BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਿਹਾਤੀ ਪੁਲਿਸ ਜਲੰਧਰ ਵਲੋਂ ਵੀ ਯੋਗਾ ਦਿਵਸ ਮਨਾਇਆ ਗਿਆ

ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਯੋਗਾ ਕੈਂਪ ਵਿਚ ਲਿਆ ਹਿੱਸਾ
ਜਲੰਧਰ 21 ਜੂਨ (ਜਸਵਿੰਦਰ ਆਜ਼ਾਦ)- ਅੰਤਰ-ਰਾਸ਼ਟਰੀ ਯੋਗਾ ਦਿਵਸ ਦੇ ਮੌਕੇ 'ਤੇ ਐਸ.ਐਸ.ਪੀ.(ਦਿਹਾਤੀ) ਪੁਲਿਸ ਜਲੰਧਰ ਵਲੋਂ ਵੀ ਪੁਲਿਸ ਲਾਈਨ ਜਲੰਧਰ ਵਿਖੇ ਯੋਗਾ ਦਿਵਸ ਮਨਾਇਆ ਗਿਆ ਇਸ ਮੌਕੇ 'ਤੇ ਐਸ.ਪੀ.ਹੈਡਕੁਆਰਟਰ ਸ੍ਰੀ ਕੁਲਵੰਤ ਸਿੰਘ ਹੀਰ, ਡੀ.ਐਸ.ਪੀ.ਨਵੀਨ ਕੁਮਾਰ ਅਤੇ ਜਲੰਧਰ ਦਿਹਾਤੀ ਦੇ ਸਮੂਹ ਸਟਾਫ਼ ਵਲੋਂ ਯੋਗ ਕੈਂਪ ਵਿਚ ਹਿੱਸਾ ਲਿਆ ਗਿਆ। ਇਸ ਮੌਕੇ ਸਵੇਰੇ 7 ਤੋਂ 8 ਵਜੇ ਤੱਕ ਸਮੂਹ ਕਰਮਚਾਰੀਆਂ ਵਲੋਂ ਯੋਗਾ ਆਸਣ ਕੀਤੇ ਗਏ ਅਤੇ ਯੋਗਾ ਨੂੰ ਅਪਣੇ ਜੀਵਨ ਵਿਚ ਅਪਣਾਉਣ ਦੀ ਸਹੁੰ ਵੀ ਲਈ ਗਈ। ਇਸ ਮੌਕੇ 'ਤੇ ਸ੍ਰੀ ਕੁਲਵੰਤ ਸਿੰਘ ਹੀਰ ਐਸ.ਪੀ.ਹੈਡਕੁਆਰਟਰ ਦਿਹਾਤੀ ਨੇ ਕਿਹਾ ਕਿ ਯੋਗਾ ਮਨੁੱਖ ਨੂੰ ਤੰਦਰੁਸਤ ਅਤੇ ਸਵੱਸਥ ਬਣਾਉਂਦਾ ਹੈ। ਵੱਖ ਵੱਖ ਤਰਾਂ ਦੀਆਂ ਬਿਮਾਰੀਆਂ ਤੋਂ ਬੱਚਣ ਅਤੇ ਲੰਬੇ ਜੀਵਨ ਲਈ ਵਾਸਤੇ ਯੋਗਾ ਨੂੰ ਆਪਣੇ ਜੀਵਨ ਵਿਚ ਅਪਣਾਏ ਜਾਣ ਦੀ ਲੋੜ ਹੈ।

No comments: