BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਲੇਰੀਆ ਸੰਬੰਧੀ ਮੈਡੀਕਲ ਕੈਂਪ ਲਗਾਇਆ

ਦੁਸਾਂਝ ਕਲਾਂ 30 ਜੂਨ (ਸੁਰਿੰਦਰ ਪਾਲ ਕੁੱਕੂ)- ਕਰੀਬੀ ਪਿੰਡ ਕੋਟ ਗਰੇਵਾਲ ਵਿਖੇ ਮਲੇਰੀਆ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਜਲੰਧਰ ਡਾਕਟਰ ਕੈਲਾਸ਼ ਕਪੂਰ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਜੇ.ਐੱਸ. ਬਾਠ ਜੀ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਇਸ ਮਲੇਰੀਆ ਕੈਂਪ ਵਿੱਚ  ਡਾਕਟਰ ਬਲਜਿੰਦਰ ਸਿੰਘ ਮੇਡੀਕਲ ਅਫਸਰ, ਜਗਤ ਰਾਮ ਭੱਟੀ ਐਸ.ਆਈ, ਅਵਤਾਰ ਚੰਦ ਐਸ.ਆਈ, ਜਸਵਿੰਦਰ ਸਿੰਘ ਐਸ.ਆਈ. ਜੋਤੀ ਟੂਰਾ, ਸ੍ਰੀਮਤੀ ਰਣਜੀਤ ਕੌਰ ਚੈਅਰਮੈਨ ਪੈਂਡੂ ਸਿਹਤ ਤੇ ਸਫਾਈ ਕਮੇਟੀ ਪਿੰਡ ਕੋਟ ਗਰੇਵਾਲ ਤੋ ਇਲਾਕੇ ਦੇ ਲੋਕਾ ਅਤੇ ਪਤਵੰਤੇ, ਆਸ਼ਾ ਵਰਕਰ ਅਤੇ ਪੈਰਾ ਮੈਡੀਕਲ ਸਟਾਫ ਨੇ ਹਿੱਸਾ ਲਿਆ। ਇਸ ਮੌਕੇ ਜਗਤ ਰਾਮ ਭੱਟੀ ਹੈਲਥ ਇੰਸਪੈਕਟਰ ਨੇ ਮਲੇਰੀਆ ਸੰਬੰਧੀ ਵਿਸਥਾਰਪੂਰਵਕ ਦੱਸਿਆ, ਅਵਤਾਰ ਚੰਦ ਐਸ.ਆਈ, ਨੇ ਲੋਕਾ ਨੂੰ ਮਲੇਰੀਆ ਬਾਰੇ ਸੰਬੰਧੀ ਸਿਹਤ ਸਿੱਖਿਆ ਅਤੇ ਬਚਾਉ ਬਾਰੇ ਵਿਸ਼ਤਾਰ ਪੂਰਿਬਕ ਦੱਸਿਆਂ। ਇਸ ਸਮੇਂ ਜਸਵਿੰਦਰ ਸਿੰਘ ਅੇਸ.ਆਈ ਨੇ ਛੱਪੜਾਂ ਦੀ ਸਫਾਈ  ਬਾਰੇ ਦੱਸਿਆਂ। ਇਸ ਮੌਕੇ ਇੰਦਰਪ੍ਰੀਤ ਸਿੰਘ ਬੀ.ਈ.ਈ.ਓ. ਬੜਾ ਪਿੰਡ ਅਤ ਸਮੂਹ ਪਿੰਡ ਵਾਸੀ ਆਦਿ ਹਾਜਰ ਸਨ।

No comments: