BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਵਿਚ ਚਿਟੇ ਦੀ ਰਾਜਨੀਤੀ-ਲੀਡਰੋ ਲੋਕਾਂ ਨੂੰ ਹੋਰ ਬੁਧੂ ਨਾ ਬਣਾਉ

ਜਲੰਧਰ 16 ਜੂਨ (ਜਸਵਿੰਦਰ ਆਜ਼ਾਦ)- ਪੰਜਾਬ ਨਾਲ ਸਬੰਧਤ ਕੋਈ ਖਬਰ ਕਿਸੇ ਅਖਬਾਰ ਵਿਚ ਪੜ ਲਵੋ, ਕਿਸੇ ਟੀ.ਵੀ ਚੈਨਲ ਤੇ ਦੇਖ ਲਵੋ ਬੱਸ ਚਾਰੇ ਪਾਸੇ ਦੀਆਂ ਖਬਰਾਂ ਤੇ ਲੀਡਰਾਂ ਦੇ ਬਿਆਨ ਚਿਟੇ ਬਾਰੇ ਹਨ। ਕੋਈ ਕਹਿ ਰਿਹਾ ਹੈ ਕਿ ਪੰਜਾਬ ਵਿਚ ਨਾ ਤਾਂ ਚਿਟਾ ਬਣਦਾ ਹੈ ਤੇ ਨਾ ਹੀ ਵਿਕਦਾ ਹੈ ਇਸੇ ਲਈ ਪੰਜਾਬ ਦੇ ਲੋਕ ਨਸ਼ੇੜੀ ਨਹੀਂ ਹਨ,ਕੁਝ ਕਹਿ ਰਹੇ ਹਨ ਪੰਜਾਬ  ਤੇ ਪੰਜਾਬ ਦੇ ਲੋਕਾਂ ਨੂੰ ਚਿਟੇ ਦੇ ਵਪਾਰ ਨੇ ਤਬਾਹ ਕਰਕੇ ਰਖ ਦਿਤਾ ਹੈ ਇਸ ਲਈ ਸਾਡੀ ਸਰਕਾਰ ਬਣਨ ਤੋਂ ਬਾਅਦ ਚਿਟਾ ਵੇਚਣ ਵਾਲੇ ਸੌਦਾਗਰਾਂ ਨੂੰ ਜੇਲਾਂ ਵਿਚ ਬੰਦ ਕਰ ਦਿਤਾ ਜਾਵੇਗਾ। ਇਸੇ ਤਰਾਂ ਕੋਈ ਕੁਝ ਬੋਲ ਰਿਹਾ ਹੈ ਤੇ ਕੋਈ ਕੁਝ। ਲੇਕਿਨ ਗਲ ਚਿਟੇ ਦੀ ਹੀ ਹੋ ਰਹੀ ਹੈ। ਕੋਈ ਇਹਨਾਂ ਬੇਵਕੂਫ ਲੀਡਰਾਂ ਨੂੰ ਪੁਛਣ ਵਾਲਾ ਹੋਵੇ ਕਿ ਪੰਜਾਬ ਕੋਲ ਕੀ ਚਿਟੇ ਤੋਂ ਸਿਵਾਏ ਕੋਈ ਹੋਰ ਵੀ ਮੁੱਦਾ ਹੈ ਕਿ ਨਹੀਂ? ਡਿਗਰੀਆਂ ਦੀ ਪੰਡ ਚੁਕੀ ਫਿਰਦੇ ਨੌਜਵਾਨ ਰੁਜਗਾਰ ਦੀ ਭਾਲ ਵਿਚ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਕਰਜਿਆਂ ਦੇ ਸਤਾਏ ਹੋਏ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ਸਰਕਾਰੀ ਮੁਲਾਜਮ ਤਨਖਾਹਾਂ ਨਾ ਮਿਲਣ ਕਾਰਣ ਤੜਪ ਰਹੇ ਹਨ।ਪੰਜਾਬ ਦਾ ਉਦਯੋਗ ਖਤਮ ਹੋ ਕੇ ਰਹਿ ਗਿਆ ਹੈ। ਸਮਾਜਿਕ ਬੁਰਾਈਆਂ ਨੇ ਪੰਜਾਬ ਅੰਦਰ ਇਤਨੇ ਪੈਰ ਪਸਾਰ ਲਏ ਹਨ ਜਿਸ ਨਾਲ ਇਹ ਬੁਰਾਈਆਂ ਕੈਂਸਰ ਦਾ ਰੂਪ ਧਾਰਨ ਕਰ ਚੁਕੀਆਂ ਹਨ। ਅਜ ਭਿਆਨਕ ਤੇ ਜਾਨਲੇਵਾ ਬੀਮਾਰੀਆਂ ਨੇ ਪੰਜਾਬ ਦੇ ਹਰ ਘਰ ਦੇ ਦਰਵਾਜੇ ਉਪਰ ਦਸਤਕ ਦਿਤੀ ਹੋਈ ਹੈ। ਲੋਕਾਂ ਕੋਲ ਇਲਾਜ ਕਰਵਾਉਣ ਲਈ ਸਾਧਨ ਨਹੀਂ ਹਨ।ਪੰਜਾਬ ਦਾ ਪਾਣੀ ਮਨੁਖ ਲਈ ਹੀ ਨਹੀਂ ਸਗੋਂ ਪਸ਼ੂਆਂ ਦੇ ਪੀਣ ਲਈ ਵੀ ਯੋਗ ਨਹੀਂ ਹੈ। ਪੰਜਾਬ ਦੀਆਂ ਜੇਲਾਂ ਵਿਚ ਸਜਾ ਭੁਗਤ ਚੁਕੇ ਕੈਦੀ ਆਪਣੀ ਰਿਹਾਈ ਲਈ ਉਡੀਕ ਵਿਚ ਹਨ। ਪੰਜਾਬ ਨੂੰ ਕੇਂਦਰ ਸਰਕਾਰ ਵਲੋਂ ਹਰ ਖੇਤਰ ਵਿਚ ਤਬਾਹ ਕਰਨ ਦੀਆਂ ਚਾਲਾਂ ਲਗਾਤਾਰ ਜਾਰੀ ਹਨ। ਦਿਲੀ ਦੰਗਿਆਂ ਦੇ ਦੋਸ਼ੀ ਅਜੇ ਵੀ ਦਨਦਨਾ ਰਹੇ ਹਨ। ਇਹ ਕੁਝ ਅਜਿਹੇ ਗੰਭੀਰ ਮੁਦੇ ਹਨ ਜਿਹਨਾਂ ਉਪਰ ਪੰਜਾਬ ਦੇ ਲੀਡਰਾਂ ਦਾ ਧਿਆਨ ਹੀ ਨਹੀਂ ਜਾ ਰਿਹਾ ਹੈ। ਲੀਡਰਾਂ ਵਲੋਂ ਚਿਟੇ ਬਾਰੇ ਕੀਤੇ ਜਾ ਰਹੇ ਧੂਆਂ ਧਾਰ ਪਰਚਾਰ ਤੋਂ ਇਸ ਤਰਾਂ ਮਲੂਮ ਹੋ ਰਿਹਾ ਹੈ ਜਿਸ ਤਰਾਂ ਚਿਟੇ ਦਾ ਮੁਦਾ ਹੱਲ ਹੋ ਜਾਣ ਨਾਲ ਪੰਜਾਬੀਆਂ ਨੇ ਸਵੱਰਗ ਵਿਚ ਚਲੇ ਜਾਣਾ ਹੈ। ਭਾਈ ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਮਾਰੋ। ਚਿਟੇ ਦਾ ਦੈਂਤ ਬਣੇ ਕਾਰਣਾਂ ਨੂੰ ਜੇਕਰ ਖਤਮ ਕਰ ਲਿਆ ਤਾਂ ਚਿਟਾ ਆਪਣੇ ਆਪ ਖਤਮ ਹੋ ਜਾਏਗਾ। ਇਕ ਗਲ ਅਜ ਮੈਂ ਲਿਖਤੀ ਤੌਰ ਤੇ ਦੇ ਰਿਹਾ ਹਾਂ ਕਿ ਕਿਸੇ ਵੀ ਪਾਰਟੀ ਦੀ ਪੰਜਾਬ ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ ਚਿਟੇ ਦਾ ਰੌਲਾ ਗੌਲਾ ਵਾਵਰੋਲੇ ਵਾਂਗ ਉੜ ਜਾਏਗਾ। ਤੁਸੀਂ ਸਾਰੇ ਵੇਖ ਲਿਉ ਕਿਸੇ ਨੇ ਵੀ ਚਿਟੇ ਦੇ ਵਪਾਰੀ ਨੂੰ ਨਾ ਤਾਂ ਜੇਲ ਵਿਚ ਬੰਦ ਕਰਨਾ ਹੈ ਤੇ ਨਾ  ਹੀ ਕੋਈ ਸਜਾ ਦੇਣੀ ਹੈ।ਤੇ ਜੇਕਰ ਮੇਰੀ ਗਲ ਉਪਰ  ਯਕੀਨ ਨਹੀਂ ਹੈ ਤੇ ਕੇਂਦਰ ਵਿਚ ਭਾਰੀ ਬਹੁਮਤ ਨਾਲ ਬਣੀ ਭਾਜਪਾ ਸਰਕਾਰ ਦੇ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਖਾਸ ਤੌਰ ਤੇ ਸਿਖਾਂ ਨਾਲ ਕੀਤੇ ਵਾਇਦਿਆਂ ਵੱਲ ਝਾਤ ਮਾਰ ਲਵੋ। ਇਹ ਤਾਂ ਭਾਈ ਇਸੇ ਤਰਾਂ ਹੀ ਚਲੂ ? ਲਾ ਲਉ ਜਿਹੜਾ ਜੋਰ ਲਾਉਣਾ-ਸਤਨਾਮ ਸਿੰਘ ਚਾਹਲ।

No comments: