BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿਆਣ ਜਠੇਰਿਆਂ ਦਾ ਜੋੜ ਮੇਲਾ ਧੂਮਧਾਮ ਨਾਲ ਸੰਪਨ ਹੋਇਆ

ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਰਾਮ ਅਤੇ ਹੋਰ ਮੈਂਬਰਾਂ ਵੱਲੋਂ ਪਵਨ ਟੀਨੂੰ ਅਤੇ ਸੇਵਾਦਾਰਾਂ ਦਾ ਕੀਤਾ ਗਿਆ, ਵਿਸ਼ੇਸ਼ ਸਨਮਾਨ
 
ਕਪੂਰ ਪਿੰਡ ਵਿੱਚ ਸੰਗਤਾਂ ਵਿੱਚ ਹਾਜਰ ਪਵਨ ਟੀਨੂੰ, ਪ੍ਰਧਾਨ ਦਰਸ਼ਨ ਰਾਮ, ਅਤੇ ਹੋਰ ਸੇਵਾਦਾਰ।
ਆਦਮਪੁਰ ਜੰਡੂ ਸਿੰਘਾ 22 ਜੂਨ (ਅਮਰਜੀਤ ਸਿੰਘ)- ਕਪੂਰ ਪਿੰਡ ਜਲੰਧਰ ਵਿੱਚ ਮੋਜੂਦ ਸਿਆਣ ਜਠੇਰਿਆਂ ਦੇ ਸਥਾਨ ਤੇ ਸਲਾਨਾਂ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਨਗਰ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵੱਲੋਂ ਬਹੁਤ ਹੀ  ਧੂਮਧਾਮ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਵਡੇਰਿਆਂ ਦਾ ਪੂਜਨ ਕੀਤਾ ਗਿਆ। ਉਪਰੰਤ ਗਾਇਕ ਕੇ.ਐਸ ਸੰਧੂ ਚੱਬੇਵਾਲ, ਕੇਵਲ ਕ੍ਰਿਸ਼ਨ ਅਣਖੀ, ਰੇਸ਼ਮ ਨਰੰਗਪੁਰੀ ਅਤੇ ਪਾਰਟੀ, ਸੁਰਿੰਦਰ ਸਿਆਣ, ਨੇ ਸੰਗਤਾਂ ਨੂੰ ਵਡੇਰਿਆਂ ਦੀ ਮਹਿਮਾਂ ਗਾ ਕੇ ਨਿਹਾਲ ਕੀਤਾ। ਇਸ ਮੋਕੇ ਤੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਸੰਗਤਾਂ ਵਿੱਚ ਵਿਸ਼ੇਸ਼ ਤੋਰ ਤੇ ਪੁੱਜੇ, ਅਤੇ ਸਿਆਣ ਜਠੇਰਿਆਂ ਦੀ ਬਿੰਲਡਿੰਗ ਦੀ ਉਸਾਰੀ ਵਾਸਤੇ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ, ਅਤੇ ਸੰਗਤਾਂ ਨੂੰ ਜੋੜ ਮੇਲੇ ਦੀਆਂ ਵਧਾਈਆਂ ਦਿਤੀਆਂ। ਇਸ ਸਮਾਗਮ ਦੋਰਾਨ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਸਰਪੰਚ ਚਮਨ ਲਾਲ ਅਤੇ ਉਨਾਂ ਦੀ ਧਰਮਪਤਨੀ ਪੰਚ ਬਲਵੀਰ ਕੋਰ, ਪੰਚ ਹਰਪਾਲ ਸਿੰਘ ਬਿੱਟੂ, ਪੰਚ ਦੋਲਤ ਰਾਮ, ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਸੰਗਤਾਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਏ ਗਏ। ਇਸ ਮੋਕੇ ਤੇ ਪ੍ਰਧਾਨ ਦਰਸ਼ਨ ਰਾਮ, ਕੇਵਲ ਸਿੰਘ, ਪਿਆਰਾ ਲਾਲ, ਨਿਰਮਲ ਦਾਸ, ਮਨਜਿੰਦਰ, ਗਗਨ, ਸੋਨੂੰ, ਜੋਨੀ, ਮੋਹਨੀ, ਮੁੱਲਖਰਾਜ, ਰੇਸ਼ਮ ਲਾਲ, ਕੁਲਵੰਤ, ਹੰਸ ਰਾਜ, ਸੁਰਿੰਦਰਪਾਲ, ਬਾਬਾ ਹੰਸ ਰਾਜ, ਪ੍ਰਿਤਪਾਲ ਸਿੰਘ, ਵਿੱਕੀ ਸਿਆਣ, ਪੰਚ ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਸਾਬਕਾ ਸਰਪੰਚ ਚਮਨ ਲਾਲ, ਗੁਰਪ੍ਰੀਤ ਗੋਪੀ, ਸਰਪੰਚ ਸੁਖਵਿੰਦਰ ਸਿੰਘ ਸੋਢੀ, ਅਤੇ ਸਮੂਹ ਗਾ੍ਰਮ ਪੰਚਾਇਤ ਮੈਂਬਰ ਹੋਰ ਸੇਵਾਦਾਰ ਹਾਜਰ ਸਨ।

No comments: