BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾਪਿਆਂ ਦੀਆਂ ਅੱਖਾਂ ਵਿੱਚ ਘੱਟਾ ਪਾਕੇ ਕੁੜੀ ਲੁੱਟ ਪੁੱਟ ਕੇ ਸੱਜਣਾਂ ਨਾਲ ਤੁਰ ਗਈ, ਬਾਪ ਆਤਮ ਹੱਤਿਆ ਕਰਨ ਲਈ ਮਜਬੂਰ

ਅਸ਼ੋਕ ਕੁਮਾਰ ਜਾਣਕਾਰੀ ਦੇਂਦੇ ਹੋਏ
ਕਾਦੀਆਂ, 9 ਜੂਨ (ਬਿਊਰੋ)- ਸਥਾਨਕ ਮੁਹੱਲਾ ਬਾਲਮੀਕ ਦੇ ਵਸਨੀਕ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਨੇ ਅੱਜ ਸਥਾਨਕ ਪੁਲੀਸ  ਨੂੰ ਦਿੱਤੀ ਸੂਚਨਾ ਤੇ ਪੁਲੀਸ ਵੱਲੋਂ  ਕਾਰਵਾਈ ਨਾ ਕਰਨ ਤੋ ਮਾਯੂਸ ਹੋ ਕੇ ਆਤਮ ਹੱਤਿਆ ਕਰਨ ਦੀ ਠਾਣ ਲਈ ਹੈ। ਆਪਣੀ ਦੁੱਖ ਭਰੀ ਹੱਡ ਬੀਤੀ ਸੁਣਾਉਂਦੇ ਹੋਏ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਰਿਕਸ਼ਾ ਚਲਾ ਕੇ ਹੱਡ ਭੰਨਵੀਂ ਮਿਹਨਤ ਕਰ ਕੇ ਆਪਣੇ ਪਰਵਾਰ ਜਿਸ ਵਿੱਚ ਦੋ ਧੀਆਂ ਇੱਕ ਸਾਹ ਦੀ ਬਿਮਾਰੀ ਨਾਲ ਪੀੜਿਤ ਪੁੱਤਰ ਤੇ ਘਰਵਾਲੀ ਹਨ,ਲਈ  ਰੋਜ਼ੀ ਰੋਟੀ ਕਮਾਉਂਦਾ ਹੈ। ਅਸ਼ੋਕ ਨੇ ਦੱਸਿਆ ਕਿ ਬੀਤੇ ਐਤਵਾਰ ਉਹ ਰਿਕਸ਼ੇ ਤੇ ਕਿਸੇ ਦਾ ਸਮਾਨ ਲੈ ਕੇ ਧਾਰੀਵਾਲ ਛੱਡਣ ਲਈ ਗਿਆ ਹੋਇਆ ਸੀ ਤੇ ਉਸ ਦੀ ਘਰਵਾਲੀ ਚਰਚ ਗਈ ਹੋਈ ਸੀ। ਉਸ ਦੀ ਜਵਾਨ ਧੀ ਸ਼ੀਤਲ 19 ਸਾਲ ਜੋ ਘਰ ਵਿੱਚ ਸੀ, ਆਪਣੀ ਚਾਚੀ ਨੂੰ ਇਹ ਆਖ ਕੇ ਗਈ ਕਿ ਉਹ ਕੱਪੜੇ ਸਵਾਉਣ ਲਈ ਦਰਜ਼ੀ ਕੋਲ ਜਾ ਰਹੀ ਹੈ। ਕਾਫ਼ੀ ਸਮਾ  ਉਸ ਦੇ ਘਰ ਨਾ ਆਉਣ ਤੇ ਚਰਚ ਤੋ ਵਾਪਸ ਆਈ ਉਸ ਦੀ ਮਾਂ ਨੇ ਕੁੜੀ ਨੂੰ ਲੱਭਣਾ ਸ਼ੁਰੂ ਕੀਤਾ। ਆਸ ਪਾਸ ਰਿਸ਼ਤੇਦਾਰਾਂ ਦੇ ਉਹ ਕਿਤੇ ਵੀ ਨਾ ਮਿਲੀ ਤਾਂ ਸ਼ਾਮ ਨੂੰ ਅਸ਼ੋਕ ਕੁਮਾਰ ਨੇ ਆ ਕੇ ਇਸ ਦੀ ਸੂਚਨਾ ਪੁਲੀਸ ਥਾਣੇ ਦਿੱਤੀ। ਸਥਾਨਕ ਪੁਲੀਸ ਨੂੰ ਅਸ਼ੋਕ ਕੁਮਾਰ ਨੇ ਜਿਸ ਤੇ ਉਸ ਨੂੰ ਸ਼ੱਕ ਸੀ ਉਸ ਬਾਰੇ ਵੀ ਦੱਸਿਆ। ਅਸ਼ੋਕ ਨੇ ਦੱਸਿਆ ਕਿ ਉਸ ਨੇ ਲੋਕਾਂ ਦੀਆਂ ਕਮੇਟੀਆਂ ਦੇ ਪੈਸੇ 30 ਹਜ਼ਾਰ ਰੁਪਏ ਜੋ ਬਾਰੀ ਵਿੱਚ ਰੱਖੇ ਹੋਏ ਸਨ। ਉਹ ਵੀ ਉਸ ਦੀ ਕੁੜੀ ਆਪਣੇ ਨਾਲ ਲੈ ਗਈ। ਤੇ ਉਸ ਨੂੰ ਕੁੱਝ ਦਿਨ ਪਹਿਲਾ ਉਸ ਨੇ 13 ਹਜ਼ਾਰ ਰੁਪਏ ਬੈਂਕ ਵਿੱਚ ਜਮਾ ਕਰਾਉਣ ਲਈ ਦਿੱਤੇ ਸਨ,ਉਹ ਵੀ ਉਸ ਨੇ ਜਮਾ ਨਹੀਂ ਕਰਵਾਏ। ਅਸ਼ੋਕ ਨੇ ਦੱਸਿਆ ਕਿ ਉਸ ਨੇ ਪੁਲੀਸ ਨੂੰ ਫ਼ਰਿਆਦ ਕੀਤੀ ਹੈ ਕਿ ਉਸ ਦੀ ਕੁੜੀ ਜਿਸ ਦੇ ਨਾਲ ਗਈ ਹੈ ਉਸ ਲਈ ਮਰ ਚੁੱਕੀ ਹੈ। ਪਰ ਉਸ ਦੇ ਕਮੇਟੀਆਂ ਦੇ ਪੈਸੇ ਜੋ ਉਸ ਨੇ ਲੋਕਾਂ ਦੇ ਦੇਣੇ ਹਨ, ਉਸ ਨੂੰ ਵਾਪਸ ਦਿਵਾਏ ਜਾਣ। ਕੁੜੀ ਵੱਲੋਂ ਦਿੱਤਾ ਧੋਖਾ ਤਾਂ ਉਸ ਨੂੰ ਅਧਮੋਇਆ ਕਰ ਗਿਆ ਹੈ। ਪੁਲੀਸ ਵੱਲੋਂ ਕਾਰਵਾਈ ਨਾ ਕਰਨ ਤੇ ਲੋਕਾਂ ਦੇ ਕਮੇਟੀਆਂ ਦੇ ਰੱਖੇ ਪੈਸੇ ਨਾ ਮੋੜੇ ਜਾਣ ਦਾ ਡਰ ਉਸ ਨੂੰ ਆਤਮ ਹੱਤਿਆ ਲਈ ਮਜਬੂਰ ਕਰ ਰਿਹਾ ਹੈ। ਇਸ ਸਬੰਧੀ ਤਫ਼ਤੀਸ਼ੀ ਅਫ਼ਸਰ ਮੰਗਲ ਸਿੰਘ ਨਾਲ ਗੱਲ ਕੀਤੀ ਤਾਂ ਉਨਾ ਆਖਿਆ ਕਿ ਉਹ ਪੁਲੀਸ ਪਾਰਟੀ ਨਾਲ ਜਿੰਨਾ ਤੇ ਅਸ਼ੋਕ ਕੁਮਾਰ ਨੇ ਸ਼ੱਕ ਕੀਤਾ ਸੀ, ਉਨਾ ਦੇ ਘਰਾਂ ਵਿੱਚ ਗਏ ਸਨ। ਜਿੱਥੇ ਉਨਾ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਹਨ। ਜਦ ਵੀ ਕੋਈ ਪਤਾ ਚੱਲੇਗਾ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

No comments: