BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡਾ.ਫਲੀਆਂ ਵਾਲਾ ਦਾ ਗੋਲੂ ਕਾ ਮੋੜ ਪੁੱਜਣ ਤੇ ਗੁਰੂਹਰਸਹਾਏ ਦੇ ਆਪ ਵਰਕਰਾਂ ਵੱਲੋ ਨਿੱਘਾ ਸੁਆਗਤ

ਗੋਲੂ ਕਾ ਮੋੜ ਵਿਖੇ ਡਾ.ਮੋਹਨ ਸਿੰਘ ਫਲੀਆਂ ਵਾਲਾ ਦੇ ਪੁੱਜਣ ਤੇ ਮੂੰਹ ਮਿੱਠਾ ਕਰਵਾਉਂਦੇ ਡਾ.ਮਲਕੀਤ ਥਿੰਦ ਅਤੇ ਸੁਆਗਤ ਕਰਦੇ ਹੋਏ ਗੁਰੂਹਰਸਹਾਏ ਦੇ ਆਪ ਵਰਕਰ
ਗੁਰੂਹਰਸਹਾਏ 11 ਜੂਨ (ਮਨਦੀਪ ਸਿੰਘ ਸੋਢੀ)- ਬਸਪਾ ਦੀ ਟਿਕਟ ਤੋਂ ਫਿਰਜੋਪੁਰ ਲੋਕ ਸਭਾ ਹਲਕੇ ਦੇ 2 ਵਾਰ ਸਾਂਸਦ ਰਹੇ ਚੁੱਕੇ ਡਾ.ਮੋਹਨ ਸਿੰਘ ਫਲੀਆਂ ਵਾਲਾ ਦਾ ਬੀਤੇ ਦਿਨੀ ਆਪ ਪਾਰਟੀਵਿੱਚ ਸ਼ਾਮਲ ਹੋ ਜਾਣ ਤੋਂ ਬਾਅਦ ਜਿਥੇ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਉਹਨਾਂ ਦੇ ਅੱਜ ਹਲਕਾ ਗੁਰੂਹਰਸਹਾਏ ਦੇ ਪਿੰਡ ਗੋਲੂ ਕਾ ਮੋੜ ਪੁੱਜਣ ਤੇ ਆਪ ਪਾਰਟੀ ਗੁਰੂਹਰਸਹਾਏ ਦੇ ਸਮੂਹ ਵਰਕਰਾਂ ਵੱਲੋ ਡਾ.ਮਲਕੀਤ ਥਿੰਦ ਦੀ ਅਗਵਾਈ ਵਿੱਚ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਪਾਰਟੀ ਵਰਕਰਾਂ ਨਾਲ ਇਥੇ ਪੁੱਜੇ ਡਾ.ਫਲੀਆਂ ਵਾਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਨਿਜਾਮ ਬਦਲਣ ਲਈ ਤਿਆਰ-ਬਰ-ਤਿਆਰ ਬੈਠੇ ਹਨ ਅਤੇ 2016 ਦਾ ਡਾਹਡੇ ਚਾਅਵਾ ਨਾਲ ਇੰਤਜਾਰ ਕਰ ਰਹੇ ਹਨ। ਇਸ ਮੌਕੇ ਮਲਕੀਤ ਥਿੰਦ ਨੇ ਉਹਨਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਗੁਰਮੀਤ ਸਿਘ ਬਰਾੜ,ਡਾ.ਸੁਖਦੇਵ ਸਿੰਘ ਖਾਲਸਾ,ਸਤਨਾਮ ਸਿੰਘ,ਰਾਜਪ੍ਰੀਤ ਸੁੱਲਾ,ਸੁਰਿੰਦਰ ਪੱਪਾ,ਜੋਗਿੰਦਰ ਸਿੰਘ ਛਾਂਗਾ ਰਾਏ,ਰਾਮਪਾਲ ਅਜਾਦ,ਰਣਜੀਤ ਸਿੰਘ, ਸੰਧੂ ਸਾਜਨ,ਅਮਰੀਕ ਕੰਬੋਜ,ਸਤਨਾਮ ਸੁਆਹ ਵਾਲਾ,ਮੰਗਤ ਮਹਿਤਾ,ਪਵਨ ਗੋਲੂ ਕੇ,ਅਮਰੀਕ ਬੋੜਾ ਆਦਿ ਹਾਜਰ ਸਨ।

No comments: