BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਦੀਆਂ ਵਿਦਿਆਰਥਣਾਂ ਨੇ ਕੀਤਾ ਸੀਚੇਵਾਲ ਵਿੱਚ ਅਵਤਾਰ ਕਮਯੁਨਿਟੀ ਰੇਡਿਓ ਦਾ ਦੌਰਾ

ਜਲੰਧਰ 8 ਜੂਨ (ਜਸਵਿੰਦਰ ਆਜ਼ਾਦ)- ਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੇ ਮਾਸ ਕਮਯੁਨਿਕੇਸ਼ਨ ਅਤੇ ਵੀਡਿਓ ਪ੍ਰੋਡਕਸ਼ਨ ਵਿਭਾਗ ਦੀਆਂ ਵਿਦਿਆਰਥਣਾਂ ਨੇ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਮਾਰਗ ਦਰਸ਼ਨ ਵਿੱਚ ਸੀਚੇਵਾਲ ਸਥਿਤ ਅਵਤਾਰ ਕਮਯੁਨਿਟੀ ਰੇਡਿਓ 90.4 ਐਫ.ਐਮ ਦਾ ਦੌਰਾ ਕੀਤਾ।  ਵਿਦਿਆਰਥਣਾਂ ਨੇ ਸਟੇਸ਼ਨ ਡਾਇਰੇਕਟਰ ਕੁਲਵਿੰਦਰ ਸਿੰਘ ਜੀ ਨਾਲ ਮੁਲਾਕਾਤ ਕੀਤੀ ਅਤੇ ਕਮਯੁਨਿਟੀ ਰੇਡਿਓ ਦੇ ਬਾਰੇ ਵਿੱਚ ਜਾਨਕਾਰੀ ਪ੍ਰਾਪਤ ਕੀਤੀ।  ਕੁਲਵਿੰਦਰ ਸਿੰਘ ਜੀ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਅਵਤਾਰ ਰੇਡਿਓ ਪਿੰਡ ਵਿੱਚ ਸ਼ੁਰੂ ਹੋਣ ਵਾਲਾ ਪਹਿਲਾ ਕਮਯੁਨਿਟੀ ਰੇਡਿਓ ਹੈ ਜਿਸ ਨੂੰ ਪਿੰਡ ਦੇ ਲੋਕਾਂ ਦੁਆਰਾ ਹੀ ਸ਼ੁਰੂ ਕੀਤਾ ਗਿਆ ਹੈ।  ਅਵਤਾਰ ਰੇਡਿਓ ਦਾ ਸੰਚਾਲਨ ਪੋਫੈਸ਼ਨਲ ਰੇਡਿਓ ਜਾੱਕੀ ਦੁਆਰਾ ਨਹੀਂ ਸਗੋਂ ਵਿਦਿਆਰਥਣਾਂ ਦੁਆਰਾ ਕੀਤਾ ਜਾ ਰਿਹਾ ਹੈ।  ਇਹ 24 ਘੰਟੇ ਚਲਦਾ ਹੈ।  ਇਸ ਰੇਡਿਓ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਦੇਖਰੇਖ ਵਿੱਚ ਚਲਾਇਆ ਜਾ ਰਿਹਾ ਹੈ।
ਵਿਦਿਆਰਥਣਾਂ ਨੇ ਕਮਯੁਨਿਟੀ ਰੇਡਿਓ ਵਿੱਚ ਕਾਰਜਸ਼ੀਲ ਸ਼ਮਾ ਅਗਰਵਾਲ ਅਤੇ ਆਰ.ਜੇ.ਪੰਨੂ ਨਾਲ ਵੀ ਮੁਲਾਕਾਤ ਕੀਤੀ ਅਤੇ ਰੇਡਿਓ ਦੇ ਪ੍ਰੋਗ੍ਰਾਮਾਂ ਦੀ ਜਾਨਕਾਰੀ ਹਾਸਲ ਕੀਤੀ।  ਵਿਦਿਆਰਥਣਾਂ ਨੇ ਰੇਡਿਓ ਦੇ ਸਟਾਫ ਮੈਂਬਰਾਂ ਦੀ ਆੱਡਿਓ ਰਿਕਾਰਡਿੰਗ ਕੀਤੀ।  ਰਿਕਾਰਡਿੰਗ ਕਰਨ ਵਿੱਚ ਸ਼ਮਸ਼ੀਰ ਕਮਯੁਨਿਕੇਸ਼ਨ ਪ੍ਰਾਈਵੇਟ ਲਿਮਿਟੇਡ ਦੀ ਡਾਇਰੇਕਟਰ ਰਮਨਪ੍ਰੀਤ ਕੌਰ ਨੇ ਬਤੌਰ ਇੰਡਸਟ੍ਰੀ ਪਾਟਨਰ ਵਿਦਿਆਰਥਣਾਂ ਨੂੰ ਸਹਿਯੋਗ ਦਿੱਤਾ।

No comments: