹਿੰਦਰ ਸ਼ੈਲੀ, ਕੁਲਵੰਤ ਕੰਬੋਜ , ਹਰਜੀਤ ਸਿੱਧੂ , ਕਾਰਜ ਸਿੰਘ , ਗੁਰਭੇਜ ਸਿੰਘ ਅਤੇ ਪ੍ਰੇਮ ਸਿੰਘ ਜੀਰਾ ਆਦਿ ਅਧਿਆਪਕ ਆਗੂਆਂ ਨੇ ਕਿਹਾ ਕਿ ਅਧਿਆਪਕ ਵਰਗ ਅਨੇਕਾ ਮੁਸ਼ਕਿਲਾਂ,ਘਾਟਾਂ ਅਤੇ ਪ੍ਰੇਸ਼ਾਨੀਆਂ ਦੇ ਬਾਵਜੂਦ ਵੀ ਆਪਣੇ ਅਧਿਆਪਕ ਕਿੱਤੇ ਨੂੰ ਪੂਰੀ ਤਰਾਂ ਨਾਲ ਸਮਰਪਿਤ ਹੈ  ਅਤੇ ਸਿੱਖਿਆ ਦੇ ਸੁਧਾਰ ਲਈ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਅਧਿਆਪਕ ਵਰਗ ਵੱਲੋ ਤਨਦੇਹੀ ਨਾਲ ਨਿਭਾਈ ਜਾ ਰਹੀ ਡਿਊਟੀ ਕਾਰਨ ਹੀ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਵਿਚੋ ਤੀਜੇ ਨੰਬਰ ਤੇ ਆ ਗਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਕਿਸੇ ਵੀ ਰਾਜਨੀਤਿਕ ਆਗੂ ਨੂੰ ਅਧਿਆਪਕ ਵਰਗ ਦੀ ਸ਼ਾਨ ਦੇ ਖਿਲਾਫ ਇਕ ਵੀ ਸ਼ਬਦ ਬੋਲਣ ਦੀ ਆਗਿਆ ਨਹੀ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਆਪ ਪਾਰਟੀ ਦੇ ਇਹਨਾਂ ਕਮੇਡੀਅਨ ਆਗੂਆਂ ਨੇ ਬੇਤੁਕੇ ਬਿਆਨ ਦੇ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਇਹ ਆਗੂ ਸਿੱਖਿਆ ਦੇ ਖੇਤਰ ਤੋਂ ਪੂਰੀ ਤਰਾਂ ਨਾਲ ਬਿਲਕੁਲ ਹੀ ਅਣਜਾਨ ਹਨ। ਉਹਨਾਂ ਕਿਹਾ ਕਿ ਭਾਵੇਂ ਇਹ ਆਗੂ ਹੁਣ ਸ਼ੋਸ਼ਲ ਮੀਡਿਆ ਤੇ ਮਾਫੀਆਂ ਮੰਗ ਰਹੇ ਹਨ, ਪਰ ਇਹਨਾਂ ਨੂੰ ਉਸ ਵੇਲੇ ਤੱਕ ਮਾਫ ਨਹੀ ਕੀਤਾ ਜਾ ਸਕਦਾ ਜਦੋ ਤੱਕ ਇਹ ਆਗੂ ਆਪ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਹਾਜਰੀ ਵਿੱਚ ਜਨਤਕ ਤੌਰ ਤੇ ਪ੍ਰੈਸ ਕਾਂਨਫਰੰਸ ਬੁੱਲਾ ਕੇ ਮਾਫੀ ਨਹੀ ਮੰਗਦੇ ਅਤੇ ਅੱਗੇ ਤੋਂ ਕਦੇ ਵੀ ਅਧਿਆਪਕ ਵਰਗ ਦੇ ਖਿਲਾਫ ਨਾ ਬੋਲਣ ਦਾ ਵਿਸ਼ਵਾਸ਼ ਨਹੀ ਦਿਵਾਉਂਦੇ। ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਇਹਨਾਂ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਮੁੱਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀ ਵਾਲ ਤੋਂ ਮੰਗ ਕੀਤੀ ਕਿ ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ ਵੱਲੋ ਦਿੱਤੇ ਬਿਆਨਾਂ ਸਬੰਧੀ ਆਪਣਾ ਪੱਖ ਸਪਸ਼ਟ ਕਰਨ।

No comments: