BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਤੱਲਣ ਕਬੱਡੀ ਟੂਰਨਾਂਮੈਂਟ ਵਿੱਚ ਪੀਏਪੀ ਅਕੈਡਮੀ ਜੈਤੂ

ਕਬੱਡੀ ਦੀਆਂ ਕਲੱਬਾਂ ਦੇ ਮੈਚ, ਅਤੇ ਪਹਿਲਾਵਾਂ ਦੀਆਂ ਹੋਈਆਂ ਕੁਸ਼ਤੀਆਂ
ਕਬੱਡੀ ਦੀ ਟੀਮ ਨਾਲ ਇੱਕ ਯਾਦਗਾਰੀ ਤਸਵੀਰ ਵਿੱਚ ਹਾਜਰ, ਰਸੀਵਰ ਕਰਨਦੀਪ ਸਿੰਘ ਭੁੱਲਰ, ਵਿਧਾਇਕ ਪਵਨ ਟੀਨੂੰ, ਜਗਜੀਤ ਸਿੰਘ ਸਰੋਆ, ਮਨਜੀਤ ਬਾਲੀ, ਅਤੇ ਹੋਰ।
ਆਦਮਪੁਰ ਜੰਡੂ ਸਿੰਘਾ 20 ਜੂਨ (ਅਮਰਜੀਤ ਸਿੰਘ)- ਪਿੰਡ ਤੱਲਣ ਜਲੰਧਰ ਵਿੱਚ ਮੋਜੂਦ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਜੀ ਵਿਖੇ ਕਰਵਾਏ ਜਾ ਰਹੇ, 65ਵੇਂ ਸਲਾਨਾਂ ਜੋੜ ਮੇਲੇ ਦੇ ਤੀਸਰੇ ਦਿਨ ਦੇ ਸਮਾਗਮਾਂ ਦੋਰਾਨ ਕਬੱਡੀ ਮੁਕਾਬਲੇ ਅਤੇ ਪਹਿਲਾਵਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਅੱਜ ਕਰਵਾਏ ਗਏ, ਕਬੱਡੀ ਮੁਕਾਬਿਆਂ ਵਿੱਚ ਸ਼ੇਰੇ ਪੰਜਾਬ ਕਬੱਡੀ ਅਕੈਡਮੀ ਕੈਲੇਫੋਰਨੀਆਂ ਡੀ.ਏ.ਵੀ ਜਲੰਧਰ 51 ਹਜਾਰ ਤੇ ਟਰਾਫੀ ਨਾਲ ਪਹਿਲੇ ਨੰਬਰ ਤੇ, ਅਤੇ ਬਾਬਾ ਸੁਖਚੈਨ ਦਾਸ ਸ਼ਾਹਕੋਟ ਕਲੱਬ 41 ਹਜਾਰ ਟਰਾਫੀ ਨਾਲ ਦੂਜੇ ਨੰਬਰ ਤੇ ਜੈਤੂ ਰਹੀ। 60 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਪਿੰਡ ਕੌਕੇ ਕਲਾ 21 ਹਜਾਰ ਟਰਾਫੀ, ਪਿੰਡ ਸ਼ੱਕਰਪੁਰ 15 ਹਜਾਰ ਟਰਾਫੀ ਨਾਲ ਜੈਤੂ ਰਹੀ। ਆਲ ਉਪਨ ਵਾਲੀਵਾਲ ਵਿੱਚ ਅਮਰਗੜ 21 ਹਜਾਰ ਟਰਾਫੀ ਨਾਲ ਪਹਿਲੇ ਨੰਬਰ ਤੇ, ਧਾਰੀਵਾਲ ਵੇਟ 15 ਹਜਾਰ ਟਰਾਫੀ ਨਾਲ ਦੂਜੇ ਨੰਬਰ ਤੇ ਜੈਤੂ ਰਿਹਾ। ਆਲ ਉਪਨ ਕਬੱਡੀ ਵਿੱਚ ਪਿੰਡ ਜੰਡੂ ਸਿੰਘਾ 31 ਹਜਾਰ ਟਰਾਫੀ ਨਾਲ ਪਹਿਲੇ ਨੰਬਰ ਤੇ, ਪਿੰਡ ਤੱਲਣ 25 ਹਜਾਰ ਟਰਾਫੀ ਨਾਲ ਜੈਤੂ ਰਿਹਾ। ਲੜਕੀਆਂ ਦੇ ਕਬੱਡੀ ਮੈਂਚ ਵਿੱਚ ਹਰਿਆਣਾ ਦੀ ਟੀਮ 18 ਹਜਾਰ ਨਾਲ ਪਹਿਲੇ ਨੰਬਰ ਤੇ, ਪਿੰਡ ਜਗਤਪੁਰ ਜੱਟਾਂ ਦੀ ਟੀਮ 15 ਹਜਾਰ ਟਰਾਫੀ ਨਾਲ ਜੈਤੂ ਰਹੀ। ਕੁਸ਼ਤੀ ਦੇ ਮੁਕਾਬਲਿਆਂ ਵਿੱਚ ਅਮ੍ਰਿਤਪਾਲ ਪਹਿਲੇ ਨੰਬਰ ਤੇ ਬਿੰਦਾ ਬਿਸ਼ਨਪੁਰੀਆਂ ਦੂਜੇ ਨੰਬਰ ਤੇ ਰਿਹਾ, ਜਿਨਾਂ ਨੂੰ ਰਸੀਵਰ ਵੱਲੋਂ  ਆਕਰਸ਼ਕ ਇਨਾਮ ਦਿਤੇ ਗਏ। ਅੱਜ ਕੁਸ਼ਤੀ ਦੇ ਮੁਕਾਬਿਆਂ ਵਿੱਚ 400 ਪਹਿਲਵਾਨਾਂ ਨੇ ਭਾਗ ਲਿਆ। ਜੈਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਐਮ.ਐਲ.ਏ ਪਵਨ ਟੀਨੂੰ, ਰਸੀਵਰ ਕਰਨਦੀਪ ਸਿੰਘ ਭੁੱਲਰ, ਐਸ.ਪੀ ਬਟਾਲਾ ਜਗਜੀਤ ਸਿੰਘ ਸਰੋਆਂ ਨੇ ਸਾਂਝੇ ਤੋਰ ਤੇ ਕੀਤੀ। ਇਸ ਮੋਕੇ ਤੇ ਕਈ ਹੋਰ ਖੇਡਾਂ ਵੀ ਕਰਵਾਈਆਂ ਗਈਆਂ। ਟੂਰਮਾਂਮੈਂਟ ਦੋਰਾਨ ਬੇਸਟ ਰੇਡਰ ਤੇ ਟੋਪਰ ਨੂੰ ਵਰਿੰਦਰ ਸਿੰਘ ਬਰੇਲੀ (ਰਾਜਾ) ਅਤੇ ਜਸਵਿੰਦਰ ਸਿੰਘ ਵੱਲੋਂ ਸੋਨੇ ਦੀਆਂ ਮੁੰਦੀਆਂ ਸਤਿਕਾਰ ਵੱਜੋਂ ਦਿਤੀਆਂ ਗਈਆਂ। ਕਬੱਡੀ ਖਿਡਾਰੀਆਂ ਨੂੰ ਮਨਦੀਪ ਸਿੰਘ ਗੋਗੀ ਏ.ਐਸ.ਆਈ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੋਕੇ ਤੇ ਰਸੀਵਰ ਕਰਨਦੀਪ ਸਿੰਘ ਭੁੱਲਰ, ਸਦਰ ਕਾਨੂੰਗੋ ਭੁਪਿੰਦਰ ਸਿੰਘ, ਕਾਨੂੰਗੋ ਮਨਦੀਪ ਸਿੰਘ, ਪਟਵਾਰੀ ਪਰਮਜੀਤ ਸਿੰਘ, ਮੈਨੇਜਰ ਬਲਵੀਰ ਸਿੰਘ, ਮੈਨੇਜਰ ਕੈਪਟਨ ਹਰਦੇਵ ਸਿੰਘ, ਸਹਾਇਕ ਮੈਨੇਜਰ ਬਲਜੀਤ ਸਿੰਘ, ਪ੍ਰੀਤਮ ਸਿੰਘ ਸੁਪਰਵਾਇਜਰ, ਤੋਂ ਇਲਾਵਾ ਸਰਪੰਚ ਸੁਨੀਤਾ ਰਾਣੀ, ਪੰਚ ਪ੍ਰਸ਼ੋਤਮ ਗੋਗੀ, ਪੰਚ ਅਜੈਬ ਸਿੰਘ, ਪੰਚ ਮਦਨ ਮੋਹਨ, ਪੰਚ ਅਕਾਸ਼ਦੀਪ, ਪੰਚ ਕੁਲਵਿੰਦਰ ਚਾਹਲ, ਪੰਚ ਜਸਪਾਲ ਕੋਰ, ਪੰਚ ਬਲਵਿੰਦਰ ਕੋਰ, ਪੰਚ ਪਰਮਿੰਦਰ ਕੋਰ, ਪੰਚ ਪਲਵਿੰਦਰ ਕੋਰ, ਮਨਜੀਤ ਬਾਲੀ ਮੈਂਬਰ ਡਾ. ਅੰਬੇਡਕਰ ਫਾਉਡੇਂਸ਼ਨ ਭਾਰਤ ਸਰਕਾਰ, ਬਲਵੀਰ ਭੂਸਲਾ ਠੇਕੇਦਾਰ, ਮੰਡਲ ਪ੍ਰਧਾਨ ਭਾਜਪਾ ਜੋਗੀ ਤੱਲਣ, ਕੁਲਵਿੰਦਰ ਨੀਟਾ, ਭੁਪਿੰਦਰ ਸਿੰਘ ਭਿੰਦਾ, ਬਲਵਿੰਦਰਜੀਤ, ਸਾਬਕਾ ਸਰਪੰਚ ਹੰਸ ਰਾਜ ਜੱਸੀ, ਨੰਬਰਦਾਰ ਸੁਰਜਨ ਰਾਮ, ਸੰਮਤੀ ਮੈਂਬਰ ਗੁਰਦੀਪ ਸਿੰਘ, ਜਥੇਦਾਰ ਦਲਵੀਰ ਸਿੰਘ ਤੱਲਣ, ਸ. ਕੁਲਵਿੰਦਰ ਸਿੰਘ ਸੰਦਰ, ਮਾ. ਹੰਸ ਰਾਜ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਕਲਦੀਪ ਸਿੰਘ, ਰਵਿੰਦਰ ਜੱਸਲ, ਤਰਸੇਮ ਸਿੰਘ, ਗੁਲਜੀਤ ਬਾਲੀ, ਕਮਲਜੀਤ ਸਿੰਘ, ਬਲਵੀਰ ਕੁਮਾਰ ਭੂਸਲਾ, ਜਥੇਦਾਰ ਸੀਤਲ ਸਿੰਘ, ਤੀਰਥ ਸੱਪਰਾਂ ਭੋਢੇ ਸਪਰਾਏ ਕੋਮੈਟਨਰ, ਜਸਵਿੰਦਰ ਬਿੱਲਾ, ਜਰਨਲ ਕੋਸਲ ਮੈਂਬਰ ਮਨਜੀਤ ਸਿੰਘ ਬਿੱਲਾ ਕੋਟਲੀ, ਐਸ.ਜੀ.ਪੀ.ਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਨੰਬਰਦਾਰ ਦਵਿੰਦਰ ਸਿੰਘ ਬੁਡਿਆਣਾ, ਸਰਕਲ ਮੀਤ ਪ੍ਰਦਾਨ ਪਰਮਜੀਤ ਸਿੰਘ ਪੰਮਾਂ, ਸੁਖਵਿੰਦਰ ਸਿੰਘ ਖਾਲਸਾ ਕੋਟਲੀ, ਤੀਰਥ ਸਿੰਘ ਸੰਦਰ, ਪੰਚ ਗੁਰਵਿੰਦਰ ਸਿੰਘ ਕੋਟਲੀ, ਯੂਥ ਆਗੂ ਸਰਕਲ ਮੀਤ ਪ੍ਰਧਾਨ ਲਖਵੀਰ ਸਿੰਘ ਹਜਾਰਾ, ਲਖਵੀਰ ਸਿੰਘ ਜੋਹਲ, ਬੀਰੂ ਕੋਟਲੀ, ਕੋਸਲਰ ਬਲਵੀਰ ਬਿੱਟੂ, ਕੋਸਲਰ ਮਨਦੀਪ ਜੱਸਲ, ਮਨਜੀਤ ਜੀਤਾ, ਉਤਮ ਚੰਦ,  ਨਰਿੰਦਰਜੀਤ ਸਿੰਘ ਭੋਗਲ, ਪੰਜਾਬ ਨਿਊਜ ਚੈਨਲ ਦੇ ਜਸਵਿੰਦਰ ਸਿੰਘ ਅਜਾਦ, ਐਸ.ਐਚ.ਉ ਪਤਾਰਾ ਤਰਸੇਮ ਲਾਲ, ਪਹਿਲਵਾਨ ਦਰਸ਼ਨ ਸਿੰਘ ਅਤੇ ਹੋਰ ਸੇਵਾਦਾਰ ਹਾਜਰ ਸਨ।

No comments: