BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਸ਼ੇ ਦੇ ਖਾਤਮੇ ਲਈ ਲੋਕ ਪੁਲਿਸ ਦਾ ਸਹਿਯੋਗ ਕਰਨ-ਏ.ਐਸ.ਪੀ ਭਾਗੀਰਥ ਸਿੰਘ ਮੀਨਾ

ਪਿੰਡ ਬੋਲੀਨਾਂ ਦੋਆਬਾ ਵਿੱਚ ਏ.ਐਸ.ਪੀ ਭਾਗੀਰਥ ਸਿੰਘ ਮੀਨਾ ਅਤੇ ਐਸ.ਐਚ.ਉ ਤਰਸੇਮ ਲਾਲ ਦਾ ਸਨਮਾਨ ਕਰਦੇ ਸਰਪੰਚ ਗੁਰਦੀਪ ਸਿੰਘ, ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾਂ ਅਤੇ ਹੋਰ।
ਜੰਡੂ ਸਿੰਘਾ/ਪਤਾਰਾ 26 ਜੂਨ (ਅਮਰਜੀਤ ਸਿੰਘ)- ਥਾਨਾ ਪਤਾਰਾ ਜਲੰਧਰ ਦੇ ਪਿੰਡ ਬੋਲੀਨਾਂ ਦੋਆਬਾ ਵਿੱਚ ਐਂਟੀ ਡਰੱਗ ਇੰਟਰਨੈਸ਼ਨਲ ਡੇ ਮਨਾਇਆ ਗਿਆ। ਜਿਸ ਵਿੱਚ ਸਬ ਡਵੀਜਨ ਕਰਤਾਰਪੁਰ ਦੇ ਏ.ਐਸ.ਪੀ ਭਾਗੀਰਥ ਸਿੰਘ ਮੀਨਾ ਵਿਸ਼ੇਸ਼ ਤੋਰ ਤੇ ਪੁੱਜੇ, ਅਤੇ ਉਨਾਂ ਨਸ਼ੇ ਦੇ ਖਾਤਮੇ ਸਬੰਧੀ ਪਿੰਡ ਤੇ ਇਲਾਕੇ ਦੇ ਮੋਹਤਵਰਾਂ ਨਾਲ ਵਿਸੇਸ਼ ਮੀਟਿੰਗ ਕੀਤੀ। ਇਸ ਮੋਕੇ ਤੇ ਨੋਜਵਾਨ ਸਰਪੰਚ ਗੁਰਦੀਪ ਸਿੰਘ ਬੋਲੀਨਾਂ, ਬਸਪਾ ਆਗੂ ਸੁਖਵਿੰਦਰ ਸਿੰਘ ਕੋਟਲੀ, ਸੰਮਤੀ ਮੈਂਬਰ ਮੋਹਨ ਲਾਲ ਬੋਲੀਨਾਂ, ਭਾਜਪਾ ਆਗੂ ਅਰੁਨ ਸ਼ਰਮਾਂ, ਨੰਬਰਦਾਰ ਦਵਿੰਦਰ ਸਿੰਘ ਬੁਡਿਆਣਾ, ਸੁਖਵਿੰਦਰ ਸਿੰਘ ਖਾਲਸਾ, ਸੰਮਤੀ ਮੈਂਬਰ ਪ੍ਰਵੀਨ ਨਈਅਰ ਕੰਗਣੀਵਾਲ, ਨੇ ਪਿੰਡਾਂ ਦੇ ਵਸਨੀਕਾਂ ਨੂੰ ਸੰਬੋਧਨ ਕਰਦੇ ਜਿਲਾ ਪੁਲਿਸ ਪ੍ਰਸ਼ਾਸ਼ਨ ਦਾ ਪੂਰਾ ਸਹਿਯੋਗ ਦੇਣ ਬਾਰੇ ਕਿਹਾ। ਇਹ ਕਰਵਾਈ ਗਈ, ਪਬਲਿਕ ਮੀਟ ਦੋਰਾਨ ਏ.ਐਸ.ਪੀ ਭਾਗੀਰਥ ਸਿੰਘ ਮੀਨਾ, ਐਸ.ਐਚ.ਉ ਪਤਾਰਾ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਵੀ ਨਸ਼ੇ ਨੂੰ ਜੜੋਂ ਖਾਤਮ ਕਰਨ ਲਈ ਪੰਜਾਬ ਪੁਲਿਸ ਦਾ ਸਹਿਯੋਗ ਕਰਨ, ਉਨਾਂ ਕਿਹਾ ਕਿ 100 ਨੰਬਰ ਦੀ ਸਹਾਇਤਾ ਪੰਜਾਬ ਵਾਸੀਆਂ ਲਈ ਪੰਜਾਬ ਪੁਲਿਸ ਵੱਲੋਂ ਦਿਤੀ ਗਈ ਹੈ, ਜਿਸਤੇ ਕੋਈ ਵੀ ਸ਼ੱਕੀ ਵਿਆਕਤੀ, ਸ਼ੱਕੀ ਗੱਡੀਆਂ, ਨਸ਼ੇ ਦਾ ਕਾਰੋਬਾਰ ਕਰਨ ਵਾਲੇ, ਵਿਆਕਤੀਆਂ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਜਿਸਦੇ ਲਈ ਪੰਜਾਬ ਦੇ ਵਸਨੀਕਾਂ ਨੂੰ ਹੀ ਪਹਿਲ ਕਰਨੀ ਪਵੇਗੀ। ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਸਾਨੂੰ ਆਪਣੇ ਬਚਿਆਂ ਦਾ ਵੀ ਖਿਆਲ ਰੱਖਣਾਂ ਚਾਹੀਦਾ ਹੈ, ਕਿ ਉਹ ਕਿਸੇ ਮਾੜੀ ਸੰਗਤ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ। ਬੱਚੇ ਦਾ ਨੱਸ਼ਈ ਹੋ ਜਾਣਾ ਸਾਡਿਆਂ ਪਰਿਵਾਰਾਂ ਲਈ ਬਹੁਤ ਵੱਡਾ ਘਾਟਾ ਹੈ। ਉਨਾਂ ਕਿਹਾ ਹਰ ਇੱਕ ਪੰਜਾਬ ਵਾਸੀ ਦੀ ਜਿੰਮੇਵਾਰੀ ਬਣਦੀ ਹੈ, ਕਿ ਉਹ ਨਸ਼ੇ ਦੇ ਖਾਤਮੇ ਲਈ ਪਹਿਲ ਕਦਮੀ ਕਰੇ। ਇਸ ਮੋਕੇ ਤੇ ਸਰਪੰਚ ਗੁਰਦੀਪ ਸਿੰਘ, ਸਮੂਹ ਪਤਵੰਤੇ ਸੱਜਣਾਂ ਅਤੇ ਗ੍ਰਾਮ ਪੰਚਾਇਤ ਵੱਲੋਂ ਏ.ਐਸ.ਪੀ ਮੀਨਾ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਨੰਬਰਦਾਰ ਮੱਖਣ ਸਿੰਘ, ਸੀਨੀਅਰ ਕਾਂਗਰਸੀ ਆਗੂ ਸਰਵਣ ਰਾਮ, ਪਰਮਜੀਤ ਕੋਰ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ, ਟੀ.ਆਰ.ਬਾਲੀ ਸਮਾਜ ਸੇਵਕ, ਜਥੇਦਾਰ ਲਖਵੀਰ ਸਿੰਘ, ਕਰਨਲ ਮਹਿੰਦਰ ਸਿੰਘ, ਪ੍ਰਧਾਨ ਗੁਰਜੰਟ ਸਿੰਘ, ਲਖਵੀਰ ਸਿੰਘ ਜੋਹਲ, ਪੰਚ ਭੁਪਿੰਦਰ ਸਿੰਘ, ਪ੍ਰੀਤਮ ਸਿੰਘ, ਏ.ਐਸ.ਆਈ ਸੁਖਦੇਵ ਰਾਜ, ਅਤੇ ਹੋਰ ਲਾਗਲੇ ਪਿੰਡਾਂ ਦੇ ਪਤਵੰਤੇ ਅਤੇ ਸਰਪੰਚ ਪੰਚ ਹਾਜਰ ਸਨ।

No comments: