BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁ. ਸ਼ਹੀਦ ਬਾਬਾ ਨਿਹਾਲ ਸਿੰਘ ਤੱਲਣ ਵਿਖੇ ਸਜੇਗਾ, ਢਾਡੀ ਦਰਬਾਰ

ਪ੍ਰੈਸ ਨੂੰ ਜਾਣਕਾਰੀ ਦਿੰਦੇ ਰਸੀਵਰ ਕਰਨਦੀਪ ਸਿੰਘ ਭੁੱਲਰ
ਆਦਮਪੁਰ ਜੰਡੂ ਸਿੰਘਾ 18 ਜੂਨ (ਅਮਰਜੀਤ ਸਿੰਘ)- ਪਿੰਡ ਤੱਲਣ ਜਲੰਧਰ ਵਿੱਚ ਮੋਜੂਦ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਜੀ ਵਿਖੇ ਕਰਵਾਏ ਜਾ ਰਹੇ, 65ਵੇਂ ਸਲਾਨਾਂ ਜੋੜ ਮੇਲੇ ਦੇ ਦੂਸਰੇ ਦਿਨ ਦੇ ਸਮਾਗਮਾਂ ਮੋਕੇ ਤੇ ਗੁਰੂ ਘਰ ਦੇ ਰਸੀਵਰ ਕਰਨਦੀਪ ਸਿੰਘ ਭੁੱਲਰ, ਕਾਨੂੰਗੋ ਭੁਪਿੰਦਰ ਸਿੰਘ, ਮੈਨੇਜਰ ਬਲਵੀਰ ਸਿੰਘ, ਮੈਨੇਜਰ ਹਰਦੇਵ ਸਿੰਘ ਅਤੇ ਸਹਾਇਕ ਮੈਨੇਜਰ ਬਲਜੀਤ ਸਿੰਘ, ਨੇ ਪੰਜਾਬ ਨਿਊਜ਼ ਚੈਨਲ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਅੱਜ 19 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਢਾਡੀ ਦਰਬਾਰ ਸਜਾਇਆ ਜਾ ਰਿਹਾ ਹੈ। ਜਿਸ ਵਿੱਚ ਪੰਥ ਪ੍ਰਸਿੱਧ ਭਾਈ ਸੁਖਦੇਵ ਸਿੰਘ ਚਮਕਾਰਾ, ਬੀਬੀ ਜਸਵੀਰ ਕੋਰ ਜੱਸ, ਗਿਆਨੀ ਗੱਜਣ ਸਿੰਘ ਗੜਗੱਜ, ਗਿਆਨੀ ਲਖਵਿੰਦਰ ਸਿੰਘ ਸੋਹਲ, ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਦੇ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਉਣਗੇ। ਉਨਾਂ ਸਮੂਹ ਸੰਗਤਾਂ ਨੂੰ ਇਸ ਢਾਡੀ ਦਰਬਾਰ ਵਿੱਚ ਹੁੰਮਹੁੰਮਾਂ ਕੇ ਹਾਜਰੀ ਭਰਨ ਦੀ ਅਪੀਲ ਕੀਤੀ ਹੈ।

No comments: