BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਸ਼ਵ ਖੂਨਦਾਤਾ ਦਿਵਸ ਸਬੰਧੀ ਸਮਾਰੋਹ ਦਾ ਕੀਤਾ ਆਯੋਜਨ

ਹੁਸ਼ਿਆਰਪੁਰ 14 ਜੂਨ (ਤਰਸੇਮ ਦੀਵਾਨਾ)- ਖੂਨਦਾਨ ਸਾਨੂੰ ਸਭ ਨੂੰ ਜੋੜਦਾ ਹੈ, ਹਰੇਕ ਖੂਨਦਾਨ ਜੀਵਨ ਲਈ ਤੋਹਫਾ ਹੈ ਖੂਨਦਾਨ ਕਰੋ ਅਤੇ ਜ਼ਿੰਦਗੀ ਦਾ ਤੋਹਫ਼ਾ ਦਿਓ ਦੇ ਮਨੋਰਥ ਨਾਲ ਵਿਸ਼ਵ ਖੂਨਦਾਤਾ ਦਿਵਸ ਸਬੰਧੀ ਇੱਕ ਸਮਾਰੋਹ ਦਾ ਆਯੋਜਨ ਡਾ. ਸਰਦੂਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਬਲਾਕ ਪੀ.ਐਚ.ਸੀ. ਚੱਕੋਵਾਲ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਸਮਾਰੋਹ ਦੌਰਾਨ ਬਲਾਕ ਚੱਕੋਵਾਲ ਦੇ ਵਾਰ ਵਾਰ ਖੂਨਦਾਨ ਕਰਨ ਵਾਲੇ ਖੂਨਦਾਤਾਵਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਨੂੰ ਸੰਬੋਧਨ ਕਰਦਿਆਂ ਡਾ. ਸਰਦੂਲ ਸਿੰਘ ਨੇ ਖੂਨਦਾਤਾਵਾਂ ਵੱਲੋਂ ਕੀਤੇ ਜਾ ਰਹੇ ਨੇਕ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਖੂਨਦਾਨ ਨੂੰ ਇੱਕ ਮਿਸ਼ਨ ਬਣਾਈਏ ਤਾਂਕਿ ਜੇਕਰ ਕਿਸੇ ਨੂੰ ਕਿਸੇ ਵੀ ਕਾਰਣ ਜਦ ਵੀ ਖੂਨ ਦੀ ਲੋੜ ਪਵੇ ਤਾਂ ਆਸਾਨੀ ਨਾਲ ਮਿਲ ਜਾਵੇ, ਕਿਉਂਕਿ ਖੂਨ ਦੀ ਇੱਕ ਇੱਕ ਬੂੰਦ ਜਿੰਦਗੀ ਦੇ ਟੁੱਟਦੇ ਸਾਹਾਂ ਲਈ ਜੀਵਨਦਾਨ ਸਾਬਤ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਭਾਰਤ ਵਿੱਚ 1 ਕਰੋੜ 20 ਲੱਖ ਯੂਨਿਟ ਖੂਨ ਦੀ ਜਰੂਰਤ ਹੈ ਜਦਕਿ ਬਲੱਡ ਬੈਕਾਂ ਅਤੇ ਸਵੈ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਿਰਫ਼ 60 ਲੱਖ ਯੂਨਿਟ ਭਾਵ 60 ਫੀਸਦੀ ਹੀ ਖੂਨ ਇੱਕਠਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਮੇਂ ਦੇ ਨਾਲ ਨੌਜਵਾਲ ਵਰਗ ਤੇਜੀ ਨਾਲ ਖੂਨਦਾਨ ਦਾ ਮਹੱਤਵ ਸਮਝ ਚੁੱਕਾ ਹੈ ਅਤੇ ਨਿਯਮਿਤ ਖੂਨਦਾਨ ਨੂੰ ਆਪਣੀ ਜਿੰਦਗੀ ਦਾ ਅੰਗ ਬਣਾ ਰਹੇ ਹਨ। ਖੂਨ ਦੇ ਰਿਸ਼ਤਿਆਂ ਦੀਆਂ ਦੂਰੀਆਂ ਨੂੰ ਖਤਮ ਕਰਨ ਲਈ ਹੀ ਵਿਸ਼ਵ ਖੂਨਦਾਤਾ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਬੋਲਦਿਆਂ ਡਾ. ਸਰਦੂਲ ਸਿੰਘ ਨੇ ਆਖਿਆ ਕਿ ਲੋਕਾਂ ਵਿੱਚ ਆਮ ਤੌਰ ਤੇ ਭਰਮ ਹੁੰਦਾ ਹੈ ਕਿ ਖੂਨਦਾਨ ਕਰਨ ਨਾਲ ਕਮਜੋਰੀ ਆ ਜਾਂਦੀ ਹੈ। ਅਸਲ ਵਿੱਚ ਖੂਨਦਾਨ ਕਰਨ ਨਾਲ ਵਿਅਕਤੀ ਸਿਹਤਮੰਦ ਅਤੇ ਸਵੈ ਮਾਣ ਮਹਿਸੂਸ ਕਰਦਾ ਹੈ, ਕਿਸੇ ਤਰਾ ਦੀ ਕੋਈ ਕਮਜ਼ੋਰੀ ਜਾਂ ਥਕਾਵਟ ਨਹੀਂ ਹੁੰਦੀ।  ਮਨੁੱਖੀ ਸ਼ਰੀਰ ਦਾਨ ਕੀਤੇ ਹੋਏ ਖੂਨ ਨੂੰ 24 ਘੰਟਿਆਂ ਤੋਂ 7 ਦਿਨਾਂ ਦੇ ਵਿਚਕਾਰ ਪੂਰਾ ਕਰ ਲੈਂਦਾ ਹੈ। ਉਹਨਾਂ ਦੱਸਿਆ ਕਿ ਕੋਈ ਵੀ ਸਿਹਤਮੰਦ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਹੈ, ਖੂਨਦਾਨ ਕਰ ਸਕਦਾ ਹੈ। 3 ਮਹੀਨਿਆਂ ਵਿੱਚ ਇੱਕ ਵਾਰ ਖੂਨਦਾਨ ਕੀਤਾ ਜਾ ਸਕਦਾ ਹੈ। ਇੱਕ ਯੂਨਿਟ ਦਾਨ ਕੀਤਾ ਖੂਨ ਚਾਰ ਬਹੁਮੁੱਲੀਆਂ ਜਾਨਾਂ ਬਚਾਅ ਸਕਦਾ ਹੈ। ਖੂਨਦਾਨ ਕਰਨਾ ਸੁਰੱਖਿਅਤ ਅਤੇ ਸੌਖਾ ਹੈ। ਹਮੇਸ਼ਾਂ ਲਾਇਸੈਂਸ ਸ਼ੁਦਾ ਬਲੱਡ ਬੈਕਾਂ ਅਤੇ ਸਵੈ ਇੱਛਕ ਖੂਨਦਾਨ ਕੈਪਾਂ ਵਿੱਚ ਹੀ ਖੂਨਦਾਨ ਕਰਨਾ ਚਾਹੀਦਾ ਹੈ। ਡਾ. ਸਰਦੂਲ ਸਿੰਘ ਜੀ ਵੱਲੋਂ ਵਿਸ਼ੇਸ਼ ਤੌਰ ਤੇ ਉਪਸਥਿਤ ਹੋਏ ਖੂਨਦਾਤਾਵਾਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਖੂਨਦਾਤਾਵਾਂ ਤੋਂ ਪ੍ਰੇਰਣਾ ਲੈ ਕੇ ਖੂਨਦਾਨ ਕਰਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਹਨਾਂ ਵੱਲੋਂ ਖੂਨਦਾਤਾਵਾਂ ਦਾ ਧੰਨਵਾਦ ਕੀਤਾ ਗਿਆ ਅਤੇ ਨਾਅਰਾ ਲਗਾਇਆ ਆਓ ਸਵੈ ਇੱਛਕ ਅਤੇ ਨਿਯਮਿਤ ਖੂਨਦਾਨ ਕਰਕੇ ਨਾਇਕ ਬਣੀਏ ਅਤੇ ਜ਼ਿੰਦਗੀਆਂ ਬਚਾਈਏ। ਡਾ. ਸੁਰਿੰਦਰ ਕੁਮਾਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਖੂਨਦਾਨ ਕਰਨ ਉਪਰੰਤ ਜੇਕਰ ਅਸੀਂ ਕਿਸੇ ਦੀ ਜਿੰਦਗੀ ਦੀ ਰੱਖਿਆ ਕਰ ਪਾਉਂਦੇ ਹਾਂ ਤਾਂ ਜੋ ਆਤਮਿਕ ਸਤੁੰਸ਼ਟੀ ਮਿਲਦੀ ਹੈ, ਉਸ ਨੂੰ ਬਿਆਨ ਕਰਨਾ ਮੁਸ਼ਕਲ ਹੈ। ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਆਪਣੇ ਪਿੰਡ, ਸ਼ਹਿਰ ਤੇ ਘਰ ਵਿੱਚ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰੀਏ ਕਿ ਖੂਨਦਾਨ ਨੂੰ ਆਪਣੇ ਜੀਵਨ ਦਾ ਅਨਿਖੜਵਾਂ ਅੰਗ ਬਣਾਉਣ। ਇਸ ਮੌਕੇ ਉਕਤ ਤੋਂ ਇਲਾਵਾ ਰਮਨਦੀਪ ਕੌਰ ਬੀ.ਈ.ਈ., ਮਨਜੀਤ ਸਿੰਘ ਹੈਲਥ ਇੰਸਪੈਕਟਰ, ਅਮਰਜੀਤ ਕੁਮਾਰ ਹੈਲਥ ਇੰਸਪੈਕਟਰ ਅਤੇ 30 ਦੇ ਲਗਭਗ ਖੂਨਦਾਤਾ ਸ਼ਾਮਿਲ ਹੋਏ।

No comments: