BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਦੀਆਂ ਗਲੀਆਂ ਨਾ ਬਣਨ ਕਾਰਨ ਲੋਕਾਂ ਵਿੱਚ ਭਾਰੀ ਰੋਸ

ਗਲੀਆਂ ਤੇ ਸੜਕ ਨਾ ਬਣਨ ਕਾਰਨ ਪਿੰਡ ਵਾਸੀ ਸਰਕਾਰ ਖਿਲਾਫ਼ ਨਾਹਰੇਬਾਜੀ ਕਰਦੇ ਹੋਏ।
ਦੁਸਾਂਝ ਕਲਾਂ 3 ਜੂਨ (ਸੁਰਿੰਦਰ ਪਾਲ ਕੁੱਕੂ)- ਕਰੀਬੀ ਪਿੰਡ ਨਾਨੋ ਮਜਾਰਾ ਵਿਖੇ ਪਿਛਲੇ 4 ਜਨਵਰੀ ਤੋਂ  ਸੀਬਰੇਜ ਪਾਉਣ ਕਾਰਨ ਪੱਟੀਆਂ ਗੱਲੀਆਂ ਨਾ ਬਣਾਉਣ ਕਰਕੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆਂ ਜਾ ਰਿਹਾ ਹੈ।ਪਿੰਡ ਵਾਸੀਆਂ ਨੇ ਦੱਸਿਆਂ ਕਿ ਪਿੰਡ ਵਿਚ ਸੀਬਰੇਜ ਪਾਉਣ ਕਾਰਨ ਗਲੀਆਂ ਪੱਟੀਆਂ ਗਈਆਂ ਸਨ ਪਰ ਪੰਜ ਮਹੀਨੇ ਬੀਤ ਜਾਣ  ਦੇ ਵਾਬਜੂਦ ਵੀ ਗਲੀਆਂ  ਬਣਾਈਆਂ ਨਹੀ ਗਈਆਂ ਅਤੇ ਸ਼ਮਸ਼ਾਨ ਘਾਟ ਦਾ ਫ਼ਰਸ ਵੀ ਪੱਟਿਆਂ ਹੋਈਆਂ ਹੈ ਉਹ ਵੀ ਅਜੇ ਤੱਕ ਨਹੀ ਲਗਾਈਆਂ ਗਿਆ  ਲੋਕਾਂ ਨੇ ਇਹ ਵੀ ਦੱਸਿਆਂ ਕਿ ਅਸੀ ਕੁਝ ਦਿਨ ਪਹਿਲਾ ਹਲਕਾ ਵਿਧਾਇਕ ਕੋਲ ਵੀ ਗਏ ਸੀ ਉਨ੍ਹਾ ਨੇ ਵੀ ਸਾਨੂੰ ਵਿਸਵਾਸ ਦੁਆਂਇਆਂ ਸੀ ਕਿ ਕੁਝ ਦਿਨਾਂ ਵਿਚ ਤੁਹਾਡੀਆਂ ਗਲੀਆਂ ਬਣ ਜਾਣ ਗੀਆਂ ਪਰ ਪੰਚ ਮਹੀਨੇ ਬੀਤ ਜਾਣ ਤੇ ਵੀ ਗਲੀਆਂ ਨਹੀ ਬਣੀਆਂ ਜਿਸ ਕਰਕੇ ਪਿੰਡ ਦੇ ਕਈ ਸਿਆਂਣੇ ਬਜੁਰਗ ਤਾ ਡਿੱਗ ਕੇ ਸੱਟਾਂ ਵੀ ਖਾ ਚੁੱਕੇ ਹਨ।ਪਿੰਡ ਵਾਸੀਆਂ ਨੇ ਇਹ ਵੀ ਦੱਸਿਆਂ ਕਿ ਸਾਡੇ ਪਿੰਡ ਸੱਤ ਜੂਨ ਨੁੰ ਨਗਰਕੀਰਤਨ ਆਉਣਾ ਹੈ ਪਰ ਮੇਨ ਸੜਕ ਅਜੇ ਤੱਕ ਬਣੀ ਨਹੀ ਜਿਸ ਕਰਕੇ ਸਾਨੂੰ ਸ਼ਰਮ ਮਹਿਸੂਸ ਹੋ ਰਹੀ ਹੈ ।ਜਦੋ ਇਸ ਸਬੰਧੀ ਪਿੰਡ ਦੀ ਸਰਪੰਚਣੀ ਨੂੰ ਪੁੱਛਿਆਂ ਗਿਆਂ ਤਾ ਉਨਾ ਨੇ ਕਿਹਾ ਕਿ ਪਿਛਲੇ ਤਿੰਨ ਮਹੀਨੀਆਂ ਵਿਚ ਚਾਰ ਜੇ.ਈਆ ਦੀ ਬਦਲੀ ਹੋਣ ਕਾਰਨ ਉਹ ਇਨਾ ਗਲੀਆਂ ਦਾ ਇਸਟੀਮੇਟ ਨਹੀ ਲਗਾ ਸਕੇ ਜਿਸ ਕਰਕੇ ਗਲੀਆਂ ਨੂੰ ਪੱਕਾ ਕਰਨ ਵਿਚ ਦੇਰੀ ਹੋਈ ਹੈ।ਜਦੋ ਇਸ ਸਬੰਧੀ ਬੀ.ਡੀ.ਪੀ ਫ਼ਿਲੋਰ ਨੁੰ ਪੁੱਛਿਆ ਗਿਆਂ ਤਾ ਉਨਾ ਨੇ ਕਿਹਾ ਕਿ  ਮੈ ਜੇ.ਈ ਦੀ ਡਿਊਟੀ ਲਗਾ ਦਿੰਦਾ ਹਾ ਜਲਦੀ ਹੀ ਇਸਟੀਮੇਟ ਲਗਾ ਕੇ ਗਲੀ ਤੇ ਸੜਕ ਬਣਾ ਦਿੱਤੀ ਜਾਵੇਗੀ।

No comments: