BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਯਾਦ ਵਿਚ ਛਬੀਲ ਲਗਾਈ ਗਈ

ਪਟਿਆਲਾ  14 ਜੂਨ (ਬਿਊਰੋ)- ਅਨਾਰਦਾਣਾ ਚੋਂਕ ਸ਼ਾਪਕੀਪਰ ਐਸੋਸੀਏਸ਼ਨ ਵੱਲੋਂ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਯਾਦ ਵਿਚ ਅਨਾਰਦਾਣਾ ਚੋਂਕ ਵਿਖੇ ਠੰਡੇ ਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜਿਸ ਵਿਚ ਪਟਿਆਲਾ ਸ਼ਹਿਰ ਦੇ ਟੈ੍ਰਫਿਕ ਪੁਲਿਸ ਇੰਚਾਰਜ ਸ. ਹਰਦੀਪ ਸਿੰਘ ਬਡੂੰਗਰ ਸਿਟੀ ਥਾਣਾ ਕੋਤਵਾਲੀ ਦੇ ਇੰਸਪੈਕਟਰ ਸ. ਜਸਵਿੰਦਰ ਸਿੰਘ ਟੀਵਾਣਾ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਅਤੇ ਠੰਡੇ ਮਿੱਠੇ ਜਲ ਦੀ ਸੇਵਾ ਕੀਤੀ। ਐਸੋਸੀਏਸ਼ਨ ਦੇ ਸਰਪ੍ਰਸਤ ਡਾ. ਭਾਈ ਪਰਮਜੀਤ ਸਿੰਘ ਨੇ ਸ. ਬਡੂੰਗਰ ਅਤੇ ਸ. ਟੀਵਾਣਾ ਨੂੰ ਦਸ ਗੁਰੂ ਸਾਹਿਬਾਨ ਦਾ ਚਿੰਨ ਭੇਟ ਕੀਤਾ। ਐਸੋਸੀਏਸ਼ਨ ਦੇ ਜਥੇਬੰਧਕ ਸਕੱਤਰ ਨੇ ਇਲਾਕੇ ਦੇ ਐਮ.ਸੀ. ਅਨਿਲ ਦਾ ਸਿਰੋਪਾ ਪਾ ਕੇ ਸਵਾਗਤ ਕੀਤਾ। ਐਸੋਸੀਏਸ਼ਨ ਦੇ ਕੈਸ਼ੀਅਰ ਸ੍ਰੀ ਭੁਵਨੇਸ਼ ਸ਼ਰਮਾ, ਪ੍ਰੈਸ ਸਕੱਤਰ ਜਗਦੀਸ਼ ਸਿੰਘ ਮੁਖੀਜਾ, ਪ੍ਰਚਾਰ ਸਕੱਤਰ ਰਾਜਿੰਦਰ ਸਿੰਘ ਵੋਹਰਾ, ਦਫਤਰ ਸਕੱਤਰ ਮਾਸਟਰ ਰਾਮਸ਼ਰਨ, ਸਲਾਹਕਾਰ ਹਰਵਿੰਦਰ ਸਿੰਘ ਆਜ਼ਾਦ, ਸੁਰਿੰਦਰ ਸਿੰਘ, ਕੁਲਵਿੰਦਰ ਸਿੰਘ, ਵਿੱਕੀ ਮਾਟਾ, ਹਰਵਿੰਦਰ ਚੁੱਘ, ਹਰਜੀਤ ਸਿੰਘ, ਲੱਕੀ ਸਨੌਰ, ਅਮਰਦੀਪ ਸਿੰਘ ਚੱਢਾ, ਜਸਦੀਪ ਸਿੰਘ ਕਵਾਲਟੀ ਬੇਕਰੀ, ਸ. ਤ੍ਰਿਲੋਕ ਸਿੰਘ ਨੇ ਪੂਰੀ ਸੇਵਾ ਨਿਭਾਈ। ਇਸ ਮੋਕੇ ਬਹੇੜਾ ਰੋਡ ਦੇ ਦੁਕਾਨਦਾਰਾਂ ਨੇ ਨਗਰ ਨਿਗਮ ਪਟਿਆਲਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਬਹੇੜਾ ਰੋਡ ਸੜਕ ਦਾ ਕੰਮ ਹਫਤੇ ਦੇ ਅੰਦਰ-ਅੰਦਰ ਸ਼ੁਰੂ ਨਾ ਕੀਤਾ ਤਾਂ ਅਨਾਰਦਾਣਾ ਚੋਂਕ ਵਿਚ ਅਕਾਲੀ ਦਲ ਦੇ ਮੇਅਰ ਦਾ ਪਿਟ ਸਿਆਪਾ ਕੀਤਾ ਜਾਵੇਗਾ ਕਿਉਂਕਿ ਮੇਅਰ ਜਾਣਬੁਝ ਕੇ ਬਹੇੜਾ ਰੋਡ ਦੀ ਸੜਕ ਦਾ ਕੰਮ ਰੁਕਵਾ ਰਹੇ ਹਨ।

No comments: