BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਿਵਲ ਹਸਪਤਾਲ ਮੋਗਾ ਵਿਖੇ 'ਸਰਬੱਤ ਦਾ ਭਲਾ ਟਰੱਸਟ' ਦੇ ਸਹਿਯੋਗ ਨਾਲ ਲਗਾਇਆ ਖੂਨਦਾਨ ਕੈਂਪ

  • 72 ਵਿਅਕਤੀਆਂ ਨੇ ਕੀਤਾ ਖੂਨਦਾਨ
  • ਮੁਫ਼ਤ ਕਾਨੂੰਨੀ ਸਹਾਇਤਾ ਸੈਮੀਨਾਰ ਦਾ ਵੀ ਕੀਤਾ ਗਿਆ ਆਯੋਜਨ
ਮੋਗਾ 13 ਜੂਨ (ਬਿਊਰੋ)- ਮਾਣਯੋਗ ਮੈਂਬਰ ਸਕੱਤਰ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਅਤੇ ਮਾਣਯੋਗ ਸ੍ਰੀ ਐਸ.ਕੇ. ਗਰਗ ਜ਼ਿਲਾ ਤੇ ਸ਼ੈਸ਼ਨਜੱਜ-ਕਮ ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿੱਤ ਸਿਵਲ ਹਸਪਤਾਲ ਮੋਗਾ ਵਿਖੇ 'ਸਰਬੱਤ ਦਾ ਭਲਾ ਟਰੱਸਟ' ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਸ: ਕੁਲਦੀਪ ਸਿੰਘ ਵੈਦ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਮੇੈਨੇਜ਼ਿੰਗ ਟਰੱਸਟੀ ਡਾ: ਐਸ.ਪੀ.ਸਿੰਘ ਓਬਰਾਏ ਵੀ ਮੌਜੂਦ ਸਨ।
ਇਸ ਮੌਕੇ 'ਤੇ ਸ੍ਰੀ ਵਿਨੀਤ ਕੁਮਾਰ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਖੂਨ-ਦਾਨ ਕੀਤਾ। ਖੂਨਦਾਨ ਕੈਂਪ ਦੌਰਾਨ 72 ਵਿਅਕਤੀਆਂ ਨੇ ਆਪਣਾ ਖੂਨ-ਦਾਨ ਕੀਤਾ। ਇਸ ਮੌਕੇੇ ਮੁਫ਼ਤ ਕਾਨੂੰਨੀ ਸਹਾਇਤਾ ਸੈਮੀਨਾਰ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਮਹੀਨੇ ਦੇ ਆਖਰੀ ਕੰਮ ਵਾਲੇ  ਸ਼ਨੀਵਾਰ ਨੂੰ ਮਹੀਨਾਵਾਰ ਲੋਕ  ਅਦਾਲਤ ਲਗਾਈ ਜਾਂਦੀ ਹੈ।ਇਸ ਮੌਕੇ ਉਨਾਂ ਨਾਲ ਆਏ ਪੀ.ਐਲ.ਵੀ ਸੁਖਮੰਦਰ ਸਿੰੰਘ ਅਤੇ ਲਵਪ੍ਰੀਤ ਸਿੰਘ ਪੀ.ਐਲ.ਵੀ. ਨੇ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਮੈਡੀਏਸ਼ਨ ਸੈਂਟਰ ਅਪਰਾਧ ਪੀੜਤਾਂ ਨੂੰ ਮੁਆਵਜਾ ਸਕੀਮ-2011 ਅਤੇ ਕਿਰਤੀਆਂ ਨੂੰ  ਰਜਿਸਟਰ ਕਰਨ, ਸ਼ਰੀਰਕ ਸ਼ੋਸ਼ਣ, ਤੇਜ਼ਾਬ ਪੀੜਤ ਅਤੇ ਲੋਕ ਅਦਾਲਤਾਂ ਆਦਿ ਵਿਸ਼ਿਆਂ ਬਾਰੇ ਵਿਸਥਾਰ ਸਹਿਤ ਦੱਸਿਆ।
ਉਨਾਂ ਦੱਸਿਆ ਕਿ ਲੋਕ ਅਦਾਲਤਾਂ ਦਾ ਆਯੋਜਨ ਸਮੇਂ-ਸਮੇਂ ਸਿਰ ਕੀਤਾ ਜਾਂਦਾ ਹੈ। ਇਨਾਂ ਲੋਕ ਅਦਾਲਤਾਂ ਵਿੱਚ ਆਮ ਜਨਤਾ ਨੂੰ ਆਪਣੇ ਲੰਬਿਤ ਕੇਸ ਲਿਆ ਕੇ ਆਪਸੀ ਰਾਜ਼ੀਨਾਮੇ ਨਾਲ ਆਪਣੇ ਝਗੜੇ ਨਿਪਟਾਉਣੇ ਚਾਹੀਦੇ ਹਨ, ਜਿਸ ਨਾਲ ਸਮੇਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ। ਉਨਾਂ ਦੱਸਿਆ ਕਿ ਲੋਕ ਅਦਾਲਤ ਵਿੱਚ ਨਿਪਟਾਏ ਗਏ ਕੇਸ ਦੀ ਕੋਰਟ ਫੀਸ ਕੇਸ ਲਗਾਉਣ ਵਾਲੇ ਵਿਅਕਤੀ ਨੂੰ ਵਾਪਿਸ ਕਰ ਦਿਤੀ ਜਾਂਦੀ ਹੈ, ਇਸ ਨਾਲ ਕੇਸ ਲਗਾਉਣ ਵਾਲੇ ਵਿਅਕਤੀ ਨੂੰ ਵੀ ਲਾਭ ਹੁੰਦਾ ਹੈ। ਲੋਕ ਅਦਾਲਤ ਵਿੱਚ ਨਿਪਟਾਏ ਕੇਸ ਦੀ ਅਪੀਲ ਨਹੀਂ ਹੁੰਦੀ ਅਤੇ ਇਸ ਤਰਾਂ ਝਗੜਾ ਹਮੇਸ਼ਾਂ ਲਈ ਖਤਮ ਹੋ ਜਾਂਦਾ ਹੈ। ਉੁਨਾਂ ਦੱਸਿਆ ਕਿ ਲੋੜਵੰਦ ਵਿਅਕਤੀ ਜਿਨਾਂ ਦੀ ਸਾਲਾਨਾ ਆਮਦਨ 1,50,000/-ਰੁਪੈ ਤੱਕ ਹੋਵੇ, ਬੇਗਾਰ ਦਾ ਮਾਰਿਆ, ਅਨੁਸੂਚਿਤ ਜਾਤੀ, ਕਬੀਲਿਆਂ ਦੇ ਮੈਂਬਰ, ਉਦਯੋਗਿਕ ਕਾਮੇ, ਵੱਡੀ ਮੁਸੀਬਤਾਂ ਦੇ ਮਾਰੇ ਹੋਏ, ਮਾਨਸਿਕ ਰੋਗੀ/ਅਪੰਗ ਵਿਅਕਤੀ, ਔਰਤ ਜਾਂ ਬੱਚਾ, ਹਿਰਾਸਤ ਵਿੱਚ ਕੈਦ ਵਿਅਕਤੀ, ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਜ਼ਿਲਾ ਕਚਿਹਰੀਆਂ ਸਥਿੱਤ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ 'ਤੇ ਰੂਰਲ ਐਨ.ਜੀ.ਓ. ਐਸ਼ੋਸ਼ੀਏਸ਼ਨ ਜ਼ਿਲਾ ਮੋਗਾ ਦੇ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਚੇਅਰਮੈਨ ਮਹਿੰਦਰ ਪਾਲ ਲੂੰਬਾ, ਮੁੱਖ ਸਲਾਹਕਾਰ ਹਰਜਿੰਦਰ ਸਿੰਘ ਚੁਗਾਵਾਂ, ਕੈਸ਼ੀਅਰ ਦਵਿੰਦਰਜੀਤ ਸਿੰਘ ਗਿੱਲ, ਐਸ.ਕੇ ਬਾਂਸਲ ਸ਼ੋਸ਼ਲ ਵਰਕਰ ਐਨ.ਜੀ.ਓ., ਅਰਵਿੰਦਰ ਸਿੰਘ ਗਿੱਲ, ਐਸ.ਐਮ.ੳ ਸਿਵਲ ਹਸਪਤਾਲ ਵੀ ਮੌਕੇ 'ਤੇ ਹਾਜ਼ਰ ਸਨ।ਇਸ ਮੌਕੇ 'ਤੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵਲੋਂ ਪ੍ਰਚਾਰ ਸਮੱਗਰੀ ਵੀ ਵੰਡੀ ਗਈ।

No comments: