BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਗਤ ਦਰਸ਼ਨ ਦਾ ਢੋਂਗ ਰਚਾ ਕੇ ਪੰਜਾਬ ਸਰਕਾਰ ਪੰਜਾਬੀਆ ਦੇ ਜਮੀਰ ਨੂੰ ਖਰੀਦਣ ਦੀ ਕੋਸਿਸ਼ ਕਰ ਰਹੀ ਹੈ-ਔਜਲਾ

ਮੀਟਿੰਗ ਉਪਰੰਤ ਪਿੰਡ ਵਾਸੀਆਂ ਨਾਲ ਗੁਰਜੀਤ ਸਿੰਘ ਔਜਲਾ ਤੇ ਹੋਰ।
ਰਮਦਾਸ 17 ਜੂਨ (ਰਜਿੰਦਰ ਭਗਤ)- ਪਿੰਡ ਕੋਟਲੀ ਜਮੀਤ ਸਿੰਘ ਵਿਖੇ ਕਾਂਗਰਸੀ ਵਰਕਰਾਂ ਦੀ ਭਰਵੀ ਇਕੱਤਰਤਾ ਜਿਲ੍ਹਾਂ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਔਜਲਾ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਪੰਜਾਬ ਦਾ ਵਿਕਾਸ ਨਹੀ ਵਿਨਾਸ਼ ਕੀਤਾ ਹੈ। ਅੱਜ ਪੰਜਾਬ ਅੰਦਰ ਨਸ਼ਿਆ ਦਾ ਬੋਲਬਾਲ ਹੈ ਜਿਸ ਦੇ ਲਈ ਪੂਰੀ ਤਰ੍ਹਾਂ ਜਿੰਮੇਵਾਰ ਪੰਜਾਬ ਸਰਕਾਰ ਹੈ ਚੌਣ ਵਰ੍ਹੇ ਦੌਰਾਨ ਲੋਕਾਂ ਨੂੰ ਗੁਮਰਾਹ ਕਰਨ ਲਈ ਸੰਗਤ ਦਰਸ਼ਨਾ ਦਾ ਢੋਂਗ ਰਚਾ ਰਹੇ ਮੁੱਖ ਮੰਤਰੀ ਪੰਜਾਬੀਆਂ ਦੀ ਜਮੀਰ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਤੋਂ ਪੰਜਾਬੀ ਭਾਲੀ ਭਾਂਤ ਜਾਣੂ ਹਨ। ਪੰਜਾਬ ਦਾ ਕਿਸਾਨ, ਮਜਦੂਰ ਖੁਦਕਸ਼ੀਆ ਕਰ ਰਿਹਾ ਹੈ ਜਦੋਂ ਕਿ ਪੜ੍ਹੇ ਲਿਖੇ ਨੌਜਵਾਨ ਲੜ੍ਹਕੇ-ਲੜਕੀਆਂ ਰੁਜਗਾਰ ਦੇ ਭਾਲ ਵਿੱਚ ਸੜ੍ਹਕਾਂ ਮੱਲੀ ਬੈਠੇ ਹਨ ਜਿਨ੍ਹਾਂ ਨੂੰ ਰੋਜਗਾਰ ਦੀ ਬਿਜਾਏ ਪੁਲਿਸ ਦੀਆਂ ਲਾਠੀਆ ਨਸੀਬ ਹੋ ਰਹੀਆਂ ਹਨ ਉਨ੍ਹਾਂ ਆਮ ਆਦਮੀ ਪਾਰਟੀ ਦੀ ਗੱਲ ਕਰਦਿਆ ਕਿਹਾ ਕਿ ਇਸ ਪਾਰਟੀ ਦਾ ਪੰਜਾਬ ਵਿੱਚ ਕੋਈ ਆਧਾਰ ਨਹੀ ਸਗੋਂ ਪੰਜਾਬੀ ਇਸ ਪਾਰਟੀ ਨੂੰ ਨਿਕਾਰੇ ਆਗੂਆਂ ਦੀ ਪਾਰਟੀ ਵਜੋਂ੍ਹ ਜਾਣਦੇ ਹਨ। 2017 ਵਿੱਚ ਪੰਜਾਬ ਅੰਦਰ ਕਾਂਗਰਸ ਸਰਕਾਰ ਬਣੇਗੀ ਜਿਸ ਦੀ ਅਗਵਾਈ ਪਾਣੀਆਂ ਦੇ ਰਾਖੇ ਤੇ ਕਿਸਾਨਾਂ ਦੇ ਹਮਦਰਦ ਕੈਪਟਨ ਅਮਰਿੰਦਰ ਸਿੰਘ ਕਰਨਗੇ। ਇਸ ਮੌਕੇ ਪਿੰਡ ਵਾਲਿਆ ਵੱਲੋਂ੍ਹ ਗੁਰਜੀਤ ਸਿੰਘ ਔਜਲਾ ਤੇ ਹੋਰ ਆਗੂਆਂ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਰਬਜੀਤ ਸਿੰਘ ਜਰਨਲ ਸਕੱਤਰ, ਤਜਿੰਦਰ ਸਿੰਘ ਬੰਟੀ, ਗੁਰਮੁੱਖ ਸਿੰਘ ਮੋਹਣ ਭੰਡਾਰੀਆਂ, ਲਾਟੀ ਅਜਨਾਲਾ, ਪ੍ਰਗਟ ਸਿੰਘ ਅਜਨਾਲਾ, ਸਤਨਾਮ ਸਿੰਘ, ਰਾਮ ਸਿੰਘ ਕੋਟਲੀ, ਮੋਹਣ ਸਿੰਘ, ਗੁਰਨਾਮ ਸਿੰਘ, ਸਰਪੰਚ ਜੀਵਨ ਸਿੰਘ, ਗੁਲਜਾਰ ਸਿੰਘ, ਲਾਡੀ ਥੋਬਾ, ਬਿੱਟੂ ਲੱਖੂਵਾਲ, ਸੰਤੋਖ ਸਿੰਘ, ਸੁਖਵੰਤ ਸਿੰਘ, ਹਰਪਾਲ ਸਿੰਘ ਤੇ ਸਤਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੋਜੂਦ ਸਨ।

No comments: