BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਦੀਆਂ ਐਨ. ਸੀ. ਸੀ. ਕੈਡਿਟਸ ਨੇ ਸਲਾਨਾ ਟਰੇਨਿੰਗ ਕੈਂਪ ਵਿਚ ਧਾਕ ਜਮਾਈ

ਜਲੰਧਰ 27 ਜੂਨ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਦੀਆਂ ਐਨ. ਸੀ. ਸੀ. ਕੈਡਿਟਸ ਨੇ 2 ਪੰਜਾਬ ਗਰਲਜ ਬਟਾਲਿਅਨ ਦੁਆਰਾ ਆਯੋਜਿਤ ਸਲਾਨਾ ਟਰਿਨੰਗ ਕੈਂਪ ਵਿਚ ਜਿਆਦਾਤਰ ਮੁਕਾਬਲਿਆਂ ਵਿਚ ਜਿੱਤ ਹਾਸਲ ਕਰਕੇ ਧਾਕ ਜਮਾਈ। ਟਰੇਨਿੰਗ ਕੈਨਪ ਵਿਚ ਕਾਲਜ ਦੀਆਂ 31 ਵਿਦਿਆਰਥਣਾਂ ਨੇ ਭਾਗ ਲਿਆ। ਕਾਲਜ ਦੀਆਂ ਕੈਡਿਟਸ  ਨੇ ਗਰੁਪ ਡਾਂਸ ਵਿਚ ਪਹਿਲਾ ਤੇ ਸਕੂਐਡ ਡ੍ਰਿਲ ਵਿਚ ਦੁਸਰਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ। ਸਾਰਜੇਂਟ ਹਿਮਾਨੀ ਸ਼ਰਮਾ ਨੇ ਡੇਕਲਾਮੇਸ਼ਨ ਤੇ ਕਵਿਆ ਗਾਇਨ ਪ੍ਰਤਿਯੋਗਿਤਾ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮਠਡਲ ਜੀਤੇ। ਸਾਰਜੇਂਟ ਸ਼ਿਖਾ ਸ਼ਰਮਾ ਨੇ ਫਾਇਰਂਗ ਮੁਕਾਬਲੇ ਵਿਚ ਗੋਲਡ ਮੈਡਲ ਹਾਸਿਲ ਕੀਤਾ। ਸਾਰਜੇਂਟ ਮੁਸਕਾਨ ਸ਼ਰਮਾ ਨੇ 100 ਮੀਟਰ ਰੇਸ  ਵਿਚ ਪਹਿਲਾ ਸਤਾਨ ਪ੍ਰਾਪਤ ਕਰਕੇ ਗੋਲਡ ਮੈਡਲ ਜਿਤਿਆ। ਅੰਡਰ ਅਫਸਰ ਗਾਇਤਰੀ ਤੇ ਸਾਰਜੇਂਟ ਹਿਮਾਨੀ ਸ਼ਰਮਾ ਨੇ ਐਂਕਰਿੰਗ ਵਿਚ ਗੋਲਡ ਮੈਡਲ ਜੀਤੇ। ਸੀਪੀਐਲ ਵੰਦਨਾ ਨੇ ਡਾਇੰਗ ਮੁਕਾਬਲੇ ਵਿਚ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਅੰਡਰ ਆਫਿਸਰ ਗਾਇਤਰੀ ਨੂੰ ਕੈਂਪ ਵਿਚ ਅੋਵਰਆਲ ਬੈਸਟ ਪਰਫਾਰਮੈਂਸ ਲਈ ਗੋਲਡ ਮੈਡਲ ਮਿਲਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਜੇਤੂ ਕੈਡਿਟਸ ਤੇ ਐਨ. ਸੀ. ਸੀ. ਇੰਚਾਰਜ ਲੈਫਟਿਨੈਂਟ ਪ੍ਰਿਆ ਮਹਾਜਨ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ।

No comments: