BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਥਾਨਾ ਰਾਮਾਮੰਡੀ ਦੀ ਪੁਲਿਸ ਨੇ ਸਿਲੰਡਰ ਚੋਰ ਕਾਬੂ ਕੀਤਾ

ਆਦਮਪੁਰ ਜੰਡੂ ਸਿੰਘਾ 11 ਜੂਨ (ਅਮਰਜੀਤ ਸਿੰਘ)- ਥਾਨਾ ਰਾਮਾਂਮੰਡੀ ਦੀ ਪੁਲਿਸ ਨੇ ਇੱਕ ਸਿਲੰਡਰ ਚੋਰ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਇੰਸਪੈਕਟਰ ਨਰੇਸ਼ ਕੁਮਾਰ ਜੋਸ਼ੀ ਨੇ ਦਸਿਆ ਕਿ ਉਨਾਂ ਵੱਲੋਂ ਏ.ਐਸ.ਆਈ ਰਾਕੇਸ਼ ਕੁਮਾਰ ਅਤੇ ਪੁਲਿਸ ਪਾਰਟੀ ਸਮੇਤ ਪ੍ਰਤਾਪ ਪੈਲੇਸ ਨਜਦੀਕ ਚੈਕਿੰਗ ਅਭਿਆਨ ਤਹਿਤ ਇੱਕ ਕੋਟ ਰਾਮਦਾਸ ਦੀ ਤਰਫੋਂ ਭਾਰਤ ਗੈਸ ਕੰਪਨੀ ਦੇ ਮੋਢੇ ਤੇ ਸਿਲੰਡਰ ਚੱਕੀ ਆ ਰਹੇ, ਵਿਆਕਤੀ ਪਾਸੋਂ ਸਿਲੰਡਰ ਬਾਰੇ ਜਾਣਕਾਰੀ ਹਾਸਲ ਕੀਤੀ ਕਿ ਇਹ ਸਿਲੰਡਰ ਉਸਦਾ ਹੈ। ਜਿਸਦੇ ਬਾਰੇ ਇਹ ਵਿਆਕਤੀ ਕੋਈ ਪੁਖਤਾ ਜਵਾਬ ਨਹੀਂ ਦੇ ਸਕਿਆ। ਸਿਜਤੋਂ ਜਦ ਪੁਿਲਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਦਸਿਆ ਕਿ ਉਹ ਇਹ ਸਿਲੰਡਰ ਰਾਮ ਦੇ ਢਾਬੇ ਨਜਦੀਕ ਇੰਡੀਅਨ ਆਇਲ ਤੋਂ ਉਸਨੇ ਚੋਰੀ ਕੀਤਾ ਹੈ। ਦੋਸ਼ੀ ਖਿਲਾਫ ਥਾਨਾ ਰਾਮਾਂਮੰਡੀ ਦੀ ਪੁਿਲਸ ਨੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਦੀ ਪਹਿਚਾਣ ਚੰਦਨ ਕੁਮਾਰ ਉਰਫ ਪੁੰਗੀ ਪੁੱਤਰ ਰਾਜਿੰਦਰ ਕੁਮਾਰ ਵਾਸੀ ਸੰਤੋਖ ਪੁਰਾ ਮੁਹੱਲਾ ਸਾਧਾ ਵਾਲਾ ਵੱਜੋਂ ਹੋਈ ਹੈ। ਥਾਨਾ ਮੁੱਖੀ ਨੇ ਦਸਿਆ ਕਿ ਉਕਤ ਦੋਸ਼ੀ ਪਹਿਲਾ ਵੀ ਕਈ ਮਾਲਿਆਂ ਵਿੱਚ ਜੇਲ ਜਾ ਚੁੱਕਾ ਹੈ। ਜਿਸਨੂੰ ਅੱੱਜ ਪੁਲਿਸ ਨੇ ਮਾਨਯੋਗ ਅਦਾਲਤ ਪੇਸ਼ ਕੀਤਾ।

No comments: