BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਸ.ਸੀ.ਕਮਿਸ਼ਨ ਵਲੋਂ ਜ਼ਿਲਾ ਭਲਾਈ ਦਫ਼ਤਰ ਵਿੱਚ ਅਨੁਸੂਚਿਤ ਜਾਤੀ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ

ਜਲੰਧਰ 28 ਜੂਨ (ਜਸਵਿੰਦਰ ਆਜ਼ਾਦ)- ਪੰਜਾਬ ਰਾਜ ਅਨੁਸੁਚਿਤ ਜਾਤੀਆਂ ਕਮਿਸ਼ਨ ਦੀ ਮੈਂਬਰ ਸ੍ਰੀਮਤੀ ਭਾਰਤੀ ਕੈਨੇਡੀ ਨੇ ਜ਼ਿਲਾ ਭਲਾਈ ਦਫ਼ਤਰ ਜਲੰਧਰ ਵਿਖੇ ਦਲਿਤਾਂ ਨਾਲ ਸਬੰਧਿਤ ਮੁਸ਼ਕਲਾਂ ਨੂੰ ਹੱਲ ਕਰਨ ਲਈ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਕਮਿਸ਼ਨ ਦੀ ਅਦਾਲਤ ਲਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ। ਅੱਜ ਕਮਿਸ਼ਨ ਕੋਲ ਚਾਰ ਕੇਸ ਆਏ ਜਿਨਾਂ ਵਿਚੋਂ ਵਿਸ਼ੇਸ ਕੇਸ ਭਗਤ ਮਨੋਹਰ ਲਾਲ ਸਪੁੱਤਰ ਸ੍ਰੀ ਲਾਭ ਚੰਦ ਭਗਤ ਮਾਰਕੀਟ ਗੂੰਜਾਂ, ਜਲੰਧਰ ਬਰ ਖਿਲਾਫ ਨਰਿੰਦਰ ਕੰਡਾ ਕਾਨੂੰਗੋ ਤਹਿਸੀਲ ਨਕੋਦਰ ਜ਼ਿਲਾ ਜਲੰਧਰ ਦੇ ਸਬੰਧ ਵਿਚ ਕਮਿਸ਼ਨਰ ਆਫ ਪੁਲਿਸ ਜਲੰਧਰ ਤੋਂ 14 ਜੁਲਾਈ ਨੂੰ ਸਬੰਧਿਤ ਅਧਿਕਾਰੀ ਤੋ ਦੇਣ ਅਤੇ ਪਲਕ ਪੁੱਤਰੀ ਸੁਰਿੰਦਰ ਕੁਮਾਰ ਦੋਆਬਾ ਕਾਲਜ ਬੀ ਕਾਮ ਦੀ ਵਿਦਿਆਰਥਣ ਉਨਾਂ ਦੇ ਪਿ੍ਰੰਸੀਪਲ ਨੂੰ ਨਿੱਜੀ ਤੌਰ 'ਤੇ ਪੇਸ਼ ਹੋ ਕੇ ਰਿਪੋਰਟ ਦੇਣ ਲਈ ਕਿਹਾ ਗਿਆ। ਇਕ ਕੇਸ ਵਿਚ ਪਿੰਡ ਨੱਤ ਡਾਕਖਾਨਾ ਸਿਧਵਾਂ ਸਟੇਸ਼ਨ ਤਹਿਸੀਲ ਫਿਲੌਰ ਜ਼ਿਲਾ ਜਲੰਧਰ ਵਿਖੇ ਐਸ.ਸੀ.ਸਮਸ਼ਾਨ ਘਾਟ ਦੀ ਜਗਾ ਦੀ ਨਿਸ਼ਾਨਦੇਹੀ ਕਰਵਾਉਣ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਤੋਂ 15 ਦਿਨਾਂ ਦੇ ਅੰਦਰ ਅੰਦਰ ਸਬੰਧਿਤ ਅਧਿਕਾਰੀ ਨੂੰ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ।
ਸ੍ਰੀਮਤੀ ਭਾਰਤੀ ਕੈਨੇਡੀ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਏ ਵਿਦਿਆਰਥੀਆਂ ਦੇ ਕੇਸਾਂ ਸਬੰਧੀ ਕਾਲਜਾਂ ਨੂੰ ਹਦਾਇਤ ਕੀਤੀ ਕਿ ਦਲਿਤ ਵਿਦਿਆਰਥੀਆਂ ਨਾਂਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੋ ਕਾਲਜ ਅਤੇ ਸਕੂਲ ਦਲਿਤ ਵਿਦਿਆਰਥੀਆਂ ਸਬੰਧੀ ਸਕੀਮਾਂ ਨੂੰ ਇਨ-ਬਿਨ ਲਾਗੂ ਨਹੀਂ ਕਰਨਗੇ ਉਨਾਂ ਖਿਲਾਫ਼ ਕਮਿਸ਼ਨ ਵਲੋਂ ਸ਼ਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ 'ਤੇ ਉਨਾਂ ਦੇ ਨਾਲ ਜ਼ਿਲਾ ਭਲਾਈ ਅਫਸਰ ਸ੍ਰੀ ਜਸਦੇਵ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

No comments: