BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੁਲਿਸ ਤੇ ਸ਼ਰਾਬ ਦੇ ਠੇਕੇਦਾਰਾਂ ਦੇ ਗੱਠਜੋੜ ਨੂੰ ਤੋੜਨ ਲਈ ਕਾਰਵਾਈ ਕੀਤੀ ਜਾਵੇ-ਝੱਮਟ

ਹੁਸ਼ਿਆਰਪੁਰ 30 ਜੂਨ (ਤਰਸੇਮ ਦੀਵਾਨਾ)- ਬਹੁਜਨ ਸਮਾਜ ਪਾਰਟੀ ਜਲੰਧਰ ਦੇ ਪ੍ਰਧਾਨ ਉਂਕਾਰ ਸਿੰਘ ਝਮਟ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲੇ ਅੰਦਰ ਨਸ਼ਿਆਂ ਦਾ ਵਪਾਰ ਜ਼ੋਰਾਂ ਤੇ ਚੱਲ ਰਿਹਾ ਹੈ। ਜਿਸ  ਨੂੰ ਰੋਕਣ ਵਿੱਚ ਜ਼ਿਲਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਪੂਰੀ ਤਰਾਂ ਨਾਕਾਮ ਸਿੱਧ ਹੋਇਆ ਹੈ। ਝਮਟ ਨੇ ਕਿਹਾ ਕਿ ਜ਼ਿਲੇ ਅੰਦਰ ਜਿੰਨੇ ਸਰਕਾਰੀ ਸ਼ਰਾਬ ਦੇ ਮਨਜ਼ੂਰ ਸ਼ੁਦਾ ਠੇਕੇ ਹਨ ਉਨਾਂ ਤੋਂ ਕਈ ਗੁਣਾਂ ਜ਼ਿਆਦਾ ਸ਼ਰਾਬ ਦੀਆਂ ਨਾਜਾਇਜ਼ ਬਰਾਂਚਾਂ ਪਿੰਡਾਂ ਵਿਚ ਪੁਲਿਸ ਅਤੇ ਐਕਸਾਇਜ਼ ਮਹਿਕਮੇ ਦੀ ਮਿਲੀ ਭੁਗਤ ਨਾਲ ਖੋਲੀਆਂ ਗਈਆਂ ਹਨ। ਹੁਸ਼ਿਆਰਪੁਰ ਅੰਦਰ ਹਰ ਪਿੰਡ ਵਿੱਚ ਬਰਾਂਚ ਖੋਲੀ ਗਈ ਹੈ ਅਤੇ ਕਈ ਪਿੰਡਾਂ ਵਿੱਚ 4-5 ਸ਼ਰਾਬ ਦੀਆਂ ਬਰਾਂਚਾਂ ਹਨ। ਕਈ ਪਿੰਡਾਂ ਦੀਆਂ ਪੰਚਾਇਤਾਂ ਜਿਵੇਂ ਪਿੰਡ ਨਾਰਾ, ਡਾਡਾ, ਸਤਿਆਲ, ਬਸੀ ਕਿੱਕਰਾਂ, ਸਾਹਰੀ ਨੇ ਲਿਖਤੀ ਤੌਰ 'ਤੇ ਸ਼ਰਾਬ ਦੀਆਂ ਬਰਾਂਚਾਂ ਬੰਦ ਕਰਨ ਦੀ ਦਰਖਾਸਤ ਪੁਲਿਸ ਤੇ ਹੋਰ ਅਧਿਕਾਰੀਆਂ ਤੋਂ ਕੀਤੀ ਹੈ। ਲੇਕਿਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਝਮਟ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕੇ ਜ਼ਿਲਾ ਹੁਸ਼ਿਆਰਪੁਰ ਵਿੱਚੋਂ ਪੁਲਿਸ ਤੇ ਸ਼ਰਾਬ ਦੇ ਠੇਕੇਦਾਰਾਂ ਦੇ ਗੱਠਜੋੜ ਨੂੰ ਤੋੜਨ ਲਈ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਜੇਕਰ ਪ੍ਰਸ਼ਾਸਨ ਨੇ ਸ਼ਰਾਬ ਦੀਆਂ ਬਰਾਂਚਾਂ ਪਿੰਡਾਂ ਵਿੱਚੋਂ ਬੰਦ ਨਾ ਕੀਤੀਆਂ ਤਾਂ ਬਹੁਜਨ ਸਮਾਜ ਪਾਰਟੀ ਨਜਾਇਜ਼ ਸ਼ਰਾਬ ਦੀਆਂ ਬਰਾਂਚਾਂ ਨੂੰ ਬੰਦ ਕਰਵਾਉਣ ਲਈ ਜ਼ਬਰਦਸਤ ਅੰਦੋਲਨ ਸ਼ੁਰੂ ਕਰੇਗੀ। ਇਸ ਮੌਕੇ ਸ. ਝਮਟ ਦੇ ਨਾਲ ਮੋਨੂ ਸਿੱਧੂ ਸਰਪੰਚ ਨਾਰਾ, ਬਲਵਿੰਦਰ ਕੁਮਾਰ, ਡਾ. ਮਾਧੋ ਰਾਮ ਜ਼ਿਲਾ ਸਕੱਤਰ, ਸ਼ਿਵ ਰਾਮ ਮਾਝੀ, ਦਿਲਬਾਗ ਸਿੰਘ ਪੰਚ, ਜਗਮੋਹਨ ਸਿੰਘ ਸਾਬਕਾ ਸਰਪੰਚ, ਪਵਿੱਤਰ ਸਿੰਘ, ਹੰਸ ਰਾਜ ਸਮੇਤ ਕਈ ਆਗੂ ਸ਼ਾਮਿਲ ਸਨ।

No comments: