BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਇੱਛਾਧਾਰੀ ਦਰਬਾਰ ਤੇ ਸਲਾਨਾ ਜੋੜ ਮੇਲਾ ਕਰਵਾਇਆ

ਸੰਗਤਾਂ ਵਿੱਚ ਹਾਜਰ ਮਹੰਤ ਲਵਲੀ, ਸਾਈ ਮੱਧੂ ਸ਼ਾਹ, ਅਤੇ ਇੰਨਸੈਟ ਵਿੱਚ ਗੀਤ ਗਾਂਉਦੇ ਹਰਭਜਨ ਸ਼ੇਰਾ।
ਆਦਮਪੁਰ ਜੰਡੂ ਸਿੰਘਾ 27 ਜੂਨ (ਅਮਰਜੀਤ ਸਿੰਘ)- ਬਾਬਾ ਇੱਛਾਧਾਰੀ ਦਰਬਾਰ ਪਿੰਡ ਕੋਟਲਾ ਜਲੰਧਰ ਵਿਖੇ ਸਲਾਨਾ ਜੋੜ ਮੇਲਾ ਮਹੰਤ ਲਵਲੀ ਦੀ ਵਿਸ਼ੇਸ਼ ਦੇਖਰੇਖ ਹੇਠ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ 25 ਜੂਨ ਨੂੰ ਚਾਹ ਪਕੋੜਿਆਂ ਦੇ ਲੰਗਰ ਉਪਰੰਤ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਅੱਜ 26 ਜੂਨ ਨੂੰ ਸਵੇਰੇ 11 ਵਜੇ ਝੰਡੇ ਦੀ ਰਮਸ ਨਿਭਾਈ ਗਈ, 12 ਵਜੇ ਮਹਿਫਿਲੇ ਕਵਾਲੀ ਦਾ ਪ੍ਰੋਗਰਾਮ ਕਰਵਾਇਆ ਗਿਆ। ਦੁਪਿਹਰ 2 ਵਜੇ ਕਰਵਾਏ ਗਏ, ਸਭਿਆਚਾਰਕ ਸਮਾਗਮ ਵਿੱਚ ਗਾਇਕ ਹਰਭਜਨ ਸ਼ੇਰਾ ਵੱਲੋਂ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾਂ ਗਾ ਕੇ ਨਿਹਾਲ ਕੀਤਾ। ਇਸ ਮੋਕੇ ਤੇ ਸਮਾਗਮ ਵਿੱਚ ਸਾਂਈ ਮਧੂ ਸ਼ਾਹ, ਬਾਬਾ ਜੈਲਾ, ਬਾਬਾ ਬਾਲੀ ਸ਼ਾਹ ਕਾਦਰੀ ਪਿੰਡ ਸ਼ੇਖੇ, ਬਾਬਾ ਕਾਕੇ ਸ਼ਾਹ, ਬਾਬਾ ਬੱਲੀ, ਧੰਨਾ ਬਾਬਾ, ਹੋਰ ਕਈ ਮਹਾਂਪੁਰਸ਼ਾਂ ਨੇ ਹਾਜਰੀ ਭਰੀ। ਇਸ ਮੋਕੇ ਤੇ ਸਾਬਕਾ ਸਰਪੰਚ ਰੱਖਾ ਰਾਮ ਕੋਟਲਾ, ਸਰਪੰਚ ਬੀਬੀ ਧੰਨੋ, ਜਗਜੀਤ ਸਿੰਘ ਕੋਟਲਾ, ਮਲਕੀਤ ਰਾਮ, ਪੰਚ ਸੁਭਾਸ਼ ਢੱਡੇ, ਸੁਰਿੰਦਰ ਸਿੰਘ ਲਾਡੀ, ਤਰਸੇਮ ਲਾਲ, ਹਰਬਲਾਸ, ਬੋਬੀ ਬੰਗੜ ਜੰਡੂ ਸਿੰਘਾ, ਰਮਨ ਕੁਮਾਰ, ਬਲਵੀਰ ਕੁਮਾਰ, ਬਲਵਿੰਦਰ ਸਿੰਘ, ਅਤੇ ਹੋਰ ਸੇਵਾਦਾਰ ਹਾਜਰ ਸਨ।

No comments: