BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਘਰਸ਼ੀ ਯੌਧੇ ਵਿੱਤੀ ਸਹਾਇਤਾ ਦਾ ਲਾਭ ਲਈ ਲੈਣ ਲਈ ਨਿਰਧਾਰਤ ਪ੍ਰੋਫਾਰਮੇ ਵਿਚ ਆਪਣੀਆਂ ਦਰਖਾਸਤਾਂ ਸਬੰਧਤ ਐਸ ਡੀ ਐਮਜ਼ ਨੂੰ ਦੇਣ- ਡਾ ਬਸੰਤ ਗਰਗ

ਬਠਿੰਡਾ 25 ਜੂਨ (ਬਿਊਰੋ)- ਡਾ ਬਸੰਤ ਗਰਗ, ਆਈ ਏ ਐਸ, ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ' ਸੰਘਰਸ਼ੀ ਯੌਧਿਆਂ ਨੂੰ ਵਿੱਤੀ ਸਹਾਇਤਾ ਅਤੇ ਹੋਰ ਸਹੂਲਤਾਂ ਦੇਣ ਲਈ ਐਲਾਨ ਕੀਤਾ ਹੈ ਕਿ ਜਿਨ੍ਹਾਂ ਸੰਘਰਸ਼ੀ ਯੌਧਿਆਂ ਨੇ ਪੰਜਾਬੀ ਸੂਬਾ ਮੋਰਚਾ (1955-1965 ਤੱਕ) ਅਤੇ ਐਮਰਜੰਸੀ (ਸੰਕਟਕਾਲ) ਵਿਰੁੱਧ (25-06-1975 ਤੋ' 21-03-1977ਤੱਕ ) ਮੋਰਚਾ ਵਿਚ ਭਾਗ ਲਿਆ ਹੈ, ਉਹ ਵਿਅਕਤੀ ਇਸ ਸਕੀਮ ਤਹਿਤ ਲਾਭ ਲੈਣ ਲਈ ਨਿਰਧਾਰਤ ਪ੍ਰੋਫਾਰਮੇ ਵਿਚ ਭਰ ਕੇ ਆਪਣੀਆਂ ਦਰਖਾਸਤਾਂ ਨਾਲ ਜੇ ਕੋਈ ਵੀ ਸਬੂਤ ਉਨ੍ਹਾਂ ਕੋਲ ਹੋਵੇ, ਸਬੰਧਤ ਐਸ ਡੀ ਐਮਜ਼ ਨੂੰ ਦੇਣ। ਇਸ ਸਬੰਧੀ ਪ੍ਰੋਫਾਰਮਾ ਸਾਰੇ ਐਸ ਡੀ ਐਮਜ਼ ਦੇ ਦਫਤਰਾਂ ਅਤੇ ਡਿਪਟੀ ਕਮਿਸ਼ਨਰ ਦੇ ਦਫਤਰ ਦੀ ਫੁਟਕਲ ਸ਼ਾਖਾ ਤੋ' ਪ੍ਰਾਪਤ ਕੀਤਾ ਜਾ ਸਕਦਾ ਹੈ। ਡਾ ਗਰਗ ਨੇ ਉਪਰੋਕਤ ਦਰਸਾਏ ਮੋਰਚਿਆਂ ਵਿਚ ਭਾਗ ਲੈਣ ਵਾਲੇ ਸਾਰੇ ਸੰਘਰਸ਼ੀ ਯੋਧਿਆਂ ਨੂੰ ਸਕੀਮ ਅਧੀਨ ਲਾਭ ਪ੍ਰਾਪਤ ਕਰਨ ਲਈ ਸਬੰਧਤ ਐਸ ਡੀ ਐਮਜ਼ ਨੂੰ ਦਰਖਾਸਤਾਂ ਦੇਣ ਦੀ ਅਪੀਲ ਕੀਤੀ ਹੈ।

No comments: