BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਹੁਲ ਗਾਂਧੀ ਤਾੜੋ-ਪੀੜ ਹੋਈ ਕਾਂਗਰਸ ਨੂੰ ਕਦੀ ਵੀ ਇਕ ਨਹੀਂ ਕਰ ਸਕਣਗੇ-ਬੱਬੀ ਬਾਦਲ

ਹਰਸੁੱਖਇੰਦਰ ਸਿੰਘ ਬੱਬੀ ਬਾਦਲ ਹਲਕਾ ਮੁਹਾਲੀ ਦੇ ਜੁਝਾਰ ਨਗਰ ਵਿਖੇ ਅਕਾਲੀ ਵਰਕਰਾਂ ਦਾ ਸਨਮਾਨ ਕਰਨ ਕਰਦੇ ਹੋਏ।
ਚੰਡੀਗੜ੍ਹ 17 ਜੂਨ (ਬਲਜੀਤ ਰਾਏ)- ਕੁੱਲ ਹਿੰਦ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੇ ਦੌਰੇ ਕਰਕੇ ਤਾੜੋ ਪੀੜ ਹੋਈ ਕਾਂਗਰਸ ਨੂੰ ਕਦੀ ਵੀ ਇਕ ਨਹੀਂ ਕਰ ਸਕਣਗੇ, ਕਿਉਂਕਿ ਸਾਰੇ ਹੀ ਸੀਨੀਅਰ ਕਾਂਗਰਸੀ ਕੁਰਸੀ ਦੀ ਸੱਤਾ ਆਪਣੇ ਸਿਰ ਹਥਿਆਉਣਾ ਚਾਹੁੰਦੇ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਹਲਕਾ ਮੁਹਾਲੀ ਦੇ ਜੁਝਾਰ ਨਗਰ ਵਿਖੇ ਅਕਾਲੀ ਵਰਕਰਾਂ ਦਾ ਸਨਮਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।  ਉਨਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਧੜਿਆਂ ਵਿੱਚ ਵੰਡੀ ਰਹੀ ਹੈ। ਉਨਾਂ ਕਿਹਾ ਕਿ ਉਨਾਂ ਦੀ  ਕੋਈ ਵੀ ਰੈਲੀ ਅਜਿਹੀ ਨਹੀ ਜਿੱਥੇ ਉਹ ਆਪਸ ਵਿੱਚ ਥੱਪੜੋ-ਥੱਪੜ ਨਾ ਹੋਏ ਹੋਣ। ਬੱਬੀ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬੀਆਂ ਦੀ ਕਦੀ ਵੀ ਹਿਤੈਸ਼ੀ ਪਾਰਟੀ ਨਹੀ ਰਹੀ ਜੋ ਕਿ ਸਿਰਫ਼ ਚੌਧਰ ਦੀ ਹੀ ਭੁੱਖੀ ਹੈ ਇਸ ਕਰਕੇ ਕਾਂਗਰਸੀਆਂ ਦੀ ਫੁੱਟ ਹੀ ਪਾਰਟੀ ਦਾ ਅੰਤ ਲੈ ਕੇ ਆਉਣਗੀਆਂ। ਇਸ ਮੋਕੇ ਤੇ ਬੱਬੀ ਬਾਦਲਤ ਵਲੋਂ ਹਲਕਾ ਮੁਹਾਲੀ ਦੇ ਜੁਝਾਰ ਨਗਰ ਵਿਖੇ ਅਕਾਲੀ ਵਰਕਰਾਂ ਦਾ ਸਨਮਾਨ ਕੀਤਾ ਗਿਆ। ਇਸ ਮੋਕੇ ਮੁਲਾਜਮ ਮਜ਼ਦੂਰ ਤਾਲਮੇਲ ਕਮੇਟੀ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਸਿੱਧੂ, ਰਜੇਸ਼ ਕੁਮਾਰ ਪ੍ਰਧਾਨ ਸ੍ਰਿਸ਼ਟੀ ਕਰਤਾ ਵਾਲਮੀਕਿ ਐਜੂਕੇਸ਼ਨ ਟਰੱਸਟ ਪੰਜਾਬ ਅਤੇ ਡਾ. ਨਸੀਬ ਸਿੰਘ, ਇਕਬਾਲ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ, ਮੁਖਤਿਆਰ ਸਿੰਘ, ਬਾਬਾ ਨਰਿੰਦਰ ਸਿੰਘ, ਪੰਚ ਬਿਮਲਾ ਦੇਵੀ, ਰਣਜੀਤ ਸਿੰਘ ਬਰਾੜ ਕੋਮੀ ਜਨਰਲ ਸਕੱਤਰ ਯੂਥ ਅਕਾਲੀ ਦਲ, ਜਗਤਾਰ ਸਿੰਘ ਘੜੂੰਆ ਨਿੱਜੀ ਸਕੱਤਰ, ਚਸਰਵਣ ਸਿੰਘ ਲਾਲ ਮਿਸਤਰੀ, ਰਜੇਸ਼ ਕੁਮਾਰ ਪ੍ਰਧਾਨ ਸ੍ਰਿਸ਼ਟੀ ਕਰਤਾ ਵਾਲਮੀਕਿ ਐਜੂਕੇਸ਼ਨ ਟਰੱਸਟ ਪੰਜਾਬ, ਡਾ. ਨਸੀਬ ਸਿੰਘ, ਅਮਰਜੀਤ ਸਿੰਘ ਖਾਲਸਾ, ਹੇਮ ਰਾਜ ਸਾਬਕਾ ਕੌਂਸਲਰ, ਰਮੇਸ਼ ਕੁਮਾਰ ਬਜਾਜ, ਜਰਨੈਲ ਸਿੰਘ ਸੈਣੀ, ਰਣਵੀਰ ਸਿੰਘ ਸੋਨੂੰ, ਐਡਵੋਕੇਟ ਜਗਪਾਲ ਸਿੰਘ ਚਹਿਲ, ਹਰੀਸ਼ ਕੁਮਾਰ ਆਦਿ ਵੀ ਹਾਜ਼ਰ ਸਨ।

No comments: