BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਜੈਤੇਵਾਲੀ ਵਿੱਚ ਸੰਤ ਬਾਬਾ ਫੂਲ ਨਾਥ ਜੀ ਦਾ ਸਲਾਨਾਂ ਜੋੜ ਮੇਲਾ ਮਨਾਇਆ

ਸੰਤ ਬਾਬਾ ਕ੍ਰਿਸ਼ਨ ਨਾਥ ਜੀ ਚਹੈੜੂ ਵਾਲਿਆਂ ਨੇ ਸੰਗਤਾਂ ਨੂੰ ਮਹਾਪੁਰਸ਼ਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ
ਜੈਤੇਵਾਲੀ ਵਿੱਚ ਕੀਰਤਨ ਕਰਦੇ ਰਾਗੀ, ਕਲੇਰ ਸਿਸਟਰਜ ਅਤੇ ਸੰਗਤਾਂ ਵਿੱਚ ਹਾਜਰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਚਹੈੜੂ ਵਾਲੇ।
ਆਦਮਪੁਰ-ਜਲੰਧਰ 28 ਜੂਨ (ਅਮਰਜੀਤ ਸਿੰਘ)- ਧੰਨ ਧੰਨ ਸੰਤ ਬਾਬਾ ਫੂਲ ਨਾਥ ਜੀ ਦਾ ਸਲਾਨਾਂ ਜੋੜ ਮੇਲਾ ਉਨਾਂ ਦੇ ਤਪ ਅਸਥਾਨ ਪਿੰਡ ਜੈਤੇਵਾਲੀ ਜਲੰਧਰ ਕੁਟੀਆਂ ਵਿਖੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਚਹੈੜੂ ਵਾਲਿਆਂ ਦੀ ਰਹਿਨੁਮਾਈ ਹੇਠ ਸੰਗਤਾਂ ਵੱਲੋਂ ਉਤਸ਼ਾਹ ਅਤੇ ਪਿਆਰ ਸਤਿਕਾਰ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਬੀਤੇ ਦਿਨ 27 ਜੂਨ ਤੋਂ ਅਰੰਭ ਸ਼੍ਰੀ ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪ ਦੇ ਭੋਗ ਪਾਏ ਗਏ। ਉਪਰੰਤ ਵਿਸ਼ਾਲ ਕੀਰਤਨ ਦੀਵਾਨ ਸਜਾਏ ਗਏ, ਜਿਸ ਵਿੱਚ ਰਾਗੀ ਭਾਈ ਸ਼ਤੀਸ਼ ਮਹਿਮੀ ਜਲੰਧਰ ਕੈਂਟ, ਭਾਈ ਮੰਗਤ ਰਾਮ ਮਹਿਮੀ, ਸੰਤ ਟਹਿਲ ਨਾਥ ਜੀ ਨੰਗਲ ਖੇੜਾ, ਕਲੇਰ ਸਿਸਟਰਜ, ਵੱਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੋਕੇ ਤੇ ਸੰਤ ਬਾਬਾ ਟਹਿਲ ਨਾਥ ਜੀ, ਸੰਤ ਬਾਬਾ ਬਲਵੀਰ ਦਾਸ ਖੰਨਾ, ਸੰਤ ਅਵਤਾਰ ਦਾਸ ਚਹੈੜੂ, ਸੰਤ ਰਾਣਾ ਦਾਸ ਜੀ, ਸੰਤ ਪ੍ਰੇਮਦਾਸ ਜੀ ਵਿਸ਼ੇਸ਼ ਤੋਰ ਤੇ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਸਮਾਗਮ ਵਿੱਚ ਪੁੱਜੇ। ਸਮਾਗਮ ਦੋਰਾਨ ਸੰਤ ਕ੍ਰਿਸ਼ਨ ਨਾਥ ਜੀ ਵੱਲੋਂ ਸੰਗਤਾਂ ਨੂੰ ਜੋੜ ਮੇਲੇ ਦੀਆਂ ਮੁਬਾਰਕਾਂ ਦਿਤੀਆਂ, ਅਤੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੋਕੇ ਤੇ ਇੰਗਲੈਂਡ ਵਿੱਚੋਂ ਕੁੱਲੀ ਵਾਲੀ ਸਰਕਾਰ ਸੰਤ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਵੱਲੋਂ ਸੰਗਤਾਂ ਅਤੇ ਮਹਾਪੁਰਸ਼ਾਂ ਨੂੰ ਜੋੜ ਮੇਲੇ ਦੀਆਂ ਵਧਾਈਆਂ ਦਿਤੀਆਂ। ਇਸ ਮੋਕੇ ਤੇ ਸੰਗਤਾਂ ਨੂੰ ਚਾਹ ਪਕੋੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਟੇਜ ਸਕੱਤਰ ਦੀ ਭੂਮਿਕਾ ਕਮਲਜੀਤ ਖੋਥੜਾਂ ਵਾਲਿਆਂ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੋਕੇ ਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੇ ਪ੍ਰਿੰਸੀਪਲ, ਸਮੂਹ ਸਕੂਲ ਸਟਾਫ, ਬੱਚੇ, ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰਾਂ ਤੋਂ ਇਲਾਵਾ, ਸੰਤ ਬਾਬਾ ਫੂਲ ਨਾਥ ਪਬਲਿਕ ਚੈਰੀਟੇਬਲ ਟਰੱਸਟ ਇੰਡੀਆਂ-ਯੂਰਪ-ਯੂ.ਕੇ, ਸੰਤ ਬਾਬਾ ਬ੍ਰਹਮ ਨਾਥ ਐਜੁਕੇਸ਼ਨ ਅਤੇ ਸੇਵਾ ਸੋਸਾਇਟੀ ਦੇ ਮੈਂਬਰ ਅਤੇ ਪਿੰਡ ਜੈਤੇਵਾਲੀ ਦੀ ਸਮੂਹ ਗਾ੍ਰਮ ਪੰਚਾਇਤ ਦੇ ਮੈਂਬਰ ਅਤੇ ਸੰਗਤਾਂ ਹਾਜਰ ਸਨ।

No comments: