BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਕਾਲੀ ਸਰਕਾਰ ਨੇ ਮੁਗਲਾ ਵਾਂਗ ਪੰਜਾਬ ਨੂੰ ਲੁੱਟ ਕੇ ਕੰਗਾਲ ਕਰ ਦਿੱਤਾ-ਸੰਨੀ ਰੰਧਾਵਾ

ਆਉ ਸਾਰੇ 'ਆਪ' ਨਾਲ ਜੁੜ ਕੇ ਝਾੜੂ ਚੁੱਕ ਲਈਏ ਤੇ ਮੁਗਲ ਰਾਜ ਵਰਗੇ ਸਾਸ਼ਨ ਦਾ ਸਫਾਇਆ ਕਰਕੇ ਨਵੇ ਪੰਜਾਬ ਦੀ ਸਿਰਜਨਾ ਕਰੀਏ
'ਆਪ' ਦੇ ਸੀਨੀਅਰ ਆਗੂ ਸ੍ਰ: ਸੰਨੀ ਰਾਜਪੀਤ ਸਿੰਘ ਰੰਧਾਵਾ ਪਿੰਡ ਸਹਿਜਾਦਾ ਵਿਖੇ ਜੁੜੇ ਇਕੱਠ ਦੀਆਂ ਮੁਸ਼ਕਲਾ ਸੁਣਦੇ ਹੋਏ।
ਰਮਦਾਸ 22 ਜੂਨ (ਰਜਿੰਦਰ ਭਗਤ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਨੇ ਕਸਬਾ ਰਮਦਾਸ ਦੇ ਨੇੜਲੇ ਪਿੰਡ ਸਹਿਜਾਦਾ (ਝੂਗੀਆ) ਦਾ ਦੌਰਾ ਕੀਤਾ ਜਿਸ ਦੌਰਾਨ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਰੰਧਾਵਾ ਨੇ ਕਿਹਾ ਕਿ ਅਜਾਦੀ ਦੇ 69 ਸਾਲ ਬੀਤਨ ਦੇ ਕਰੀਬ ਹਨ ਫਿਰ ਵੀ ਸਾਡਾ ਪੰਜਾਬ ਦਿਨੋ-ਦਿਨ ਗਰੀਬੀ ਤੇ ਬੇਰੁਜਗਾਰੀ ਦੇ ਦੌਰਾ 'ਚ ਗੁਜਰ ਰਿਹਾ ਹੈ। ਉਨ੍ਹਾਂ ਕਿਹਾ ਕਿ 69 ਸਾਲ ਪੰਜਾਬ ਵਿੱਚ ਵਾਰੋ ਵਾਰੀ ਰਾਜ ਕਰ ਰਹੀ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰ ਨੇ ਮੁਗਲਾ ਵਾਂਗ ਪੰਜਾਬ ਨੂੰ ਲੁੱਟ ਕੇ ਕੰਗਾਲ ਕਰ ਦਿੱਤਾ ਹੈ ਤੇ ਆਪਣੀਆਂ ਤਜੋਰੀਅ ਬਰ ਕੰਗਾਲੀਆਂ ਦੂਰ ਕਰ ਲਈਆਂ ਹਨ ਰੰਧਾਵਾ ਨੇ ਕਿਹਾ ਕਿ ਵਿਦਿਆ, ਸਿਹਤ, ਸਿਖਲਾਈ, ਰੋਜਗਾਰ ਅਤੇ ਸਾਡੀ ਆਮਦਨ ਦਾ ਪੱਧਰ ਇਹ ਹਾਕਮ ਬਣਾਉਂਦੇ ਹਨ ਜੋ ਸਿਰਫ ਕਾਗਜੀ ਬਿਆਨਾਂ ਵਿੱਚ ਹੀ ਸੁਣਨ 'ਚ ਚੰਗਾ ਲੱਗਦਾ ਹੈ ਇਹ ਹਾਕਮ ਗਰੀਬਾਂ ਦੀ ਭਲਾਈ ਦੇ ਨਾ ਤੇ ਅਨੇਕਾਂ ਸਕੀਮਾਂ ਬਣਾ ਕੇ ਵੱਡੇ ਵੱਡੇ ਭਾਸ਼ਣ ਦੇ ਆਮ ਲੋਕਾਂ ਨੂੰ ਗੁਮਰਾਹ ਕਰਦੇ ਹਨ ਤੇ ਚੋਣਾਂ ਦੌਰਾਨ ਵੋਟਾਂ ਬਟੋਰ ਕੇ ਸੱਤਾ ਹਾਸਲ ਕਰ ਲੈਂਦੇ ਹਨ ਰੰਧਾਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਭਵਿੱਖ ਬਣਾਉਣ ਲਈ ਆਉ ਸਾਰੇ ਆਮ ਆਦਮੀ ਪਾਰਟੀ ਨਾਲ ਜੁੜ ਕੇ ਝਾੜੂ ਚੁੱਕ ਲਈਏ ਤੇ ਮੁਗਲ ਰਾਜ ਵਰਗੇ ਸਾਸ਼ਨ ਦਾ 2017 ਦੀਆਂ ਚੋਣਾਂ ਵਿੱਚ ਸਫਾਇਆ ਕਰਕੇ ਨਵੇ ਪੰਜਾਬ ਦੀ ਸਿਰਜਨਾ ਕਰੀਏ। ਇਸ ਮੌਕੇ ਰਜਵਿੰਦਰ ਸਿੰਘ, ਸ਼ਾਮ ਸਿੰਘ, ਸੁਖਦੇਵ ਸਿੰਘ, ਮੱਸਾ ਸਿੰਘ, ਕਸ਼ਮੀਰ ਸਿੰਘ, ਗੋਲਾ ਸਿੰਘ, ਅਮਰਜੀਤ ਸਿੰਘ, ਤਰਸੇਮ ਸਿੰਘ, ਠੇਕੇਦਾਰ ਬੂਟਾ ਸਿੰਘ, ਬੀਰ ਸਿੰਘ, ਸੁਰਜੀਤ ਸਿੰਘ, ਲਖਵਿੰਦਰ ਸਿੰਘ, ਭੋਲਾ ਸਿੰਘ, ਵੀਰ ਸਿੰਘ ਸਰਕਲ ਇੰਚਾਰਜ ਘੋਨੇਵਾਹਲਾ ਆਦਿ ਮੌਜੂਦ ਸਨ।

No comments: