BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ 'ਤੇ ਇੱਕ ਡਿਸਪੈਂਸਰੀ ਉਸਾਰੀ ਜਾਵੇ-ਸਰਨਾ

ਨਵੀ ਦਿੱਲੀ 13 ਜੂਨ (ਬਿਊਰੋ)- ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਵੱਲੋ ਦਿੱਲੀ ਦੀ ਬਾਰਮੁਲਾ ਸੜਕ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖਣ ਦੀ ਸ਼ਲਾਘਾ ਕਰਦਿਆ ਕੇਜਰੀਵਾਲ ਨੂੰ ਅਪੀਲ ਕੀਤੀ ਕਿ ਸੜਕ ਦੇ ਇੱਕ ਪਾਸੇ ਕਿਸੇਂ ਯੋਗ ਥਾਂ 'ਤੇ ਬਾਬਾ ਬੰਦਾ ਸਿੰਘ ਦੇ ਨਾਮ 'ਤੇ ਇੱਕ ਡਿਸਪੈਂਸਰੀ ਵੀ ਖੋਹਲੀ ਜਾਵੇ ਜਿਥੇ ਇੱਕ ਪੱਥਰ ਤੇ ਉਹਨਾਂ ਦਾ ਇਤਿਹਾਸ ਦਰਜ ਕੀਤਾ ਜਾਵੇ ਤਾਂ ਕਿ ਲੋਕ ਜਾਣ ਸਕਣ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖਾਂ ਦਾ ਜਰਨੈਲ ਸੀ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋ ਬੜੇ ਹੀ ਢੋਲ ਢਮੱਕਿਆ ਨਾਲ ਇਹ ਐਲਾਨ ਕੀਤਾ ਗਿਆ ਸੀ ਕਿ ਮਹਿਰੌਲੀ ਵਿਖੇ ਇੱਕ ਪਾਰਕ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਬੁੱਤ ਲਗਾਇਆ ਜਾਵੇਗਾ ਪਰ ਦਿੱਲੀ ਕਮੇਟੀ ਨੂੰ ਕਾਮਯਾਬੀ ਹਾਸਲ ਨਹੀ ਹੋਈ। ਉਹਨਾਂ ਕਿਹਾ ਕਿ  ਕੇਜਰੀਵਾਲ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਤਾਂ ਸੜਕ ਦਾ ਨਾਮ ਰੱਖ ਕੇ ਇੱਕ ਅੱਛਾ ਕਾਰਜ ਕੀਤਾ ਹੈ ਜਿਸ ਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਭਰਪੂਰ ਸ਼ਲਾਘਾ ਕਰਦਾ ਹੈ ਤੇ ਆਸ ਕਰਦਾ ਹੈ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾ ਹੀ ਸਿੱਖ ਜਰਨੈਲਾਂ ਪ੍ਰਤੀ ਆਪਣੀ ਨੀਤੀ ਬਣਾਈ ਰੱਖਣਗੇ। ਉਹਨਾਂ ਕਿਹਾ ਕਿ ਉਹ ਕੇਜਰੀਵਾਲ  ਨੂੰ ਅਪੀਲ ਕਰਦੇ ਹਨ ਕਿ ਦਿੱਲੀ ਸਰਕਾਰ ਦਾ ਦਿੱਲੀ ਵਿੱਚ ਕਈ ਡਿਸਪੈਸਰੀਆ ਖੋਹਲਣ ਦਾ ਪ੍ਰੋਗਰਾਮ ਹੈ ਅਤੇ ਇਸੇ ਤਹਿਤ ਸੜਕ ਦੇ ਆਸ ਪਾਸ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਇੱਕ ਡਿਸਪੈਂਸਰੀ ਖੋਹਲੀ ਜਾਵੇ ਜਿਸ ਦੇ ਮੁੱਖ ਦਰਵਾਜੇ ਦੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਲਿਖਿਆ ਜਾਵੇ ਤਾਂ ਕਿ ਆਮ ਲੋਕਾਂ ਨੂੰ ਪਤਾ ਲੱਗ ਸਕੇ ਕਿ ਬਾਬਾ ਬੰਦਾ ਸਿੰਘ ਸਿੱਖਾਂ ਦਾ ਇੱਕ ਵਾਹਿਦ ਜਰਨੈਲ ਸੀ ਜਿਸ ਨੇ ਮੁਗਲਾਂ ਦੀ ਇੱਟ ਨਾ ਇੱਟ ਖੜਕਾ ਕੇ ਮੁਗਲ ਸਾਮਰਾਜ ਨੂੰ ਇੱਕ ਵਾਰੀ ਭਾਜੜਾ ਪਾ ਦਿੱਤੀਆ ਸਨ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਮੁੱਖ ਮੰਤਰੀ ਉਹਨਾਂ ਦੀ ਅਪੀਲ ਵੱਲ ਗੌਰ ਕਰਨਗੇ।
ਇਸੇ ਤਰ੍ਹਾ ਉਹਨਾਂ ਨੇ ਦਿੱਲੀ ਸਰਕਾਰ ਵੱਲੋ ਪੰਜਾਬੀ ਨੂੰ ਮਾਨਤਾ ਦਿੱਤੇ ਜਾਣ ਦਾ ਵੀ ਸੁਆਗਤ ਕਰਦਿਆ ਕਿਹਾ ਕਿ ਪੰਜਾਬੀ ਕਿਸੇ ਵੇਲੇ ਸਿੰਧ ਤੋ ਲੈ ਕੇ ਦਿੱਲੀ ਤੱਕ ਬੋਲੀ ਜਾਂਦੀ ਸੀ । ਉਹਨਾਂ ਕਿਹਾ ਕਿ ਅੱਜ ਵੀ ਦਿੱਲੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਵੱਸਦੇ ਹਨ ਅਤੇ ਪੰਜਾਬੀ ਨੂੰ ਪਿਆਰ ਕਰਦੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਸਕੂਲਾਂ ਵਿੱਚ ਪੰਜਾਬੀ ਦੇ ਅਧਿਆਪਕ ਰੱਖਣ ਦਾ ਜੋ ਫੈਸਲਾ ਕੀਤਾ ਹੈ ਉਸ ਦਾ ਉਹ ਸੁਆਗਤ ਕਰਦੇ ਹਨ ਤੇ ਸਰਕਾਰ ਤੋ ਇਹ ਵੀ ਮੰਗ ਕਰਦੇ ਹਨ ਕਿ ਪੰਜਾਬੀ ਦੇ ਅਧਿਆਪਕ ਨੂੰ ਉਹ ਸਾਰੀਆ ਸਹੂਲਤਾਂ ਦਿੱਤੀਆ ਜਾਣ ਜਿਹੜੀਆ ਬਾਕੀ ਵਿਸ਼ਿਆ ਦੇ ਅਧਿਆਪਕਾਂ ਨੂੰ ਦਿੱਤੀਆ ਜਾਂਦੀਆ ਹਨ।

No comments: