BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਰਦਾਸ ਬੇਨਤੀ ਉਪਰੰਤ ਸ਼ੁਰੂ ਹੋਇਆ, ਪਿੰਡ ਤੱਲਣ ਦਾ ਖੇਡ ਮੇਲਾ

ਗੁ. ਸ਼ਹੀਦ ਬਾਬਾ ਨਿਹਾਲ ਸਿੰਘ ਪਿੰਡ ਤੱਲਣ ਜਲੰਧਰ ਦੇ 65 ਸ਼ਹੀਦੀ ਜੋੜ ਮੇਲੇ ਤੇ ਵਿਸ਼ੇਸ਼ ਕਵਰੇਜ ਨਿਊਜ
ਕਬੱਡੀ 60 ਕਿਲੋ ਭਾਰ ਦੀਆਂ ਟੀਮਾਂ ਵਿੱਚਕਾਰ ਮੈਂਚਾਂ ਦੀ ਸ਼ੁਰੂਆਤ ਮੋਕੇ ਹਾਜਰ ਰਸੀਵਰ ਕਰਨਦੀਪ ਸਿੰਘ ਭੁੱਲਰ, ਕਾਨੂੰਗੋ ਭੁਪਿੰਦਰ ਸਿੰਘ।
ਆਦਮਪੁਰ ਜੰਡੂ ਸਿੰਘਾ 17 ਜੂਨ (ਅਮਰਜੀਤ ਸਿੰਘ)- ਸਰਕਲ ਪਤਾਰਾ ਦੇ ਪਿੰਡ ਤੱਲਣ ਜਲੰਧਰ ਵਿੱਚ ਮੋਜੂਦ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਜੀ ਵਿਖੇ 65ਵੇਂ ਸਲਾਨਾਂ ਜੋੜ ਮੇਲੇ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਖੇਡ ਮੇਲੇ ਦੀ ਸ਼ੁਰੂਆਤ ਦਸ ਗੁਰੂ ਸਹਿਬਾਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਉਪਰੰਤ ਹੋਈ। ਖਿਡਾਰੀਆਂ ਦੀ ਚੜਦੀ ਕਲਾਂ ਅਤੇ ਟੂਰਨਾਂਮੈਂਟ ਦੀ ਸ਼ੁਰੂਆਤ ਦੀ ਅਰਦਾਸ ਗੁਰੂ ਘਰ ਦੇ ਹੈਂਡ ਗ੍ਰੰਥੀ ਭਾਈ ਮਨਜੀਤ ਸਿੰਘ ਵੱਲੋਂ ਕੀਤੀ ਗਈ। ਇਸ ਮੋਕੇ ਤੇ ਗੁਰੂ ਘਰ ਦੇ ਰਸੀਵਰ ਕਮ-ਨਾਇਬ ਤਹਿਸੀਲਦਾਰ ਜਲੰਧਰ 1 ਕਰਨਦੀਪ ਸਿੰਘ ਭੁੱਲਰ, ਸਦਰ ਕਾਨੂੰਗੋ ਭੁਪਿੰਦਰ ਸਿੰਘ, ਪਟਵਾਰੀ ਪਰਮਜੀਤ ਸਿੰਘ ਵਿਸ਼ੇਸ਼ ਤੋਰ ਪੁੱਜੇ, ਅਤੇ ਪਿੰਡ ਸਰਾਵਾ ਅਤੇ ਬੋਪਾਰਾਏ ਦੀਆਂ 60 ਕਿਲੋਂ ਭਾਰ ਦੀਆਂ ਟੀਮਾਂ ਵਿੱਚਕਾਰ ਕਬੱਡੀ ਦੇ ਮੈਂਚ ਸ਼ੁਰੂ ਕਰਵਾਏ। ਅੱਜ ਕਬੱਡੀ ਦੀਆਂ 60 ਕਿਲੋ ਭਾਰ ਦੀਆਂ 32 ਟੀਮਾਂ ਨੇ ਮੈਂਚਾਂ ਵਿੱਚ ਭਾਗ ਲਿਆ। ਅੱਜ ਦੇ ਮੈਂਚਾਂ ਨੂੰ ਦੇਖਣ ਲਈ ਭਾਰੀ ਗਿਣਤੀ ਵਿੱਚ ਲੋਕ ਪੁੱਜੇ। ਇਸ ਮੋਕੇ ਤੇ ਰਸੀਵਰ ਕਰਨਦੀਪ ਸਿੰਘ ਭੁੱਲਰ, ਸਦਰ ਕਾਨੂੰਗੋ ਭੁਪਿੰਦਰ ਸਿੰਘ, ਪਟਵਾਰੀ ਪਰਮਜੀਤ ਸਿੰਘ, ਮੈਨੇਜਰ ਬਲਵੀਰ ਸਿੰਘ, ਮੈਨੇਜਰ ਹਰਦੇਵ ਸਿੰਘ, ਭਾਈ ਮਨਜੀਤ ਸਿੰਘ, ਪ੍ਰੀਤਮ ਸਿੰਘ ਸੁਪਰਵਾਇਜਰ, ਨਰਿੰਦਰਜੀਤ ਸਿੰਘ ਭੋਗਲ, ਦੂਰਦਰਸ਼ਨ ਦੇ ਸਾਬਕਾ ਨਿਊਜ ਅਡੀਟਰ ਤੀਰਥ ਸਿੰਘ ਢਿੱਲੋਂ ਅਤੇ ਹੋਰ ਪਤਵੰਤੇ ਹਾਜਰ ਹਨ।

No comments: