BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੁਸਾਂਝ ਕਲਾਂ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ

ਜੇਤੂ ਪਹਿਲਵਾਨਾਂ ਨੂੰ ਕਮੇਟੀ ਮੈਬਰ ਨਗਦ ਇਨਾਮ ਦਿੰਦੇ ਹੋਏ
ਦੁਸਾਂਝ ਕਲਾਂ 17 ਜੂਨ (ਸੁਰਿੰਦਰ ਪਾਲ ਕੁੱਕੂ)- ਵਿਸ਼ਵ ਪ੍ਰਸਿੱਧ ਕਸਬਾ ਦੁਸਾਂਝ ਕਲਾਂ ਵਿਖੇ ਬਾਬਾ ਪਿੱਪਲੀ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ 41ਵਾਂ ਸਾਲਾਨਾ ਛਿੰਝ ਮੇਲਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆਂ। ਪਹਿਲੇ ਦਿਨ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪੰਰਤ ਖੁੱਲੇ ਪੰਡਾਲ ਸਜਾਏ ਗਏ ਇਸ ਸਮੇਂ ਬੀਬੀ ਜਸਵਿੰਦਰ ਕੌਰ ਦੇ ਢਾਡੀ ਜਥੇ ਵਲੋਂ ਆਇਆਂ ਸੰਗਤਾ ਨੂੰ ਵਾਰਾਂ ਗਾ ਕੇ ਨਿਹਾਲ ਕੀਤਾ ਗਿਆਂ। ਬਾਅਦ ਦੁਪਹਿਰ ਪੰਜਾਬ ਵਿਚੋ ਅਲੋਪ ਹੋ ਰਹੀਆਂ ਹੱਲਟੀ ਦੀਆਂ ਦੌੜਾਂ ਨੂੰ ਜਿਉਦਾ ਰੱਖਣ ਲਈ ਹੱਲਟੀ ਦੀਆਂ ਦੌੜਾਂ ਕਰਵਾਈਆਂ ਗਈਆ। ਜਿਸ ਵਿਚ ਪਹਿਲਾ ਸਥਾਨ ਪੀਤਾ ਖੇੜਾ, ਦੂਜਾ ਸਥਾਨ ਜੱਸਾ ਕੋਟ ਗਰੇਵਾਲ, ਤੀਜਾ ਸਥਾਨ ਗੁਰਸ਼ਬਦ ਸਿੰਘ ਦੁਸਾਂਝ ਕਲਾਂ, ਚੌਥਾ ਸਥਾਨ ਖਜੂਲਾ, ਪੰਜਵਾਂ ਸਥਾਨ ਕੁਲਵੀਰ ਸਿੰਘ ਕੀਰਾ ਦੀ ਜੌੜੀ ਨੇ ਹਾਸਲ ਕੀਤਾ। ਦੂਸਰੇ ਦਿਨ ਸਵੇਰੇ 11 ਵਜੇ ਤੋ 2 ਵਜੇ ਤੱਕ ਅਲਗੋਜਿਆ ਦਾ ਰਾਗ ਬਜ਼ੁਰਗਾਂ ਦੀ ਰੂਹ ਦੀ ਖੁਰਾਕ ਕਰਵਾਇਆ ਗਿਆ। ਬਾਅਦ ਦੁਪਹਿਰ 3 ਵਜੇ ਛਿੰਝ ਮੇਲਾ ਕਰਵਾਇਆ ਗਿਆਂ ਜਿਸ ਵਿਚ ਪੰਜਾਬ ਦੇ 60 ਦੇ ਕਰੀਬ ਨਾਮਵਰ ਪਹਿਲਵਾਨ ਨੇ ਭਾਗ ਲਿਆ ਅਤੇ ਪਹਿਲਵਾਨਾਂ ਨੂੰ ਦਿਲ ਖਿਚਵੇ ਇਨਾਮ ਦਿਤੇ ਗਏ। ਪਟਕੇ ਦੀ ਕੁਸ਼ਤੀ ਸ਼ਮੀ ਫ਼ਗਵਾੜਾ ਅਤੇ ਰਾਣਾ ਬਾੜੋਵਾਲ ਵਿਚਕਾਰ ਕਰਵਾਈ ਗਈ ਸ਼ਮੀ ਫ਼ਗਵਾੜਾ ਨੇ ਅਖੀਰਲੇ ਪਲਾਂ ਵਿਚ ਧੋਬੀ ਪਟਕਾ ਮਾਰ ਕੇ ਪੱਟਕੇ ਦੀ ਕੁਸ਼ਤੀ ਆਪਣੇ ਨਾਂ ਕੀਤੀ। ਪ੍ਰਬੰਧਕ ਕਮੇਟੀ ਵਲੋ ਸਹਿਯੋਗੀ ਸੱਜਣਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇ ਹਰਜਿੰਦਰ ਸਿੰਘ ਲੰਬੜਦਾਰ, ਬਹਾਦਰ ਸਿੰਘ, ਦਲਜੀਤ ਸਿੰਘ ਚਾਨਾ, ਤੀਰਥ ਸਿੰਘ, ਜਸਵੰਤ ਸਿੰਘ ਚਾਨਾ, ਕਾਕਾ ਚਾਨਾ, ਲੱਕੀ ਦੁਸਾਂਝ, ਕੁਲਵਿੰਦਰ ਸਿੰਘ, ਜੋਗਿੰਦਰ ਸਿੰਘ ਰਾਗੀ, ਅਤੇ ਹੋਰ ਮੈਬਰਾਂ ਵਲੋ ਆਈਆਂ ਸਗਤਾਂ ਵਲੋ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ।

No comments: