BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਲਰਾਜ ਸਿੰਘ ਖਹਿਰਾ ਨੇ ਪਹਿਲੇ ਸਰਦਾਰ ਵਜੋਂ ਐਮ.ਟੀ.ਵੀ ਰੋਡੀਜ਼ ਦਾ ਜਿੱਤਿਆ ਖਿਤਾਬ

  • ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਫਿਟਨੈਸ ਸਲਾਹਕਾਰ ਨੇ ਆਪਣੇ ਪ੍ਰਤਿਭਸ਼ਾਲੀ ਹੁਨਰ ਨਾਲ ਜਿੱਤਿਆ ਰੋਡੀਜ਼ ਦਾ 14ਵਾਂ ਸੀਜ਼ਨ
  • ਬਲਰਾਜ ਨੇ ਆਪਣੇ ਪ੍ਰਦਰਸ਼ਨ ਨਾਲ ਪੇਸ਼ ਕੀਤਾ ਸਹਿਤਮੰਦ ਅਤੇ ਨਸ਼ਾ ਮੁਕਤ ਪੰਜਾਬ
ਜਲੰਧਰ 20 ਜੂਨ (ਜਸਵਿੰਦਰ ਆਜ਼ਾਦ)- ਬਲਰਾਜ ਸਿੰਘ ਖਹਿਰਾ ਨੇ ਐਮ ਟੀ ਵੀ ਰੋਡੀਜ਼ ਦੇ 14ਵੇਂ ਸੀਜ਼ਨ ਵਿੱਚ ਆਪਣੇ ਜੋਸ਼ ਭਰਪੂਰ ਪ੍ਰਦਰਸ਼ਨ ਨਾਲ ਕਰੋੜਾਂ ਲੋਕਾਂ ਦਾ ਦਿਲ ਜਿੱਤਿਆ ਹੈ। ਅਸਲ ਵਿੱਚ ਬਲਰਾਜ ਨੂੰ ਇਸ ਰਿਐਲਿਟੀ ਸ਼ੋਅ ਵਿੱਚ ਕਈ ਉਤਰਾਅ ਚੜਾਅ ਦਾ ਸਾਹਮਣਾ ਕਰਨਾ ਪਿਆ। ਇੱਕ ਸਮੇਂ ਤੇ ਮੁਕਾਬਲੇ ਦੀ ਲੈਅ ਤੋੜਨ ਲਈ ਉਸਦੇ ਸਾਥੀ ਉਮੀਦਵਾਰਾਂ ਨੇ ਉਸਨੂੰ ਵੋਟ ਆਊਟ ਕਰਕੇ ਇਸ ਮੁਕਾਬਲੋ ਵਿੱਚੋਂ ਬਾਹਰ ਕੱਢ ਦਿੱਤਾ ਸੀ। ਪਰ ਦਰਸ਼ਕਾਂ ਦੀ ਪੁਰਜ਼ੋਰ ਮੰਗ ਨਾਲ ਉਸਨੂੰ ਇੱਕ ਵਾਰ ਫਿਰ ਵਾਈਲਡ ਕਾਰਡ ਉਮੀਦਵਾਰ ਵਜੋਂ ਇਸ ਮੁਕਾਬਲੇ ਵਿੱਚ ਲਿਆਂਦਾ ਗਿਆ। ਬਲਰਾਜ ਨੇ ਇਸ ਮੌਕੇ ਨੂੰ ਬਿਲਕੁਲ ਵੀ ਹਲਕੇ ਵਿੱਚ ਨਹੀਂ ਲਿਆ ਸਗੋਂ ਆਪਣੇ ਜ਼ੋਹਰ ਦਿਖਾਉਂਦਿਆਂ ਇਸ ਮੁਕਾਬਲੇ ਦਾ ਟਾਈਟਲ ਵੀ ਆਪਣੇ ਨਾਮ ਕਰ ਲਿਆ। ਉਹਨਾਂ ਕਿਹਾ ਕਿ ਰੋਡੀਜ਼ ਵਿੱਚ ਇੱਕ ਸਰਦਾਰ ਮੁੰਡੇ ਦੀ ਜਿੱਤ ਨੇ ਇਤਿਹਾਸ ਰਚ ਦਿੱਤਾ ਹੈ। ਉਹਨਾਂ ਆਪਣੀ ਜਿੱਤ ਦਾ ਸਿਹਰਾ ਦਰਸ਼ਕਾਂ ਦੇ ਸਿਰ ਮੜਿਆ ਜਿਹਨਾਂ ਨੇ ਬਲਰਾਜ ਨੂੰ ਇੱਕ ਵਾਰ ਫਿਰ ਇਸ ਮੁਕਾਬਲੇ ਵਿੱਚ ਆਪਣਾ ਹੁਨਰ ਦਿਖਾਉਣ ਦਾ ਮੌਕਾ ਦਿੱਤਾ ਸੀ। ਉਹਨਾਂ ਦੱਸਿਆ ਕਿ ਮੇਰੇ ਪਹਿਲੇ ਰਿਐਲਿਟੀ ਸ਼ੋਅ ਮਿਸਟਰ ਪੰਜਾਬ ਦੀ ਜਿੱਤ ਤੋਂ ਬਾਅਦ ਵੀ ਮੈਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਸੀ। ਜਿਸਦੇ ਚਲਦੇ ਰੋਡੀਜ਼ ਵਿੱਚ ਭਾਗ ਲੈਣ ਦੀ ਚਿਣਗ ਲੱਗੀ ਅਤੇ ਦਰਸ਼ਕਾਂ ਦੇ ਭਰਪੂਰ ਸਾਥ ਨਾਲ ਮੈਂ ਇਸ ਮੁਕਾਬਲੇ ਦਾ ਜੇਤੂ ਹੋਣ ਦਾ ਮਾਣ ਵੀ ਹਾਸਿਲ ਹੋਇਆ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਫਿਟਨੈਸ ਸਲਾਹਕਾਰ ਬਲਰਾਜ ਪਹਿਲਾਂ ਵੀ ਇੱਕ ਰਿਐਲਿਟੀ ਸ਼ੋਅ ਪੀ.ਟੀ.ਸੀ ਮਿਸਟਰ ਪੰਜਾਬ 2014 ਦਾ ਜੇਤੂ ਰਿਹਾ ਹੈ। ਉਹਨਾਂ ਕਿਹਾ ਕਿ ਮਨੂੰ ਤੰਦਰੁਸਤ, ਸਿਹਤਮੰਦ ਅਤੇ ਫਿੱਟ ਰਹਿਣਾ ਪਸੰਦ ਹੈ। ਇਸ ਨਾਲ ਨਾ ਸਿਰਫ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ , ਨਾਲ ਦੀ ਨਾਲ ਬੰਦੇ ਦੀ ਸ਼ਖਸੀਅਤ ਵਿੱਚ ਵੀ ਬਹੁਤ ਪ੍ਰਭਾਵ ਪੈਂਦਾ ਹੈ।  ਉਹਨਾਂ ਕਿਹਾ ਕਿ ਉਹ ਦੁਜਿਆਂ ਦੀਆਂ ਭਾਵਨਾਵਾਂ ਦੀ ਹਮੇਸ਼ਾਂ ਕਦਰ ਕਰਦੇ ਹਨ ਅਤੇ ਉਹਨਾਂ ਨੂੰ ਦੂਜਿਆਂ ਦੀ ਮਦਦ ਕਰਨਾ ਬਹੁਤ ਪਸੰਦ ਹੈ। ਉਹਨਾਂ ਦੱਸਿਆ ਕਿ ਉਹ ਆਪਣੇ ਅੰਦਰ ਦੀ ਪੰਜਾਬੀਅਤ ਨੂੰ ਕਦੇ ਵੀ ਮਰਨ ਨਹੀਂ ਦਿੰਦੇ। ਇਸ ਮੌਕੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਕੁੜਤਾ ਪਜਾਮਾ ਪਾਉਣਾ ਬਹੁਤ ਹੀ ਪਸੰਦ ਹੈ। ਉਹਨਾਂ ਕਿਹਾ ਕਿ ਭਵਿੱਖ ਵਿੱਚ ਉਹ ਐਕਟਰ ਬਣਨਾ ਚਾਹੁੰਦੇ ਹਨ ਅਤੇ ਆਪਣੀ ਸਮਾਈਲ ਫਾਊਂਡੇਸ਼ਨ ਦੁਆਰਾ ਦੂਜਿਆਂ ਦੀ ਮਦਦ ਕਰਨਾ ਚਾਹੁੰਦੇ ਹਨ।
ਪ੍ਰੈਸ ਕਾਨਫਰੈਂਸ ਵਿੱਚ ਮੀਡੀਆ ਨੂੰ ਸੰਬੋਧਿਤ ਕਰਦਿਆਂ ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਪਬਲਿਕ ਰਿਲੇਸ਼ਨ ਵਿਭਾਗ ਦੇ ਮੁਖੀ ਸ਼੍ਰੀ ਗੌਰਵ ਖੰਨਾ ਨੇ ਕਿਹਾ ਕਿ ਬਲਰਾਜ ਖਹਿਰਾ ਨੇ ਇਹ ਮੁਕਾਬਲਾ ਜਿੱਤ ਕੇ ਨਾ ਸਿਰਫ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਹੈ ਸਗੋਂ ਲੋਕਾਂ ਸਾਹਮਣੇ ਪੰਜਾਬ ਦਾ ਦੂਜਾ ਪਾਸਾ ਵੀ ਪੇਸ਼ ਕੀਤਾ ਹੈ, ਜੋ ਕਿ ਬਿਲਕੁਲ ਨਸ਼ਾ ਮੁਕਤ ਅਤੇ ਸਹਿਤਮੰਦ ਹੈ।  ਉਹਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੀ ਬਹੁਤ ਚਰਚਾ ਹੋ ਰਹੀ ਹੈ, ਵਾਦ ਵਿਵਾਦ ਹੋ ਰਹੇ ਹਨ, ਅਖਬਰਾਰਾਂ ਵਿੱਚ ਨਸ਼ਿਆਂ ਉੱਤੇ ਆਰਟੀਕਲ ਲਿਖੇ ਜਾ ਰਹੇ ਹਨ। ਪਰ ਜੇਕਰ ਅਸੀਂ ਪੰਜਾਬ ਦੇ ਦੂਜੇ ਪਾਸੇ ਝਾਤ ਮਾਰੀਏ ਤਾਂ ਪੰਜਾਬ ਦੇ ਨੌਜਵਾਨ ਸਿਹਤਮੰਦ ਪੰਜਾਬ ਵੀ ਸਿਰਜ ਰਹੇ ਹਨ। ਹਾਲਾਂ ਕਿ ਇਹਨਾਂ ਨੌਜਵਾਨਾਂ ਦੀ ਚਰਚਾ ਨਾ ਮਾਤਰ ਹੀ ਹੋ ਰਹੀ ਹੈ। ਜਿਸ ਕਾਰਨ ਨੌਜਵਾਨ ਬਹੁਤ ਨਿਰਾਸ਼ ਹੋ ਜਾਂਦੇ ਹਨ। ਇਸੇ ਦੀ ਅਵਾਜ਼ ਉਠਾਉਣ ਲਈ ਇਹ ਪ੍ਰੈਸ ਕਾਨਫਰੈਂਸ ਆਯੋਜਿਤ ਕੀਤੀ ਗਈ ਹੈ।  ਉਹਨਾਂ ਦੱਸਿਆ ਕਿ ਸਾਨੂੰ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੇ ਨੌਜਾਵਾਨਾਂ ਦਾ ਹੋਰ ਉਤਸ਼ਾਹ ਵਧਾਉਣਾ ਚਾਹੀਦ ਹੈ ਤਾਂ ਜੋ ਉਹ ਪੰਜਾਬ ਦਾ ਜੋ ਨਾਮ ਨਸ਼ਿਆਂ ਕਰਕੇ ਬਦਨਾਮ ਹੋ ਰਿਹਾ ਹੈ ਉਸ ਨੂੰ ਗਲਤ ਸਾਬਿਤ ਕਰਕੇ ਖੁਸ਼ਹਾਲ ਪੰਜਾਬ ਦਾ ਨਾਅਰਾ ਦੇ ਸਕਣ।
ਸ਼੍ਰੀ ਖੰਨਾ ਨੇ ਗੋਲਡ ਜਿੰਮ ਦੇ ਜਿੰਮ ਇਨਸਟਰਕਟਰ ਹਰਪ੍ਰੀਤ ਸਿੰਘ ਅਤੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੁਆਰਾ ਆਯੋਜਿਤ ਫਿਟਨੈਸ ਈਵੈਂਟ ਵਿੱਚ ਭਾਗ ਲੈਣ ਵਾਲੇ ਪ੍ਰਤੀਯੋਗੀ ਰੋਬਿਨ ਮਿਨੋਚਾ, ਸਿਰਮਜੀਤ ਸਿੰਘ ਅਤੇ ਮਨਵਿੰਦਰਪ੍ਰੀਤ ਸਿੰਘ ਨੂੰ ਮੀਡੀਆ ਸਾਹਮਣੇ ਜਾਣੂ ਕਰਵਾਇਆ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਨੇ ਕਿਹਾ ਕਿ ਨਸ਼ਾਖੋਰੀ ਪੰਜਾਬ ਦੇ ਨੌਜਵਾਨਾਂ ਦੀ ਬਹੁਤ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ। ਇਸ ਉੱਤੇ ਠੱਲ ਪਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਕੋਸ਼ਿਸ਼ ਕਰਨ ਵਾਲਿਆਂ ਨੂੰ ਸਾਨੂੰ ਸੰਮਾਨਿਤ ਵੀ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਹੋਰ ਉਤਸ਼ਾਹ ਵਧੇ।  ਉਹਨਾਂ ਕਿਹਾ ਕਿ ਬਲਰਾਜ ਖਹਿਰਾ ਨੌਜਵਾਨਾਂ ਲਈ ਫਿਟਨੈਸ ਆਈਕੋਨ ਬਣ ਕੇ ਉਭਰਿਆ ਹੈ  ਅਤੇ ਪੰਜਾਬ ਦੇ ਨੌਜਵਾਨਾਂ ਨੂੰ ਇਸ 'ਤੋਂ ਸੇਧ ਲੈਣੀ ਚਾਹੀਦੀ ਹੈ।

No comments: