BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਮ ਆਦਮੀ ਪਾਰਟੀ ਦਾ ਲੋਕਾਂ ਅੰਦਰ ਵੱਧਦਾ ਪ੍ਰਭਾਵ ਵੇਖ ਕੇ ਅਕਾਲੀ ਤੇ ਕਾਂਗਰਸੀ ਬੁਖਲਾਹਟ 'ਚ

ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੰਨੀ ਰੰਧਾਵਾ ਤੇ ਹੋਰ।
ਰਮਦਾਸ 29 ਜੂਨ (ਰਜਿੰਦਰ ਭਗਤ)- ਆਮ ਆਦਮੀ ਪਾਰਟੀ ਦਾ ਲੋਕਾਂ ਅੰਦਰ ਵੱਧਦਾ ਪ੍ਰਭਾਵ ਵੇਖ ਕੇ ਅਕਾਲੀ ਭਾਜਪਾ ਗੱਠਜੋੜ ਤੇ ਕਾਂਗਰਸ ਪਾਰਟੀ ਦੇ ਆਗੂ ਬੁਖਲਾਹਟ ਵਿੱਚ ਹਨ ਤੇ ਬਿਨ੍ਹਾਂ ਸਿਰ ਪੈਰ ਬਿਆਨਬਾਜੀ ਕਰਕੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀਆਂ ਕੋਝੀਆ ਚਾਲਾ ਚੱਲ ਰਹੇ ਹਨ ਜਿਸ ਤੋਂ ਪੰਜਾਬੀ ਭਲੀ ਭਾਤ ਜਾਣੂ ਹਨ ਤੇ ਉਹ ਇਨ੍ਹਾਂ ਦੇ ਬਹਿਕਾਵੇ ਵਿੱਚ ਨਹੀ ਆਉਣਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂ ਤੇ ਨਗਰ ਕੌਂਸਲ ਰਮਦਾਸ ਦੇ ਸਾਬਕਾ ਪ੍ਰਧਾਨ ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਨੇ ਸਰਹੱਦੀ ਖੇਤਰ ਦੇ ਕਈ ਪਿੰਡਾਂ ਅੰਦਰ ਸਫਲ ਮੀਟਿੰਗਾਂ ਉਪਰੰਤ ਪਿੰਡ ਅਵਾਣ ਵਿਖੇ ਕੁਝ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਿਆ ਦੇ ਵਗ ਰਹੇ ਦਰਿਆ, ਭ੍ਰਿਸ਼ਟਾਚਾਰ, ਬੇਰੁਜਗਾਰੀ ਤੇ ਕਿਸਾਨਾਂ ਮਜਦੂਰਾਂ ਦੀ ਹੋ ਰਹੀ ਦੁਰਗਤੀ ਤੋਂ ਪੰਜਾਬ ਉਕਤਾ ਗਏ ਹਨ ਤੇ ਹੁਣ ਇਨ੍ਹਾਂ ਦੋਹਾਂ ਪਾਰਟੀਆਂ ਤੋਂ ਨਿਯਾਤ ਪ੍ਰਾਪਤ ਕਰਕੇ ਤੀਜੇ ਬਦਲਾਵ ਦੀ ਭਾਲ ਕਰ ਰਹੇ ਸਨ ਜੋ ਉਨ੍ਹਾਂ ਨੂੰ ਆਪ ਆਦਮੀ ਪਾਰਟੀ ਦੇ ਰੂਪ ਵਿੱਚ ਮਿਲ ਚੁੱਕਾ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਆਂਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੇ ਪੰਜਾਬ ਅੰਦਰ ਨਵੇ ਨਿਯਾਮ ਦੀ ਸ਼ੁਰੂਆਤ ਕੀਤੀ ਜਾਵੇਗੀ ਜੋ ਕਿਸਾਨਾਂ, ਮਜਦੂਰਾਂ, ਬੇਰੁਜਗਾਰ ਨੌਜਵਾਨਾਂ ਤੇ ਸਰਕਾਰੀ ਮੁਲਾਜਮਾਂ ਲਈ ਸੂਰਜ ਦੀ ਨਵੀ ਕਿਰਨ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸਰਪੰਚ ਅਜੀਤ ਸਿੰਘ ਰੰਧਾਵਾ, ਕੌਂਸਲਰ ਲਾਲ ਚੰਦ, ਕੌਂਸਲਰ ਅਜੀਤ ਸਿੰਘ, ਸਰਕਲ ਪ੍ਰਧਾਨ ਵੀਰ ਸਿੰਘ ਘੋਨੇਵਾਲਾ, ਬੀਬੀ ਗੁਰਮੀਤ ਕੌਰ, ਮਾਨਵ ਰੰਧਾਵਾ, ਪਰਮਜੀਤ ਸਿੰਘ, ਕਰਨੈਲ ਸਿੰਘ, ਸੁਖਵੰਤ ਸਿੰਘ ਕੋਠੇ, ਹਰਭਜਨ ਸਿੰਘ, ਕੈਪਟਨ ਕਸ਼ਮੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜਰ ਸਨ।

No comments: