BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੋਦੀ ਸਰਕਾਰ ਦੇ ਅੱਛੇ ਦਿਨਾਂ ਵਿਚ ਮੁਲਾਜ਼ਮਾਂ ਦੇ ਆਏ ਮਾੜੇ ਦਿਨ

ਕੇਂਦਰ ਵੱਲੋਂ ਬਜ਼ਟ ਜ਼ਾਰੀ ਕਰਨ ਉੇਪਰੰਤ ਵੀ ਕਰਮਚਾਰੀਆਂ ਨੂੰ ਲਗਭਗ ਅੱਧਾ ਸਾਲ ਬੀਤਣ ਦੇ ਬਾਵਜੂਦ ਵੀ ਨਹੀ ਮਿਲੀ ਤਨਖਾਹ
ਅਜਨਾਲਾ 4 ਜੂਨ (ਕੁਲਬੀਰ ਸਿੰਘ ਢਿੱਲੋ)-
ਮੋਦੀ ਸਰਕਾਰ ਦੇ ਅੱਛੇ ਦਿਨਾਂ ਵਿਚ ਕਰਮਚਾਰੀਆ ਦੇ ਮਾੜੇ ਦਿਨ ਆਏ ਹੋਏ ਹਨ ਕਿਉਕਿ ਅੱਛੇ ਦਿਨ ਦੇ ਦਾਅਵੇ ਕਰਨ ਵਾਲੀ ਅਕਾਲੀ ਭਾਜਪਾ ਸਰਕਾਰ ਦੀ ਬੇਰੁਖੀ ਇੰਨੀ ਵੱਧ ਚੁੱਕੀ ਹੈ ਕਿ ਕਰਮਚਾਰੀਆ ਨੂੰ ਜਨਵਰੀ 2016 ਤੋਂ ਹੁਣ ਤੱਕ ਤਨਖਾਹ ਦੇਣ ਵਿਚ ਨਾਕਾਮਯਾਬ ਰਹੀ ਹੈ।ਬਿਨ੍ਹਾਂ ਤਨਖਾਹ ਤੋਂ ਇੰਨੀ ਅੱਤ ਦੀ ਮਹਿੰਗਾਈ ਵਿਚ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਤੇਕਰਮਚਾਰੀਆ ਨੂੰ ਪਰਿਵਾਰ ਦੀ ਰੋਜ਼ੀ ਰੋਟੀ ਚਲਾਉਣ ਲਈ ਕਰਜ਼ਾ ਲੈਣ ਲਈ ਵੀ ਮਜਬੂਰ ਹੋਣਾ ਪੈ ਰਿਹਾ ਹੈ। ਮੀਟਿੰਗ ਵਿਚ ਉਪ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਨਵੇਂ ਸ਼ੁਰੂ ਹੋਏ ਵਿੱਦਿਅਕ ਵਰੇ ਦੋਰਾਨ ਬੱਚਿਆ ਦਾ ਸਕੂਲਾਂ ਵਿਚ ਦਾਖਲਾ ਨਾ ਕਰਾ ਸਕਣ ਅਤੇ ਦਾਖਲਾ ਕਰਾਉਣ ਉਪਰੰਤ ਸਕੂਲ ਦੀਆ ਫੀਸਾਂ ਭਰਨ ਦੀ ਚਿੰਤਾ ਵ ਕਰਮਚਾਰੀਆ ਨੂੰ ਬਹੁਤ ਸਤਾ ਰਹੀ ਹੈ।ਪ੍ਰੈਸ ਬਿਆਨ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਵਿਕਾਸ ਕੁਮਾਰ ਨੇ ਮੀਟਿੰਗ ਨੂੰ ਸੰਬੌਧਨ ਕਰਦੇ ਹੋਏ ਕਿਹਾ ਕਿ ਕੇਂਦਰ ਤੇ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਨੂੰ ਕਰਮਚਾਰੀਆ ਦੀ ਕੋਈ ਫਿਕਰ ਨਹੀ ਹੈ ਤੇ ਕੇਂਦਰ ਦੀ ਸਹਾਇਤਾ ਨਾਲ ਚੱਲਣ ਵਾਲੇ ਪ੍ਰੋਜੈਕਟ ਦੇ ਕਰਮਚਾਰੀ ਪਿਛਲੇ ਪੰਜ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਅਤੇ ਵਿਭਾਗ ਦੇ ਲੰਬੇ ਸਮੇਂ ਤੋਂ ਮਿਲ ਰਹੇ ਲਾਰਿਆ ਵਿਚ ਵੀ ਹੁਣ ਚਾਨਣ ਦੀ ਕੋਈ ਕਿਰਨ ਨਹੀ ਨਜ਼ਰ ਆ ਰਹੀ ਹੈ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਡੀ.ਜੀ.ਐਸ.ਈ ਦਫਤਰ ਵੱਲੋਂ  ਤਨਖਾਹ ਲਈ ਕੇਂਦਰ ਸਰਕਾਰ ਤੋਂ 72 ਕਰੋੜ ਰੁਪਏ ਆਉਣ ਦੀ ਪੁਸ਼ਟੀ ਕੀਤੀ ਗਈ ਸੀ ਪ੍ਰੰਤੂ ਇਸ ਦੇ ਬਾਵਜੂਦ ਵੀ ਕਰਮਚਾਰੀਆ ਨੂੰ ਹਾਲੇ ਤੱਕ ਤਨਖਾਹਾਂ ਨਸੀਬ ਨਹੀ ਹੋਈਆ।ਉਨ੍ਹਾਂ ਕਿਹਾ ਕਿ ਕਰਮਚਾਰੀਆ ਲਈ ਨਵਾ ਸਾਲ 2016 ਮੁਸੀਬਤ ਲੈ ਕੇ ਆਇਆ ਹੈ ਕਿਉਕਿ ਸਾਲ 2016 ਦੋਰਾਨ ਕਰਮਚਾਰੀਆ ਨੂੰ ਆਪਣੀ ਕੀਤੀ ਮਿਹਨਤ ਦਾ ਮਿਹਨਤਾਨਾ ਵੀ ਨਸੀਬ ਨਹੀ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬੇ ਵਿਚ ਅਕਾਲੀ ਭਾਜਪਾ ਦੀ ਭਾਈਵਾਲੀ ਸਰਕਾਰ ਹੈ ਪ੍ਰੰਤੂ ਇਸ ਦੇ ਬਾਵਜੂਦ ਵੀ ਮੁਲਾਜ਼ਮ ਤਨਖਾਹਾਂ ਨੂੰ ਤਰਸ ਰਹੇ ਹਨਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਪੈਡਿੰਗ ਨਾ ਹੋਣ ਦੀ ਗੱਲ ਕਹੀ ਜਾਦੀ ਹੈ ਪ੍ਰੰਤੂ ਸੂਬੇ ਦੇ ਸਿੱਖਿਆ ਕਰਮਚਾਰੀ ਤਨਖਾਹਾਂ ਤੋਂ ਵਾਂਝੇ ਹਨ।ਉਨ੍ਹਾਂ ਦੱਸਿਆ ਕਿ ਬੀਤੀ 24 ਅਪ੍ਰੈਲ 2016 ਨੂੰ ਕਰਮਚਾਰੀਆ ਦੀ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਪੰਜਾਬ ਭਵਨ ਚੰਡੀਗੜ ਹੋਈ ਮੀਟਿੰਗ ਵਿਚ ਵੀ ਮੁਲਾਜ਼ਮਾਂ ਵੱਲੋਂ ਤਨਖਾਹਾਂ ਦਾ ਮੁੱਦਾ ਚੁੱਕਿਆ ਗਿਆ ਸੀ ਤੇ ਮੁੱਖ ਮੰਤਰੀ ਵੱਲੋਂ ਉੱਚ ਅਧਿਕਾਰੀਆ ਨੂੰ ਜਲਦ ਤਨਖਾਹਾਂ ਜ਼ਾਰੀ ਕਰਨ ਦੇ ਹੁਕਮ ਵੀ ਦਿੱਤੇ ਸਨ, ਪਰ ਉਸ ਦੇ ਬਾਵਜੂਦ ਵੀ ਇਕ ਮਹੀਨਾ ਬੀਤਣ ਤੇ ਵੀ ਮੁਲਾਜ਼ਮਾਂ ਬਿਨਾ ਤਨਖਾਹ ਤੋਂ ਹੀ ਕੰਮ ਕਰ ਰਹੇ ਹਨ। ਯੁਨਿਅਨ ਦੇ ਜਨਰਲ ਸਕਤਰ ਦਿਲਪ੍ਰੀਤ ਸਿੰਘ ਨੇ ਮੀਟਿੰਗ ਵਿਚ ਇਹ ਵੀ ਦਸਿਆ ਕਿ ਜਿਲ੍ਹਾਂ ਪ੍ਰਧਾਨ ਵਿਕਾਸ ਕੁਮਾਰ ਦੀ ਅਗਵਾਈ ਵਿਚ ਮਿਤੀ 02ਫ਼06ਫ਼2016 ਦਿਨ ਬੁਧਵਾਰ ਸ਼ਾਮ ਨੂੰ ਸ: ਵੀਰ ਸਿੰਘ ਲੋਪੋਕੇ ਜੀ ਦੀ  ਕੋਠੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਮਿਲ ਕੇ  ਆਪਣੀ  ਰੈਗੁਲਰ ਕਰਨ ਦੀ ਹੱਕੀ ਅਤੇ ਜਾਇਜ ਮੰਗ ਬਾਰੇ ਦਸਿਆ ਗਿਆ ਅਤੇ ਇਹ ਵੀ ਦੱਸਿਆ ਗਿਆ ਕਿ ਪੰਜ ਮਹੀਨੇ  ਦਾ ਸਮਾਂ ਲੱਗਣ ਦੇ ਬਾਵਜੂਦ ਵੀ ਕਰਮਚਾਰੀ ਤਨਖਾਹਾ ਤੋ ਵਾਝੇ ਹਨ।ਮੋਕੇ ਤੇ ਪੰਜਾਬ ਦੇ ਮੁੱਖ ਮੰਤਰੀ ਵਲੋ ਯੂਨੀਅਨ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਜਲਦ ਹੀ ਸਰਵ ਸਿੱਖਿਆ ਅਭਿਆਨਫ਼ਰਮਸਾ ਕਰਮਚਾਰੀਆ ਨੂੰ ਰੈਗੁਲਰ ਕਰ ਦਿੱਤਾ ਜਾਵੇਗਾ। ਯੂਨੀਅਨ ਦੀ ਮੀਟਿੰਗ ਵਿੱਚ ਬਲਾਕ ਪ੍ਰਧਾਨ ਜਗਦੀਪ ਸਿੰਘ ਛੀਨਾ ਜੀ ਨੇ ਮੀਟਿੰਗ ਖਤਮ ਤੋ ਪਹਿਲਾ  ਕਰੜੇ ਸ਼ਬਦਾ ਵਿਚ ਕਿਹਾ  ਕਿ ਜੇਕਰ ਸਰਕਾਰ ਨੇ ਜਲਦ ਹੀ ਮੁਲਾਜ਼ਮਾਂ ਦੀਆ ਸੇਵਾਵਾਂ ਸਿੱਖਿਆ ਵਿਭਾਗ ਵਿਚ ਰੈਗੁਲਰ ਨਾ ਕੀਤੀਆ ਅਤੇ  ਮੁਲਾਜ਼ਮਾਂ ਦੀਆ ਪੰਜ ਮੀਹਿਨੇ ਤੋ ਰੁਕੀਆ ਤਨਖਾਹਾਂ ਜ਼ਾਰੀ ਨਾ ਕੀਤੀਆ ਤਾਂ ਮੁਲਾਜ਼ਮ ਸੰਘਰਸ਼ ਕਰਨ ਨੂੰ ਮਜਬੂਰ ਹੋਣਗੇ। ਇਸ ਮੋਕੇ ਨਰਿੰਦਰ ਕੋਰ, ਉਮਾ, ਅਮਨਦੀਪ ਕੋਰ, ਗੋਰਵ ਸ਼ਰਮਾ,ਨੀਰਜ ਮੋਦੀ, ਪੂਜਾ, ਮਨਿੰਦਰ ਕੋਰ, ਤਨਵੀਰ ਸਿੰਘ, ਅਨਿਲ ਸ਼ਰਮਾ, ਕਰਨ ਪਠਾਨਿਆ, ਮਨਪ੍ਰੀਤ ਕੋਰ, ਬਾਲ ਕਿਸ਼ਨ, ਵਿਨੈ, ਸੰਜੀਵ ਕੁਮਾਭਗਤ, ਸਤਪਾਲ ਵਿਕਾਸ ਮਹਾਜਨ, ਸ਼ਿਵਾਨੀ, ਜਤਿੰਦਰ ਸਿੰਘ, ਮਨਿੰਦਰ ਕੋਰ, ਰਾਹੁਲ ਸ਼ਰਮਾ, ਨਵਨੀਤ ਭਗਤ ਆਦਿ ਮੀਟਿੰਗ ਵਿਚ ਹਾਜਿਰ ਸਨ।

No comments: