BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਗ-ਏ-ਆਜ਼ਾਦੀ ਯਾਦਗਾਰ ਨਵੰਬਰ ਦੇ ਪਹਿਲੇ ਹਫਤੇ ਹੋਵੇਗੀ ਲੋਕ ਅਰਪਣ-ਠੰਡਲ

  • ਯਾਦਗਾਰ ਦੀ ਉਸਾਰੀ ਦਾ 75 ਫੀਸਦ ਕੰਮ ਮੁਕੰਮਲ
ਜਲੰਧਰ 16 ਜੂਨ (ਜਸਵਿੰਦਰ ਆਜ਼ਾਦ)- ਜੇਲਾਂ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਮੁਲਕ ਦੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਨੂੰ ਦਰਸਾਉਣ ਲਈ ਪੰਜਾਬ ਸਰਕਾਰ ਵੱਲੋੋਂ 200 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾ ਰਹੀ ਮਿਸਾਲੀ ਯਾਦਗਾਰ ਜੰਗ-ਏ-ਆਜ਼ਾਦੀ ਨਿਰਧਾਰਤ ਸਮੇਂ ਅਨੁਸਾਰ ਨਵੰਬਰ 2016 ਦੇ ਪਹਿਲੇ ਹਫਤੇ ਲੋਕਾਂ ਲਈ ਖੋਲੀ ਜਾਵੇਗੀ। ਅੱਜ ਇਥੇ ਜੰਗ-ਏ-ਆਜ਼ਾਦੀ ਯਾਦਗਾਰ ਦੀ ਚੱਲ ਰਹੀ ਉਸਾਰੀ ਦਾ ਜਾਇਜ਼ਾ ਲੈਣ ਲਈ ਪੁੱਜੇ ਸ੍ਰੀ ਸੋਹਣ ਸਿੰਘ ਠੰਡਲ ਨੇ ਦੱਸਿਆ ਕਿ 25 ਏਕੜ ਵਿਚ ਉਸਾਰੀ ਜਾ ਰਹੀ ਇਸ ਯਾਦਗਾਰ ਦਾ 75 ਫੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ। ਉਨਾਂ ਦੱਸਿਆ ਕਿ ਨਵੰਬਰ ਦੇ ਪਹਿਲੇ ਹਫਤੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਇਸ ਮਿਸਾਲੀ ਯਾਦਗਾਰ ਨੂੰ ਲੋਕ ਅਰਪਣ ਕਰਨਗੇ। ਉਨਾਂ ਦੱਸਿਆ ਕਿ ਯਾਦਗਾਰ ਅੰਦਰ ਥੀਏਟਰ, ਆਡੀਟੋਰੀਅਮ, ਸੈਮੀਨਾਰ ਹਾਲ ਤੇ ਹੋਰ ਅਹਿਮ ਹਿੱਸਿਆਂ ਦਾ ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਿਆ ਹੈ ਅਤੇ ਇਸਦੇ ਇੰਟੀਰੀਅਰ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਲੋਕਾਂ ਖਾਸਕਰ ਬੱਚਿਆਂ ਨੂੰ ਪੰਜਾਬੀਆਂ ਵੱਲੋੋਂ ਆਜ਼ਾਦੀ ਸੰਗਰਾਮ ਵਿੱਚ ਪਾਏ ਅਹਿਮ ਯੋਗਦਾਨ ਤੇ ਪੰਜਾਬ ਦੇ ਅਮੀਰ ਵਿਰਸੇ ਤੋੋਂ ਜਾਣੂੰ ਕਰਵਾਉਣ ਲਈ ਲੇਜ਼ਰ ਸ਼ੋਅ ਵੀ ਤਿਆਰ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਹ ਪੰਜਾਬ ਦਾ ਪਹਿਲਾ ਅਜਿਹਾ ਪ੍ਰਾਜੈਕਟ ਹੋਵੇਗਾ ਜੋ ਘੱਟ ਤੋੋਂ ਘੱਟ ਸਮੇਂ ਵਿੱਚ ਮੁਕੰਮਲ ਹੋਵੇਗਾ। ਉਨਾਂ ਦੱਸਿਆ ਕਿ ਇਸ ਯਾਦਗਾਰ ਦੀ ਜੰਗੀ ਪੱਧਰ 'ਤੇ ਚੱਲ ਰਹੀ ਉਸਾਰੀ ਵਿੱਚ 1300 ਉਸਾਰੀ ਕਾਮੇ 14 ਮਹੀਨੇ ਤੋੋਂ ਲਗਤਾਰ ਕੰਮ 'ਚ ਜੁੱਟੇ ਹੋਏ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋੋਂ ਗਠਿਤ ਪੰਜਾਬ ਫਰੀਡਮ ਮੂਵਮੈਂਟ ਮੈਮੋਰੀਅਲ ਫਾਊੰਡੇਸ਼ਨ ਦੀ ਨਿਗਰਾਨੀ ਹੇਠ ਇਸ ਯਾਦਗਾਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋੋਂ ਪੰਜਾਬੀਆਂ ਵੱਲੋੋਂ ਆਜ਼ਾਦੀ ਸੰਗਰਾਮ ਦੌਰਾਨ ਦਿੱਤੀਆਂ ਕੁਰਬਾਨੀਆਂ, ਸਿੱਖ ਇਤਿਹਾਸ, ਦੇਸ਼ ਭਗਤਾਂ ਦੇ ਜੀਵਨ, ਪੰਜਾਬ ਦੇ ਵਿਰਸੇ ਤੇ ਸਭਿਆਚਾਰ ਨੂੰ ਆਉਂਦੀਆਂ ਪੀੜੀਆਂ ਤੱਕ ਪਹੁੰਚਾਉਣ ਲਈ ਜਿਥੇ ਪਹਿਲਾਂ ਵਿਰਾਸਤ-ਏ-ਖਾਲਸਾ, ਛੋਟੇ ਤੇ ਵੱਡੇ ਘੱਲੂਘਾਰਿਆਂ ਸਬੰਧੀ ਯਾਦਗਾਰਾਂ, ਬਾਬਾ ਬੰਦਾ ਸਿੰਘ ਬਹਾਦੁਰ ਸਬੰਧੀ ਚੱਪੜਚਿੜੀ ਵਿਖੇ ਮੀਨਾਰ-ਏ-ਖਾਲਸਾ ਦੀ ਸਥਾਪਤੀ ਕੀਤੀ ਗਈ ਹੈ ਉਥੇ ਹੁਣ ਅੰਮ੍ਰਿਤਸਰ ਵਿਖੇ ਵਾਰ ਮੈਮੋਰੀਅਲ, ਖੁਰਾਲਗੜ ਵਿਖੇ ਗੁਰੂ ਰਵਿਦਾਸ ਜੀ ਨਾਲ ਸਬੰਧਤ ਯਾਦਗਾਰ ਅਤੇ ਫਿਰੋਜ਼ਪੁਰ ਵਿਖੇ ਭਾਈ ਮਰਦਾਨਾ ਯਾਦਗਾਰ ਤੋੋਂ ਇਲਾਵਾ ਬਾਬਾ ਜੈਤਾ ਜੀ, ਬਾਬਾ ਸੰਗਤ ਸਿੰਘ ਅਤੇ ਬਾਬਾ ਜੀਵਨ ਸਿੰਘ ਸਬੰਧੀ ਵੀ ਯਾਦਗਾਰਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਮੌਕੇ ਵਿਧਾਇਕ ਸ੍ਰੀ ਸਰਵਣ ਸਿੰਘ ਫਿਲੌਰ, ਫਾਊੰਡੇਸ਼ਨ ਦੇ ਮੁੱਖ ਕਾਰਜਕਾਰੀ ਅਫਸਰ ਸ੍ਰੀ ਵਿਨੈ ਬੁਬਲਾਨੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

No comments: