BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚਹੇੜੂ ਵਿਖੇ ਪੰਜਵਾਂ ਕ੍ਰਿਕਟ ਟੂਰਨਾਂਮੈਂਟ ਅੱਜ ਤੋਂ ਸ਼ੁਰੂ

ਸੰਤ ਬਾਬਾ ਕ੍ਰਿਸ਼ਨ ਨਾਥ ਜੀ
ਆਦਮਪੁਰ 28 ਜੂਨ (ਅਮਰਜੀਤ ਸਿੰਘ)- ਧੰਨ ਧੰਨ ਸੰਤ ਬਾਬਾ ਫੂਲ ਨਾਥ ਜੀ ਅਤੇ ਸੰਤ ਬਾਬਾ ਬ੍ਰਹਮ ਨਾਥ ਜੀ ਦੀ ਅਪਾਰ ਕ੍ਰਿਪਾ ਸਦਕਾ, ਸੰਤ ਬਾਬਾ ਫੂਲ ਨਾਥ ਸਪੋਰਟਸ ਕਲੱਬ ਪਿੰਡ ਨਾਨਕ ਨਗਰੀ ਚਿਹੈੜੂ ਵੱਲੋਂ 5ਵਾਂ ਸ਼ਾਨਦਾਰ ਕ੍ਰਿਕਟ ਟੂਰਨਾਂਮੈਂਟ ਅੱਜ 29 ਜੂਨ ਤੋਂ 3 ਜੁਲਾਈ ਤੱਕ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦੀ ਵਿਸ਼ੇਸ਼ ਰਹਿਨੁਮਾਈ ਹੇਠ ਸ਼ੁਰੂ ਹੋਣ ਜਾ ਰਿਹਾ ਹੈ। ਜਾਣਕਾਰੀ ਦਿੰਦੇ ਮਹਾਪੁਰਸ਼ਾਂ ਅਤੇ ਸੰਗਤਾਂ ਨੇ ਦਸਿਆ ਕਿ ਇਹ ਟੂਰਨਾਂਮੈਂਟ ਐਲ,ਪੀ.ਯੂ ਦੀ ਗਰਾਂਉਡ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਂਮੈਂਟ ਦੀ ਪਹਿਲੀ ਜੈਤੂ ਟੀਮ ਨੂੰ 21 ਹਜਾਰ ਟਰਾਫੀ, ਦੂਜੀ ਨੂੰ 11 ਹਜਾਰ ਟਰਾਫੀ, ਤੀਸਰਾ 41 ਸੋ ਟਰਾਫੀ, ਚੋਥਾ 31 ਸੋ ਟਰਾਫੀ ਦਿਤਾ ਜਾਵੇਗੀ। ਉਨਾਂ ਦਸਿਆ ਕਿ ਟੂਰਨਾਂਮੈਂਟ ਸਬੰਧੀ ਨੋਜਵਾਨਾਂ ਵਿੱਚ ਭਾਰੀ ਉਤਸ਼ਾਹ ਹੈ। ਮਹਾਪੁਰਸ਼ਾਂ ਨੇ ਦਸਿਆ ਕਿ ਮੈਨ ਆਫ ਦੀ ਸੀਰੀਜ ਨੂੰ ਫਰਿਜ ਇਨਾਮ ਵੱਜੋਂ ਦਿਤੀ ਜਾਵੇਗੀ, ਅਤੇ ਬੈਸਟ ਬੈਟਸਮੈਨ ਨੂੰ 11 ਸੋ ਰੁਪਏ ਅਤੇ ਬੈਟ ਦਿਤਾ ਜਾਵੇਗਾ। ਉਨਾਂ ਦਸਿਆ ਕਿ ਇਹ ਮੈਂਚ ਸੰਤ ਬਾਬਾ ਫੂਲ ਨਾਥ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

No comments: