BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਰਾਬ

ਕੁਲਜੀਤ ਦੀ ਸ਼ਰਾਬ ਪੀਣ ਦੀ ਆਦਤ ਵੱਧਦੀ ਜਾ ਰਹੀ ਸੀ। ਘਰਦੇ ਉਸਦੇ ਰੋਜ਼ ਸ਼ਰਾਬ ਪੀਣ ਤੋਂ ਬਹੁਤ ਦੁੱਖੀ ਸਨ। ਇਕ ਤਾਂ ਪੈਸੇ ਦੀ ਬਰਬਾਦੀ ਤੇ ਦੂਜਾ ਕੁਲਜੀਤ ਦੀ ਸਿਹਤ ਵੀ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਸੀ। ਇਕ ਦਿਨ ਕੁਲਜੀਤ ਦੀ ਸਿਹਤ ਬਹੁਤ ਵਿਗੜ ਗਈ 'ਤੇ ਉਸ ਨੂੰ ਨੇੜੇ ਦੇ ਸ਼ਹਿਰ ਲੈ ਗਏ। ਡਾਕਟਰ ਨੇ ਸਾਰੇ ਟੈਸਟ ਕਰਵਾਏ 'ਤੇ ਰਿਪੋਰਟ ਆਉਣ ਤੇ ਉਸਨੇ ਕੁਲਜੀਤ ਦੇ ਪਿਤਾ ਨੂੰ ਇਕ ਤਰਫ਼ ਲਿਜਾ ਕੇ ਕਿਹਾ, "ਸਰਦਾਰ ਜੀ…ਤੁਹਾਡੇ ਮੁੰਡੇ ਦੇ ਦੋਵੇਂ ਗੁਰਦੇ ਖਰਾਬ ਹੋ ਚੁੱਕੇ ਹਨ। ਇਸ ਕੋਲ ਜ਼ਿੰਦਗੀ ਦੇ ਗਿਣਤੀ ਦੇ ਦਿਨ ਹੀ ਬਚੇ ਹਨ, ਇਲਾਜ ਦਾ ਵੱਕਤ ਲੰਘ ਚੁੱਕਾ ਹੈ।…ਮਾਫ਼ ਕਰਨਾ ਹੁਣ ਤਾਂ ਰੱਬ ਅੱਗੇ ਅਰਦਾਸ ਕਰੋ"।
ਕੁਲਜੀਤ ਦੇ ਪਿਤਾ ਥਾਏ ਹੀ ਪੱਥਰ ਹੋ ਗਏ ਤੇ ਮੂੰਹੋਂ ਬੁੜਬੜਾਏ, "ਡਾਕਟਰ ਸਾਹਬ ਕੁਲਜੀਤ ਠੇਕਿਆਂ ਦੀ ਸ਼ਰਾਬ ਤਾਂ ਖ਼ਤਮ ਨਹੀਂ ਕਰ ਸਕਿਆ ਪਰ ਸ਼ਰਾਮ ਨੇ ਇਸਨੂੰ ਜਰੂਰ ਖਤਮ ਕਰ ਦਿੱਤਾ ਹੈ। ਇਹ ਸ਼ਰਾਬ ਨੀਂ ਪੀ ਰਿਹਾ ਸੀ …ਸ਼ਰਾਬ ਮੇਰੇ ਪੁੱਤਰ ਨੂੰ ਪੀ ਰਹੀ ਸੀ"। ਕਹਿ ਕੇ ਉਹ ਧਾਹਾਂ ਮਾਰ ਕੇ ਰੋਣ ਲੱਗਾ।
-ਸੁਖਵਿੰਦਰ ਕੌਰ 'ਹਰਿਆਓ', ਸੰਗਰੂਰ

No comments: