BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂ ਨਾਨਕ ਦੇਵ ਯੂਨਿਵਰਸਿਟੀ ਵਲੋਂ ਡਲਹੋਜੀ ਵਿਖੇ ਹਾਈਕਿੰਗ ਟਰੈਕਿੰਗ ਕੈਂਪ ਦੋਰਾਨ ਪੀ. ਸੀ. ਐਮ. ਐਸ. ਡੀ. ਕਾਲਜ ਦੀ ਟੀਮ ਨੂੰ ਬੈਸਟ ਡਿਸਿਪਲਿਨ ਟੀਮ ਅਤੇ ਲਵਲੀਨ ਨੂੰ ਬੈਸਟ ਕੈਂਪਰ ਘੋਸ਼ਿਤ ਕੀਤਾ ਗਿਆ

ਜਲੰਧਰ 20 ਜੂਨ (ਜਸਵਿੰਦਰ ਆਜ਼ਾਦ)- ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਯੂਥ ਵੈਲਫੇਅਰ ਵਿਭਾਗ ਵਲੋਂ 12 ਤੋਂ 18 ਜੂਨ 2016 ਤੱਕ ਡਲਹੋਜੀ ਵਿਖੇ ਹਾਈਕਿੰਗ ਅਤੇ ਟਰੈਕਿੰਗ ਕੈਂਪ ਲਗਾਇਆ ਗਿਆ । ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਤ 13 ਕਾਲਜਾਂ ਦੇ ਵਿਦਿਆਰਥੀਆਂ ਨੇ ਹਿਸਾ ਲਿਆ। ਜਿਹਨਾਂ ਦੇ ਨਾਂ ਹਨ : ਲਵਲੀਨ, ਸੁਮਨ, ਹਰਪ੍ਰੀਤ, ੁਸਮਰਨ, ਸੁਖਮਨ, ਨੰਦਿਨੀ, ਸਾਕਸ਼ੀ, ਆਰਤੀ, ਮੋਨਿਕਾ, ਬਬਲੀ, ਐਸ਼ਵਰਿਆ, ਸੰਦੀਪ ਤੇ ਪਲਵੀ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਦੱਸਿਆ ਕਿ ਸਾਡੇ ਕਾਲਜ ਦੀ ਟੀਮ ਨੂੰ ਬੈਸਟ ਡਸਿਪਲਿਨ ਟੀਮ ਘੋਸ਼ਿਤ ਕੀਤਾ ਗਿਆ। ਵਰਨਣਯੋਗ ਹੈ ਕਿ ਕਾਲਜ ਨੂੰ  ਇਹ ਇਨਾਮ ਲਗਾਤਾਰ ਛੇਵੀਂ ਵਾਰੀ ਮਿਲਿਆ ਹੈ । ਇਸ ਕਾਲਜ ਦੀ ਵਿਦਿਆਰਥਣ ਲਵਲੀਨ ਨੂੰ ਬੈਸਟ ਕੈਂਪਰ ਵੀ ਘੋਸ਼ਿਤ ਕੀਤਾ ਗਿਆ। ਕੈਂਪ ਦੌਰਾਨ ਕਈ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਡੀਬੇਟ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿਚ ਡੀਬੇਟ ਮੁਕਾਬਲੇ ਵਿਚ ਲਵਲੀਨ ਅਤੇ ਹਰਪ੍ਰੀਤ ਨੂੰ ਦੂਜਾ ਸਥਾਨ ਪ੍ਰਾਪਤ ਕੀਤਾ। ਡਾਂਸ ਅਤੇ ਗੀਤ ਵਿਚ ਕਾਂਸੋਲੇਸ਼ਨ ਇਨਾਮ ਵੀ ਦਿੱਤੇ। ਕੈਂਪ ਦੌਰਾਨ ਹੋਏ ਰੰਗਾਰੰਗ ਪ੍ਰੋਗਰਾਮ ਦੌਰਾਨ ਸਾਡੇ ਵਿਦਿਆਰਥੀਆਂ ਨੇ ਇਸ ਲਘੂ ਨਾਟਕ ਜਿਸ ਦਾ ਸਿਰਲੇਖ ਸੀ। 'ਪਾਣੀ ਬਚਾਉ' ਪੇਸ਼ ਕੀਤਾ। ਪ੍ਰਿੰਸੀਪਲ  ਡਾ. ਕਿਰਨ ਅਰੋੜਾ ਨੇ ਵਿਦਿਆਰਥੀਆਂ ਅਤੇ ਯੂਥ ਕੱਲਬ ਦੇ ਮੈਂਬਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।

No comments: