BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੋਰੀ ਦੇ ਸਬੰਧ 'ਚ ਫ਼ੜੇ ਗਏ ਨੌਜਵਾਨਾਂ ਤੇ ਪੁਲਿਸ ਨੇ ਕੀਤਾ ਤਸ਼ੱਦਦ

ਪੁਲਿਸ ਚੌਂਕੀ ਦੁਸਾਂਝ ਕਲਾਂ ਵਲੋ ਆਪਣੇ ਉੱਪਰ ਕੀਤੇ ਹਏ ਤਸ਼ੱਦਦ ਨੂੰ ਦਿਖਾਉਦੇ ਹੋਏ।
ਦੁਸਾਂਝ ਕਲਾਂ 24 ਜੂਨ (ਸੁਰਿੰਦਰ ਪਾਲ ਕੁੱਕੂ)- ਬੀਤੇ ਸੋਮਵਾਰ ਡਾ. ਰਣਵੀਰ ਸਿੰਘ ਵਾਸੀ ਲੇਹਲ ਕਲਾਂ ਦੇ ਘਰ ਚੋਰੀ ਹੋ ਗਈ ਸੀ। ਇਸ ਚੋਰੀ ਦੇ ਸਬੰਧ ਵਿਚ ਪੁਲਿਸ ਚੌਂਕੀ ਦੁਸਾਂਝ ਕਲਾਂ ਵਲੋ ਅਤਿੰਦਰਜੀਤ ਸਿੰਘ ਪੁੱਤਰ ਪਰਮਜੀਤ ਸਿੰਘ, ਇੰਦਰਪਾਲ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਉੱਪਲ ਖਾਲਸਾ, ਸੰਜੀਵ ਕੁਮਾਰ  ਪੁੱਤਰ ਬਲਵੀਰ ਰਾਮ,ਗਿੰਦੂ ਪੁੱਤਰ ਰਾਣਾ ਵਾਸੀ ਲੇਹਲ ਕਲਾਂ ਨੂੰ ਪੁਲਿਸ ਨੇ ਚੋਰੀ ਦੀ ਤਫ਼ਤੀਸ ਕਰਨ ਦੇ ਸਬੰਧ ਵਿਚ ਚੌਕੀ ਫ਼ੜ ਕੇ ਲਿਆਈ ਸੀ। ਤਿੰਨ ਦਿਨ ਪੁਲਿਸ ਇਹਨਾ ਨੂੰ ਚੋਰੀ ਬਾਰੇ ਕੁੱਟ-ਕੁੱਟ ਕੇ ਪੁੱਛਦੀ ਰਹੀ ਪਰ ਤਿੰਨ ਦਿਨ ਬੀਤ ਜਾਣ ਤੇ ਚੋਰੀ ਦਾ ਕੋਈ ਵੀ ਸੁਰਾਗ ਨਹੀ ਲੱਭਾ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਆਨ ਨੇ ਇੱਕਠੇ ਹੋ ਕੇ ਪੁਲਿਸ ਚੌਂਕੀ ਦੁਸਾਂਝ ਕਲਾਂ ਅੱਗੇ ਕੜਕ ਦੀ ਧੁੱਪ ਵਿਚ ਧਰਨਾ ਲਾ ਦਿੱਤਾ।ਪੁਲਿਸ ਖਿਲਾਫ਼ ਜੋਰਦਾਰ ਨਾਹਰੇ ਬਾਜੀ ਕੀਤੀ। ਮੌਕੇ ਤੇ ਆ ਕੇ ਐਸ.ਐਚ.ੳ ਗੁਰਾਇਆਂ ਵਲੋ ਧਰਨਾਕਾਰੀਆਂ ਨੂੰ ਸ਼ਾਤ ਕੀਤਾ ਗਿਆ ਤੇ ਗੱਲ-ਬਾਤ ਰਾਹੀ ਇਸ ਮੱਸਲੇ ਦਾ ਹੱਲ ਕਰਨ ਲਈ ਕਿਹਾ ਤੇ ਮੌਕੇ ਤੇ ਫ਼ੜੇ ਗਏ ਨੌਜਵਾਨਾਂ ਤੋ ਤਫ਼ਤੀਸ ਵੀ ਕੀਤੀ ਗਈ ਤੇ ਅਖੀਰ ਫ਼ੜੇ ਗਏ ਨੌਜਵਾਨਾਂ ਨੂੰ ਮਾਪਿਆ ਦੇ ਹਵਾਲੇ ਕਰ ਦਿੱਤਾ ਤੇ ਆਪਣੀ ਵੀ, ਆਈ, ਪੀ ਡਿਊਟੀ ਕਿਹ ਕੇ ਦੁਬਾਰਾ ਤਫ਼ਤੀਸ ਕਰਨ ਲਈ ਥਾਣੇ ਲਿਆਂਉਣ ਲਈ ਕਿਹਾ। ਇਸ ਸਮੇ ਫ਼ੜੇ ਗਏ ਨੌਜਵਾਨਾਂ ਨੇ ਦੱਸਿਆਂ ਕਿ ਪੁਲਿਸ ਵਲੋ ਸਾਡੇ ਤੇ ਅੱਨ੍ਹਾ ਤਸ਼ੱਦਦ ਕੀਤਾ ਗਿਆ ਅਤੇ ਸਾਡੇ ਨੱਕ ਵਿਚ ਪਾਣੀ ਪਾ-ਪਾ ਕੇ ਸਾਡੇ ਮੂੰਹ ਵਿਚ ਕੱਪੜੇ ਦੇ ਕੇ ਬੁਹਤ ਬੁਰੀ ਤਰ੍ਹਾ ਕੁੱਟ-ਮਾਰ ਕੀਤੀ ਗਈ ਤੇ ਸਾਨੂੰੰ ਜ਼ੋਰ ਨਾਲ ਮਨਾ ਰਹੇ ਸਨ ਕਿ ਕਹੋ ਕਿ ਅਸੀ ਚੌਰੀ ਕੀਤੀ ਹੈ।ਨੋਜਵਾਨਾਂ ਨੇ ਆਪਣੇ ਸਰੀਰ ਉੱਪਰ ਕੀਤੇ ਗਏ ਤਸ਼ੱਦਦ ਨੂੰ ਮੌਕੇ ਤੇ ਹਾਜ਼ਰ ਲੋਕਾਂ ਨੂੰ ਦਿਖਾਈਆਂ ਉਹਨਾ ਨੇ ਕਿਹਾ ਕਿ ਅਸੀ ਚੋਰੀ ਨਹੀ ਕੀਤੀ।ਜਦੋ ਇਸ ਸਬੰਧੀ ਐਸ.ਐਚ.ੳ ਗੁਰਾਇਆਂ ਨੂੰ ਪੁਛਿਆਂ ਤਾ ਉਹਨਾਂ ਨੇ ਵੀ.ਆਈ.ਪੀ ਡਿਊਟੀ ਕਿਹ ਕੇ ਫ਼ਟਾ-ਫ਼ੱਟ ਚਲੇ ਗਏ।

No comments: