BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੋਦੀ ਦਾ ਫੂਕਿਆ ਪੁਤਲਾ

  • ਮੋਦੀ ਨੇ ਦੇਸ਼ ਦਾ ਵਿਕਾਸ ਨਹੀ ਵਿਨਾਸ਼ ਕੀਤਾ-ਦਿਨੇਸ਼ ਪੱਪੂ
  • ਕਾਲਾ ਧਨ ਵਾਪਸੀ ਦੀ ਫੂਕ ਨਿਕਲੀ-ਸੁਰਿੰਦਰ ਸੰਧੂ

ਹੁਸ਼ਿਆਰਪੁਰ 14 ਜੂਨ (ਤਰਸੇਮ ਦੀਵਾਨਾ)- ਹੁਸ਼ਿਆਰਪੁਰ ਵਿੱਚ ਮੰਤਰੀ ਮਨੋਹਰ ਪਾਰੀਕਰ ਦੇ ਆਉਣ ਤੇ ਬਸਪਾ ਵੱਲੋਂ ਦਿਨੇਸ਼ ਕੁਮਾਰ ਪੱਪੂ ਦੀ ਅਗਵਾਈ ਵਿੱਚ ਪ੍ਰੈਜ਼ੀਡੈਂਸੀ ਹੋਟਲ ਦੇ ਸਾਹਮਣੇ ਮੋਦੀ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਬਸਪਾ ਆਗੂਆਂ ਨੇ ਕਿਹਾ ਮਾਣਯੋਗ ਰੱਖਿਆ ਮੰਤਰੀ ਮਨੋਹਰ ਪਾਰੀਕਰ ਮੋਦੀ ਸਰਕਾਰ ਦੇ ਦੋ ਸਾਲ ਬੀਤ ਜਾਣ ਤੇ ਮੋਦੀ ਦੀ ਤਾਰੀਫ਼ ਕਰ ਰਹੇ ਹਨ ਇਹ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੈ। ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ 30 ਦਿਨਾਂ ਦੇ ਵਿੱਚ ਵਿੱਚ ਵਿਦੇਸ਼ਾਂ ਤੋਂ ਕਾਲਾ ਧਨ ਲਿਆਇਆ ਜਾਵੇਗਾ ਪ੍ਰੰਤੂ ਅੱਜ ਤੱਕ ਇਕ ਪੈਸਾ ਵੀ ਨਹੀਂ ਲਿਆਂਦਾ ਗਿਆ ਤੇ ਕਾਲਾ ਧੰਨ ਲਿਆਉਣ ਦੀ ਮੰਗ ਕਰਨ ਵਾਲਿਆਂ ਨੂੰ ਜੈਡ ਸੁਰੱਖਿਆ ਦੇ ਕੇ ਮੂੰਹ ਬੰਦ ਕਰ ਦਿੱਤਾ ਗਿਆ ਅਤੇ ਕਾਲੇ ਧੰਨ ਵਾਪਸ ਲਿਆਉਣ ਦੀ ਮੰਗ ਕਰਨ ਵਾਲੇ ਆਪਣੀ ਦੁਕਾਨਦਾਰੀ ਚਲਾ ਰਹੇ ਹਨ। ਸਰਕਾਰ ਨੇ ਥੋੜੇ ਜਿਹੇ ਲੋਕਾਂ ਦੀ ਸਿਲੰਡਰਾਂ ਤੇ ਲੱਗੀ ਸਬਸਿਡੀ ਬੰਦ 250 ਹਜਾਰ ਕਰੋੜ ਰੁਪਇਆ ਖ਼ਰਚ ਕਰ ਦਿੱਤਾ। ਸਰਕਾਰ ਦਾ ਇਨਾਂ ਦਿਨਾਂ ਬੁਰਾ ਹਾਲ ਹੈ ਕਿ ਉਹ ਰੇਲਵੇ ਦੀ ਜ਼ਮੀਨਾਂ ਨੂੰ ਵੇਚ ਰਹੀ ਹੈ। ਸਰਕਾਰ ਕੋਲ ਕਾਰਪੋਰੇਟ ਘਰਾਨਿਆਂ ਨੂੰ ਦੇਣ ਲਈ 64 ਹਜਾਰ ਕਰੋੜ ਰੁਪਇਆ ਤਾਂ ਹੈ ਪਰ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਲਈ ਕੁੱਝ ਨਹੀ। ਕਿਸਾਨ ਦੇਖੀ ਹੋ ਕੇ ਦੇਸ਼ ਅੰਦਰ ਵੱਡੇ ਪੱਧਰ ਤੇ ਆਤਮ ਹੱਤਿਆ ਕਰ ਰਹੇ ਹਨ। ਪ੍ਰਾਇਮਰੀ ਸਕੂਲਾਂ ਨੂੰ 20% ਘੱਟ ਕੀਤਾ ਜਾ ਰਿਹਾ ਹੈ। ਅੱਜ ਪੰਜਾਬ ਅੰਦਰ ਨਸ਼ਾ, ਬੇਰੁਜ਼ਗਾਰੀ, ਰਿਸ਼ਵਤਖ਼ੋਰੀ ਵੱਡੇ ਪੱਧਰ ਤੇ ਚਲ ਰਹੀ ਹੈ। ਸਰਕਾਰ ਵੱਡੇ ਘਰਾਨਿਆਂ ਨੂੰ ਅਤੇ ਫ਼ੈਕਟਰੀ ਮਲਕਾਂ ਨੂੰ ਕਰੋੜਾਂ ਰੁਪਏ ਸਬਸਿਡੀ  ਦੇ ਰਹੀ ਰਹੀ ਹੈ ਪਰ ਅੰਦਰ ਕੋਈ ਵੀ ਸਰਕਾਰੀ ਹਸਪਤਾਲ ਇੱਦਾਂ ਦਾ ਨਹੀ ਜਿੱਥੇ ਕਿਸੇ ਮੇਜਰ ਬਿਮਾਰੀ ਦਾ ਇਲਾਜ ਕੀਤਾ ਸਕੇ। ਕਿਉਂ ਕਿ ਸਰਕਾਰੀ ਹਸਪਤਾਲਾਂ ਵਿੱਚ ਮਸ਼ੀਨਾਂ ਦੀ ਬਹੁਤ ਵੱਡੀ ਘਾਟ ਹੈ। ਸਕੈਨ ਤੋਂ ਲੈ ਕੇ ਬਹੁਤੇ ਟੈੱਸਟ ਬਾਹਰੋਂ ਕਰਾਉਣੇ ਪੈਂਦੇ ਹਨ। ਜਦੋਂ ਦੀ ਮੋਦੀ ਸਰਕਾਰ ਆਈ ਹੈ ਮਹਿੰਗਾਈ ਦਸ ਗੁਣਾ ਵੱਧ ਗਈ ਹੈ। ਮਨੋਹਰ ਪਾਰੀਕਰ ਨੂੰ ਮੋਦੀ ਦੀ ਤਰੀਂ ਕਰਨ ਤੋਂ ਪਹਿਲਾਂ ਇਨਾਂ ਗੱਲਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਸੁਰਿੰਦਰ ਸਿੰਘ ਸੰਧੂ, ਓਂਕਾਰ ਸਿੰਘ ਨਲੋਈਆਂ ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ, ਪਵਨ ਕੁਮਾਰ ਸ਼ਹਿਰੀ ਪ੍ਰਧਾਨ, ਸੰਦੀਪ ਰਜਤ, ਮੋਹਨ ਲਾਲ, ਰੰਧਾਵਾ ਸਿੰਘ, ਕੁੰਦਨ ਲਾਲ, ਰਿੱਕੀ ਕਮਾਲਪੁਰ, ਸੰਦੀਪ ਕੁਮਾਰ, ਰਾਜਪਾਲ ਸਿੰਘ, ਹਰਪਾਲ ਸਿੰਘ ਆਦਿ ਆਗੂ ਹਾਜਰ ਸਨ।

No comments: