BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁ. ਸ਼ਹੀਦ ਬਾਬਾ ਨਿਹਾਲ ਸਿੰਘ ਵਿਖੇ ਖੂਨਦਾਨ ਕੈਂਪ ਲਗਾਇਆ

ਗੁ. ਸ਼ਹੀਦ ਬਾਬਾ ਨਿਹਾਲ ਸਿੰਘ ਪਿੰਡ ਤੱਲਣ ਜਲੰਧਰ ਦੇ 65 ਸ਼ਹੀਦੀ ਜੋੜ ਮੇਲੇ ਤੇ ਵਿਸ਼ੇਸ਼ ਕਵਰੇਜ ਨਿਊਜ
ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨ ਪੱਤਰ ਦਿੰਦੇ ਹੋਏ,  ਮੰਤਰੀ ਵਿਜੈ ਸਾਪਲਾਂ ਅਤੇ ਡੀ.ਸੀ ਜਲੰਧਰ ਕਮਲ ਕਿਸ਼ੋਰ ਯਾਦਵ।
ਆਦਮਪੁਰ ਜੰਡੂ ਸਿੰਘਾ 18 ਜੂਨ (ਅਮਰਜੀਤ ਸਿੰਘ)- ਪਿੰਡ ਤੱਲਣ ਜਲੰਧਰ ਵਿੱਚ ਮੋਜੂਦ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਜੀ ਵਿਖੇ 65ਵੇਂ ਸਲਾਨਾਂ ਜੋੜ ਮੇਲੇ ਦੇ ਸਬੰਧ ਵਿੱਚ ਅੱਜ ਵਿਸ਼ਾਲ ਖੂਨਦਾਨ ਕੈਂਪ ਰਸੀਵਰ-ਕਮ ਨਾਇਬ ਤਹਿਸੀਲਦਾਰ ਜਲੰਧਰ 1 ਕਰਨਦੀਪ ਸਿੰਘ ਭੁੱਲਰ ਦੀ ਵਿਸ਼ੇਸ਼ ਨਿਗਰਾਨੀ ਹੇਠ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ। ਰਿਟਾਇਡ ਕੈਪਟਨ ਅਤੇ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਦੇ ਮੈਨੇਜਰ ਹਰਦੇਵ ਸਿੰਘ ਨੇ ਦਸਿਆ ਕਿ ਅੱਜ 26 ਯੂਨਿਟ ਖੂਨ ਸੰਗਤਾਂ ਵੱਲੋਂ ਦਾਨ ਕੀਤਾ ਗਿਆ। ਗੁਰੂ ਘਰ ਨਤਮਸਤਕ ਹੋਣ ਲਈ ਕੇਂਦਰੀ ਮੰਤਰੀ ਸ਼੍ਰੀ ਵਿਜੈ ਸਾਪਲਾਂ, ਅਤੇ ਡੀ.ਸੀ. ਜਲੰਧਰ ਸ਼੍ਰੀ ਕਮਲ ਕਿਸ਼ੋਰ ਯਾਦਵ ਵਿਸੇਸ਼ ਤੋਰ ਤੇ ਪੁੱਜੇ, ਜਿਨਾਂ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਇਸ ਖੂਨਦਾਨ ਕੈਂਪ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ। ਵਿਜੈ ਸਾਪਲਾਂ, ਅਤੇ ਡੀ.ਸੀ. ਜਲੰਧਰ ਕਮਲ ਕਿਸ਼ੋਰ ਯਾਦਵ ਦਾ ਰਸੀਵਰ ਕਰਨਦੀਪ ਸਿੰਘ ਭੁੱਲਰ, ਸਦਰ ਕਾਨੂੰਗੋ ਭੁਪਿੰਦਰ ਸਿੰਘ, ਪਟਵਾਰੀ ਮਨਦੀਪ ਸਿੰਘ, ਪਟਵਾਰੀ ਪਰਮਜੀਤ ਸਿੰਘ, ਮੈਨੇਜਰ ਬਲਵੀਰ ਸਿੰਘ, ਮੈਨੇਜਰ ਹਰਦੇਵ ਸਿੰਘ, ਸਹਾਇਕ ਮੈਨੇਜਰ ਬਲਜੀਤ ਸਿੰਘ, ਪ੍ਰੀਤਮ ਸਿੰਘ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਸ਼੍ਰੀ ਸਾਪਲਾਂ ਨਾਲ ਮਨਜੀਤ ਬਾਲੀ ਮੈਂਬਰ ਡਾ. ਅੰਬੇਡਕਰ ਫਾਉਡੇਂਸ਼ਨ ਭਾਰਤ ਸਰਕਾਰ, ਬਲਵੀਰ ਭੂਸਲਾ ਠੇਕੇਦਾਰ, ਮੈਂਬਰ ਪੰਚਾਇਤ ਪ੍ਰਸ਼ੋਤਮ ਗੋਗੀ, ਮੰਡਲ ਪ੍ਰਧਾਨ ਭਾਜਪਾ ਜੋਗੀ ਤੱਲਣ, ਭਾਜਪਾ ਆਗੂ ਅਰੁੱਨ ਸ਼ਰਮਾਂ, ਕੁਲਵਿੰਦਰ ਨੀਟਾ, ਭੁਪਿੰਦਰ ਸਿੰਘ ਭਿੰਦਾ, ਬਲਵਿੰਦਰਜੀਤ, ਸਰਪੰਚ ਸੁਨੀਤਾ ਰਾਣੀ, ਸਾਬਕਾ ਸਰਪੰਚ ਹੰਸ ਰਾਜ ਜੱਸੀ, ਪੰਚ ਅਜੈਬ ਸਿੰਘ, ਪੰਚ ਮਦਨ ਮੋਹਨ, ਪੰਚ ਅਕਾਸ਼ਦੀਪ, ਨੰਬਰਦਾਰ ਸੁਰਜਨ ਰਾਮ, ਜਥੇਦਾਰ ਦਲਵੀਰ ਸਿੰਘ ਤੱਲਣ, ਮਾ. ਹੰਸ ਰਾਜ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਕਲਦੀਪ ਸਿੰਘ, ਰਵਿੰਦਰ ਜੱਸਲ, ਤਰਸੇਮ ਸਿੰਘ, ਗੁਲਜੀਤ ਬਾਲੀ, ਕਮਲਜੀਤ ਸਿੰਘ, ਬਲਵੀਰ ਕੁਮਾਰ ਭੂਸਲਾ, ਜਥੇਦਾਰ ਸੀਤਲ ਸਿੰਘ, ਤੀਰਥ ਸੱਪਰਾਂ ਕੋਮੈਟਨਰ, ਜਸਵਿੰਦਰ ਬਿੱਲਾ, ਦਵਿੰਦਰ ਸਿੰਘ ਬੁਡਿਆਣਾ, ਸੁਖਵਿੰਦਰ ਸਿੰਘ ਖਾਲਸਾ, ਲਖਵੀਰ ਜੋਹਲ, ਬੀਰੂ ਕੋਟਲੀ, ਕੋਸਲਰ ਬਲਵੀਰ ਬਿੱਟੂ, ਕੋਸਲਰ ਮਨਦੀਪ ਜੱਸਲ, ਮਨਜੀਤ ਜੀਤਾ, ਉਤਮ ਚੰਦ,  ਨਰਿੰਦਰਜੀਤ ਸਿੰਘ ਭੋਗਲ, ਕਾਨੂੰਗੋ ਭੁਪਿੰਦਰ ਸਿੰਘ, ਪਟਵਾਰੀ ਪਰਮਜੀਤ ਸਿੰਘ, ਮੈਨੇਜਰ ਬਲਵੀਰ ਸਿੰਘ, ਮੈਨੇਜਰ ਹਰਦੇਵ ਸਿੰਘ, ਪਟਵਾਰੀ ਪਰਮਜੀਤ ਸਿੰਘ, ਡਾਕਟਰ ਕਿਰਨਦੀਪ ਕੋਰ, ਪਰਮਜੀਤ ਕੋਰ, ਰਤਨ, ਮਨਜੀਤ, ਸੁਰਿੰਦਰ ਸਿੰਘ, ਸ਼ਾਂਤੀ ਰਾਣੀ, ਕੋਮਲ, ਦੀਪਕ, ਅਤੇ ਹੋਰ ਸੇਵਾਦਾਰ ਹਾਜਰ ਸਨ।

No comments: