BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੰਦੜ੍ਹ ਗੋਤ ਜਠੇਰਿਆਂ ਦਾ ਮੇਲਾ ਕਰਵਾਇਆ

ਜੋੜ ਮੇਲੇ ਦੀਆਂ ਵੱਖ-ਵੱਖ ਝਲਕੀਆਂ
ਦੁਸਾਂਝ ਕਲਾਂ 3 ਜੂਨ (ਸੁਰਿੰਦਰ ਪਾਲ ਕੁੱਕੂ)- ਚੰਦੜ੍ਹ ਗੋਤ ਜਠੇਰਿਆਂ ਦਾ ੩੦ਵਾਂ ਸਲਾਨਾ ਜੋੜ ਮੇਲਾ ਪਿੰਡ ਪੱਦੀ ਜਗੀਰ ਜਿਲ੍ਹਾ ਜਲੰਧਰ ਵਿਖੇ ਚੰਦੜ੍ਹ ਜਠੇਰਿਆਂ ਦੇ ਸਥਾਨ ਤੇ ਬੜੀ ਸ਼ਰਧਾਪੂਰਵਕ ਅਤੇ ਧੂਮੁਧਾਮ ਨਾਲ ਮਨਾਇਆ ਗਿਆ। ਚੰਦੜ੍ਹ ਗੋਤ ਜਠੇਰੇ ਦੀ ਪ੍ਰਬੰਧਕ ਕਮੇਟੀ ਵਲੋਂ ਇਸ ਮੇਲੇ ਵਿੱਚ ਦੇਸ਼ੁਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਜਠੇਰਿਆਂ ਦੇ ਸਥਾਨ ਤੇ ਮੱਥਾ ਟੇਕਿਆ ਤੇ ਤਨ ਮਨ ਧਨ ਨਾਲ ਸੇਵਾ ਕੀਤੀ। ਸਵੇਰੇ ੧੦ ਵਜੇ ਸ਼੍ਰੀ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਧਾਰਮਿਕ ਸਟੇਜ ਤੇ ਪ੍ਰਸਿੱਧ ਕਲਾਕਾਰਾਂ ਨੇ ਆਪਣੀ ਹਾਜਰੀ ਲਵਾਈ। ਦੇਰ ਸ਼ਾਮ ਤੱਕ ਰੌਣਕਾਂ ਲੱਗੀਆਂ ਰਹੀਆਂ।ਇਸ ਮੌਕੇ ਪ੍ਰਧਾਨ ਦੇਵ ਰਾਮ ਕਮਾਲਪੁਰ, ਸਕੱਤਰ ਕੇਵਲ ਰਾਮ, ਖਜਾਨਚੀ ਚੌਧਰੀ ਮਨੋਹਰ ਲਾਲ, ਸਹਾਇਕ ਖਜਾਨਚੀ ਭੁਪਿੰਦਰ ਸਿੰਘ,  ਪ੍ਰੈਸ ਸਕ'ਤਰ ਕੁੱਕੂ ਦੁਸਾਂਝ ਮਾ: ਸੁਖਵਿੰਦਰ ਰਾਮ, ਮਦਨ ਲਾਲ, ਦੇਵ ਰਾਮ, ਮਹਿੰਦਰ ਪਾਲ ਅਤੇ ਹੋਰ ਕਮੇਟੀ ਮੈਂਬਰ ਹਾਜਰ ਸੀ। ਇਸ ਮੌਕੇ ਠੰਢੁੇਮਿੱਠੇ ਜਲ ਦੀਆਂ ਛਬੀਲਾਂ ਸਾਰਾ ਦਿਨ ਚੱਲਦੀਆਂ ਰਹੀਆਂ ਅਤੇ ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਸਹਿਯੋਗੀ ਸੱਜਣਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਮੇਲੇ ਵਿੱਚ ਸਹਿਯੋਗ ਦੇਣ ਲਈ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

No comments: