BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਲ ਉਪਨ ਕਲੱਬ ਕਬੱਡੀ, ਬਾਲੀਵਾਲ ਦੇ ਤੱਲਣ ਵਿਖੇ ਹੋਏ ਮੁਕਾਬਲੇ

ਪਿੰਡ ਤੱਲਣ ਵਿੱਚ ਕਬੱਡੀ ਕੇਡ ਮੇਲੇ ਵਿੱਚ ਪੁੱਜੇ ਵਿਜੈ ਸਾਪਲਾ, ਡੀ.ਸੀ. ਜਲੰਧਰ ਕਮਲ ਕਿਸੋਰ ਯਾਦਵ, ਮਨਜੀਤ ਬਾਲੀ ਦਾ ਵਿਸਾਸ਼ ਸਨਮਾਨ ਕਰਦੇ ਰਸੀਵਰ ਕਰਨਦੀਪ ਸਿੰਘ ਭੁੱਲਰ, ਕਾਨੂੰਗੋ ਭੁਪਿੰਦਰ ਸਿੰਘ।
ਆਦਮਪੁਰ ਜੰਡੂ ਸਿੰਘਾ 18 ਜੂਨ (ਅਮਰਜੀਤ ਸਿੰਘ)- ਪਿੰਡ ਤੱਲਣ ਜਲੰਧਰ ਵਿੱਚ ਕਰਵਾਏ ਜਾ ਰਹੇ, 65ਵੇਂ ਸਲਾਨਾਂ ਜੋੜ ਮੇਲੇ ਦੇ ਦੂਸਰੇ ਦਿਨ ਅੱਜ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਵਿਖੇ ਦੇ ਸਮਾਗਮਾਂ ਵਿੱਚ ਆਲ ਉਪਨ ਕਲੱਬ ਕਬੱਡੀ, ਆਲ ਉਪਨ ਕਲੱਬ ਬਾਲੀਵਾਲ ਦੇ ਖੇਡ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਆਲ ਉਪਨ ਕਬੱਡੀ ਦੇ ਮੁਕਾਬਲੇ ਵਿੱਚ ਪਿੰਡ ਭਾਈ ਭਗਤਾਂ ਅਤੇ ਪਤਾਰਾ ਦੀਆਂ ਟੀਮਾਂ ਵਿੱਚੋਂ ਭਾਈ ਭਗਤਾਂ ਪਹਿਲੇ ਨੰਬਰ ਤੇ ਰਿਹਾ। ਪਿੰਡ ਪੱਤੜ ਕਲਾ ਅਤੇ ਮਾਲਵਾ ਸੰਗਰੂਰ ਦੀਆਂ ਟੀਮਾਂ ਦੇ ਕਬੱਡੀ ਮੈਂਚਾਂ ਵਿੱਚੋਂ ਪੱਤੜ ਕਲਾ ਜੈਤੂ ਰਹੀ। ਅੱਜ ਇਨਾਂ ਮੈਂਚਾਂ ਵਿੱਚ ਕੁੱਲ 14 ਟੀਮਾਂ ਨੇ ਭਾਗ ਲਿਆ। ਵਾਲੀਵਾਲ ਉਪਨ ਕਲੱਬ ਦੇ ਮੁਕਾਬਲੇ ਵਿੱਚ ਪੋਲ ਏ- ਵਿੱਚ ਪਿੰਡ ਰੁੜਕੀ, ਸੂਸਾਂ, ਤਾਰਨ-ਤਾਰਨ, ਬਸਤੀ ਪੀਰ ਦਾਦ, ਅਮਰਗੜ ਜੈਤੂ ਰਹੀਆਂ, ਪੋਲ ਬੀ- ਵਿੱਚ ਭਾਖੜੀਆਣਾ, ਚੱਕ ਦੇਸ਼ ਰਾਜ, ਨਕੋਦਰ ਧਾਰੀਵਾਲ ਵੇਟ, ਸਰਾਲਾ, ਦੀਆਂ ਟੀਮਾਂ ਜੈਤੂ ਰਹੀਆਂ। ਇਨਾਂ ਮੈਚਾਂ ਵਿੱਚ ਕੋਚ ਗੁਲਸ਼ੇਰ ਸਿੰਘ ਏ.ਐਸ.ਆਈ, ਹਰਮਿੰਦਰ ਸਿੰਘ ਅਤੇ ਹੋਰ ਹਾਜਰ ਸਨ।

No comments: