BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੁਕੰਦਪੁਰ ਕਾਲਜ ਵਿੱਚ ਯੋਗ-ਦਿਵਸ

ਜਲੰਧਰ 21 ਜੂਨ (ਜਸਵਿੰਦਰ ਆਜ਼ਾਦ)- ਸੰਯੁਕਤ ਰਾਸ਼ਟਰ ਰਾਹੀ ਯੋਗ ਨੂੰ ਅੰਤਰ ਰਾਸ਼ਟਰੀ ਪਹਿਚਾਣ ਦਿਵਾਉਣ ਵਿੱਚ ਮੁਕੰਦਪੁਰ ਕਾਲਜ ਕੈਂਪਸ ਵਿੱਚ ਅੰਤਰ ਰਾਸ਼ਟਰੀ ਯੋਗ ਦਿਵਸ ਮਿਤੀ 21.06.2016 ਦਿਨ ਏ.ਐੱਸ.ਐੱਸ.ਐੱਮ ਮੁਕੰਦਪੁਰ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਡਟਡਦਨਕੋਓਹMਖਿਡਾਰੀ ਅਤੇ ਸਟਾਫ ਮੈਂਬਰ ਹਾਜਰ ਹੋਏ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਜੰਟ ਸਿੰਘ ਨੇ ਯੋਗ ਕਰਨ ਆਏ ਸਾਰੇ ਵਿਅਕਤੀਆਂ ਨੂੰ ਸ਼ੁਭ ਕਾਮਨਾ ਦਿੰਦਿਆ ਸ਼ੁਰੂਆਤ ਕਰਵਾਈ ਅਤੇ ਦੱਸਿਆ ਕਿ ਯੋਗ ਸੁਚੱਜੀ ਜੀਵਨ ਸ਼ੈਲੀ ਹੈ। ਸਰੀਰ ਤੇ ਮਨ ਨੂੰ ਤੰਦਰੁਸਤ ਰੱਖਣ ਲਈ ਯੋਗ ਪ੍ਰਣਾਲੀ ਅਪਣਾਉਣੀ ਚਾਹੀਦੀ ਹੈ, ਕਿਉਂਕਿ ਆਧੁਨਿਕ ਮਸ਼ੀਨੀ ਦੇ ਯੁੱਗ ਵਿੱਚੋਂ ਵਿਅਕਤੀ ਤੰਦਰੁਸਤੀ ਵੱਲ ਘੱਟ ਧਿਆਨ ਦੇ ਰਿਹਾ ਹੈ। ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਹੈ। ਅੱਜ ਦਾ ਦਿਨ ਬੜਾ ਹੀ ਇਤਿਹਾਸਕ ਯੋਗ ਦਿਵਸ ਹੈ। ਇਸ ਦਿਨ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਹ ਪ੍ਰੋਗਰਾਮ ਕਾਲਜ ਦੇ ਕੈਂਪਸ ਦੀ ਗਰਾਉਂਡ ਵਿੱਚ 6:10 ਵਜੇ ਸ਼ੁਰੂ ਹੋਇਆ। ਪ੍ਰੋਗਰਾਮ ਅਫਸਰ ਡਾ. ਚਰਨਜੀਤ ਕੌਰ, ਨੇ ਨੌਜਵਾਨਾਂ ਸੂਖਮ ਕਿਰਿਆਵਾਂ ਅਤੇ ਵੱਖ-ਵੱਖ ਸਧਾਰਨ ਯੋਗ ਆਸਣ, ਕਰਵਾਏ ਅਤੇ ਯੋਗ ਦੀ ਅੱਜ ਦੇ ਜੀਵਨ ਵਿੱਚ ਕੀ ਮਹੱਤਤਾ ਹੈ ਇਸ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਯੋਗ ਰਾਹੀਂ ਜਿੰਦਗੀ ਜਿਊਣ ਦੇ ਢੰਗ ਤਰੀਕਿਆਂ ਨਾਲ ਪੂਰੇ ਜੀਵਨ ਵਿੱਚ ਤਬਦੀਲੀ ਲਿਆਂਦੀ ਜਾ ਸਕਦੀ ਹੈ। ਯੋਗ ਦਾ ਉਦੇਸ਼ ਮੁਕਤੀ ਪ੍ਰਾਪਤ ਕਰਨਾ ਹੈ ਆਪਣੇ ਆਪ ਨੂੰ ਕਾਮ, ਕ੍ਰੋਧ, ਲੋਭ, ਮੋਹ ਤੇ ਅੰਹਕਾਰ ਤੋਂ ਬਚਾ ਕੇ ਰੱਖਣਾ ਹੈ। ਆਪਣੇ ਅੰਦਰ ਝਾਤੀ ਮਾਰਨਾ ਯੋਗ ਅਨੁਸ਼ਾਸਨ ਵਿੱਚ ਰਹਿਣਾ ਦੀ ਜਾਂਚ ਦੱਸਦਾ ਹੈ। ਯੋਗ ਸਰੀਰ ਦੀ ਤਾਕਤ  ਵਧਾਉਂਦਾ ਹੈ ਅਤੇ ਖੂਬਸੂਰਤੀ ਵਿੱਚ ਵਾਧਾ ਕਰਦਾ ਹੈ। ਇਸ ਨਾਲ ਖੂਨ ਦਾ ਸੰਚਾਰ ਸਰੀਰ ਦੇ ਹਰ ਭਾਗ ਵਿੱਚ ਹੁੰਦਾ ਹੈ। ਇਸ ਨਾਲ ਕਈ ਰੋਗਾਂ ਤੇ ਬਚਿਆ ਜਾ ਸਕਦਾ ਹੈ। ਯੋਗ ਦਾ ਸੱਭ ਤੋਂ ਵੱਡਾ ਲਾਭ ਇਹ ਹੈ ਕਿ ਸਰੀਰ ਵਿੱਚ ਮਰੇ ਹੋਏ ਤੰਤੂ ਮੁੜ ਨਵੇਂ ਤੰਤੂਆਂ ਵਿੱਚ ਤਬਦੀਲ ਹੋ ਜਾਂਦੇ ਹਨ ਅਤੇ ਕੋਸ਼ਕਾਵਾਂ ਦਾ ਨਵੇਂ ਸਿਰਿਓ ਨਿਰਮਾਣ ਹੁੰਦਾ ਹੈ। ਫੇਫੜਿਆਂ ਵਿੱਚ ਸਾਫ ਹਵਾ ਜਾਂਦੀ ਹੈ ਅਤੇ ਵਿਅਕਤੀ ਦਾ ਭਾਰ ਟਿਕਾਣੇ ਤੇ ਰਹਿੰਦਾ ਹੈ। ਗੋਡਿਆਂ, ਕਮਰ ਦੇ ਦਰਦ, ਸਰਵਾਈਕਲ ਅਤੇ ਕਈ ਹੋਰ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਯੋਗ ਕਰਨ ਨਾਲ ਬਿਮਾਰੀਆਂ ਤੋਂ ਵੀ ਬਚਾਅ ਨਹੀਂ ਹੁੰਦਾ ਸਗੋਂ ਉਹਨਾਂ ਨਾਲ ਲੜਨ ਦੀ ਸ਼ਕਤੀ ਵੀ ਮਿਲਦੀ ਹੈ। ਮਨੁੱਖ ਦਾ ਆਤਮ ਵਿਸ਼ਵਾਸ ਵੱਧਦਾ ਹੈ ਅਤੇ ਆਤਮ ਵਿਸ਼ਵਾਸ ਨੂੰ ਅਗਾਹ ਵਧੂ ਤੇ ਸੰਚਾਰੂ ਸੋਚ ਦਾ ਧਾਰਣੀ ਵੀ ਬਣਾਉਦਾ ਹੈ। ਪਰ ਸ਼ਰਤ ਇਹ ਹੈੈ ਕਿ ਯੋਗ ਕਿਰਿਆਵਾਂ ਠੀਕ ਢੰਗ ਨਾਲ ਹੋਣੀਆਂ ਚਾਹੀਦੀਆਂ ਹਨ। ਜੋ ਪ੍ਰਾਣਾਯਾਮ ਅਸੀਂ ਕਰਦੇ ਹਾਂ ਉਹ ਸਵਾਸਾਂ ਤੇ ਕਾਬੂ ਪਾਉਣ ਲਈ  ਕੀਤਾ ਜਾਂਦਾ ਹੈ। ਅਖੀਰ ਵਿੱਚ "ਕਰੋ ਯੋਗ ਤੇ ਰਹੋ ਨਿਰੋਗ" ਦੇ ਨਾਹਰੇ ਨਾਲ ਇੱਕ ਸੰਕਲਪ ਲਿਆ ਗਿਆ ਕਿ ਅਸੀਂ ਇਸ ਯੋਗ ਨੂੰ ਜਿੰਦਗੀ ਵਿੱਚ ਅਪਣਾਵਾਗੇ, ਆਪਣੇ ਤਨ ਤੇ ਮਨ ਨੂੰ ਸੰਤੁਲਨ ਰੱਖਾਗੇ। ਇਹ ਯੋਗ ਦਿਵਸ ਐੱਨ.ਐੱਸ.ਐੱਸ. ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ।

No comments: