BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੇਸ਼ਾਂ ਵਿਦੇਸ਼ਾਂ ਵਿੱਚੋਂ ਡੇਰਾ ਚਹੇੜੂ ਵਿਖੇ ਪੁੱਜੀਆਂ ਭਾਰੀ ਗਿਣਤੀ ਵਿੱਚ ਸੰਗਤਾਂ

65ਵੇਂ ਸਲਾਨਾਂ ਜੋੜ ਮੇਲੇ ਤੇ ਲੱਗੀਆਂ ਭਾਰੀ ਰੋਣਕਾਂ
ਮੰਚ ਤੇ ਬਿਰਾਜਮਾਨ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਅਤੇ ਹੋਰ ਮਹਾਪੁਰਸ਼, ਸੰਗਤਾਂ ਵਿੱਚ ਗਾਇਕੀ ਰਾਹੀਂ ਪੇਸ਼ਕਾਰੀ ਦਿੰਦੇ ਗਿੰਨੀ ਮਾਹੀ, ਕੰਠ ਕਲੇਰ।
ਜੰਡੂ ਸਿੰਘਾ/ਪਤਾਰਾ 09 ਜੂਨ (ਅਮਰਜੀਤ ਸਿੰਘ)- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਨਾਨਕ ਨਗਰੀ ਜੀ.ਟੀ. ਰੋਡ ਚਹੈੜੂ ਵਿਖੇ 65 ਸਲਾਨਾਂ ਜੋੜ ਮੇਲਾ ਮੁੱਖ ਸੇਵਾਦਾਰ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦੀ ਵਿਸੇਸ਼ ਰਹਿਨੁਮਾਈ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ 8 ਜੂਨ ਨੂੰ ਸਵੇਰੇ 11 ਵਜੇ ਸ਼੍ਰੀ ਨਿਸ਼ਾਨ ਸਾਹਿਬ ਜੀ ਨੂੰ ਸੁੰਦਰ ਚੋਲੇ ਪਹਿਨਾਏ ਗਏ। 9 ਜੂਨ ਨੂੰ ਲੜੀਵਾਰ ਚੱਲ ਰਹੇ, ਅਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 21 ਸ਼੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ, ਖੁੱਲੇ ਪੰਡਾਲ ਸਜਾਏ ਗਏ, ਜਿਸ ਵਿੱਚ ਭਾਈ ਮੰਗਤ ਰਾਮ ਮਹਿਮੀ, ਭਾਈ ਪ੍ਰਵੀਨ ਕੁਮਾਰ ਹੈਂਡ ਗ੍ਰੰਥੀ, ਭਾਈ ਬਲਵੀਰ ਮਹਿਮੀ, ਭਾਈ ਸ਼ਤੀਸ਼ ਕੁਮਾਰ, ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ। ਮਿਸ਼ਨਰੀ ਬੀਬਾ ਗਿੰਨੀ ਮਾਹੀ ਅਤੇ ਇੰਟਰਨੈਸ਼ਨਲ ਕਲਾਕਾਰ ਕੰਠ ਕਲੇਰ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸਰਵਣ ਕਰਵਾ ਕੇ ਨਿਹਾਲ ਕੀਤਾ। ਇਸ ਮੋਕੇ ਤੇ ਕਈ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਵੀ ਪੁੱਜੇ। ਇਸ ਮੋਕੇ ਤੇ ਕਈ ਰਾਜਾਂ ਵਿੱਚੋਂ ਸੰਤ ਮਹਾਪੁਰਸ਼ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਸਮਾਗਮ ਵਿੱਚ ਪੁੱਜੇ। ਇਸ ਮੋਕੇ ਤੇ ਪੁੱਜੀਆਂ ਸੰਗਤਾਂ ਅਤੇ ਜਿਲਾ ਪ੍ਰਸ਼ਾਸ਼ਨ ਦਾ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਧੰਨਵਾਦ ਕੀਤਾ। ਇਹ ਸਾਰੇ ਸਮਾਗਮ ਲਈ ਸੰਤ ਬਾਬਾ ਫੂਲ ਨਾਥ ਪਬਲਿਕ ਚੇਰੀਟੇਬਲ ਟਰੱਸਟ ਰਜਿ. ਇੰਡੀਆਂ ਯੂਰਪ ਯੂ.ਕੇ, ਸੰਤ ਬਾਬਾ ਬ੍ਰਹਮ ਨਾਥ ਜੀ ਸੇਵਾ ਐਜੂਕੇਸ਼ਨ ਸੋਸਾਇਟੀ ਰਜਿ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਮੈਨੇਜਮੈਂਟ ਕਮੇਟੀ ਜੈਤੇਵਾਲੀ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਪ੍ਰਧਾਨ ਸੀਤਲ ਸਿੰਘ ਢੰਡਾ, ਸੈਕਟਰੀ ਕਮਲਜੀਤ ਖੋਥੜਾਂ, ਮਿਸਤਰੀ ਭੁੱਲਾ ਰਾਮ, ਧਰਮਪਾਲ ਕਲੇਰ, ਮੋਹਨ ਕ੍ਰਿਸ਼ਨ ਸਰਪੰਚ, ਸੂਬੇਦਾਰ ਲਹਿਬਰ ਸਿੰਘ, ਰਜਿੰਦਰ ਝਿੰਮ, ਜਸਵਿੰਦਰ ਬਿੱਲਾ, ਲੋਕ ਰਾਜ ਜੈਤੇਵਾਲੀ, ਐਡਵੋਕੇਟ ਪਵਨ ਬੈਂਸ, ਪਰਮਜੀਤ ਸੁਆਣ, ਰਾਮ ਪ੍ਰਕਾਸ਼, ਪ੍ਰਸ਼ੋਤਮ ਲਾਲ ਸਰਪੰਚ ਨਾਨਕ ਨਗਰੀ, ਸਰਬਜੀਤ ਰੱਤੂ, ਮਹਿੰਦਰ ਸਿੰਘ ਢੰਡਾ, ਰੋਸ਼ਨ ਢੰਡਾ, ਬਲਦੇਵ ਮੱਲ, ਸੰਤ ਸਾਗਰ ਨਾਥ ਗੰਗਾ ਨਗਰ, ਸੰਤ ਮੋਹਨ ਦਾਸ ਨੂਰਪੁਰ, ਸੰਤ ਬਲਵੀਰ ਦਾਸ ਖੰਨਾ, ਮਹੰਤ ਅਵਤਾਰ ਦਾਸ ਜੀ ਚਹੈੜੂ, ਸੰਤ ਦੁਰਗਾ ਦਾਸ ਮੱਧ ਪ੍ਰਦੇਸ਼, ਨੱਥੀ ਲਾਲ ਜੀ ਰਾਜਸਥਾਨ, ਸੰਤ ਤਿਰੁਪਰਾਰੀ ਦਾਸ ਬਨਾਰਸ, ਸੰਤ ਰਾਜੇਸ਼ ਦਾਸ ਬਜਵਾੜਾ ਵੀ ਸੰਗਤਾਂ ਵਿੱਚ ਵਿਸ਼ੇਸ਼ ਤੋਰ ਤੇ ਪੁੱਜੇ। ਇਸ ਮੋਕੇ ਤੇ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਪੰਜਾਬ ਬਸਪਾ, ਹਰੀਸ਼ ਬਾਘਾ, ਬੇਗਮਪੁਰਾ ਟਾਇਗਰ ਫੋਰਸ ਦੇ ਚੈਅਰਮੇਨ ਸ਼੍ਰੀ ਤਰਸੇਮ ਦੀਵਾਨਾਂ ਹੁਸ਼ਿਆਰਪੁਰ, ਐਡਵੋਕੇਟ ਪਵਨ ਕੁਮਾਰ ਬੈਂਸ ਅਤੇ ਹੋਰ ਹਾਜਰ ਸਨ।

No comments: