BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨੌਕਰੀ ਦੇ ਬਦਲੇ ਨੌਜਵਾਨਾਂ ਤੇ ਲਾਠੀਆਂ ਵਰਾਉਣ ਵਾਲਿਆਂ ਨੂੰ ਸਰਕਾਰ ਵਿੱਚ ਰਹਿਣ ਦਾ ਕੋਈ ਹੱਕ ਨਹੀ-ਮਲਕੀਤ ਥਿੰਦ

ਮਲਕੀਤ ਥਿੰਦ
ਗੁਰੂਹਰਸਹਾਏ 21 ਜੂਨ (ਮਨਦੀਪ ਸਿੰਘ ਸੋਢੀ)- ਪੰਜਾਬ ਵਿੱਚ ਪੜਾਈ ਤੇ ਲੱਖਾ ਰੁਪਏ ਖਰਚ ਕਰਨ ਤੋਂ ਬਾਅਦ ਵੀ ਨੌਕਰੀ ਲਈ ਤਰਸ ਰਹੇ ਬੇਰੁਜਗਾਰ ਨੌਜਵਾਨਾਂ ਉਤੇ ਬਾਦਲ ਪੁਲਿਸ ਵੱਲੋ ਵਰਾਏ ਗਏ ਕਹਿਰ ਦੀ ਆਮ ਆਦਮੀ ਪਰਾਟੀ ਗੁਰੂਹਰਸਹਾਏ ਦੇ ਸੀਨੀਅਰ ਆਗੂ ਮਲਕੀਤ ਥਿੰਦ ਨੇ ਕਰੜੇ ਸ਼ਬਦਾ ਵਿੱਚ ਨਿਖੇਧੀ ਕੀਤੀ ਹੈ। ਅਮਰਜੀਤ ਕੰਬੋਜ ਸੂਬਾ ਪ੍ਰਧਾਨ ਬੇਰੁਜਗਾਰ ਈ.ਟੀ.ਟੀ ਟੈਟ ਪਾਸ ਅਧਿਆਪਕ ਯੂਨੀਅਨ ਜੋ ਇਸ ਲਾਠੀਚਾਰਜ ਵਿੱਚ ਜਖਮੀ ਹੋ ਗਏ ਸਨ ਦਾ ਹਾਲ-ਚਾਲ ਪੁਛਣ ਤੋਂ ਬਾਅਦ ਮਲਕੀਤ ਥਿੰਦ ਨੇ ਕਿਹਾ ਕਿ ਜਿਸ ਤਰਾਂ ਬਾਦਲ ਦੇ ਪੁਲਸਿਆਂ ਨੇ ਇਹਨਾਂ ਅਧਿਆਪਕਾਂ ਤੇ ਕਹਿਰ ਢਾਹਿਆ ਹੈ ਇਹ ਅਤਿ ਨਿੰਦਣਯੋਗ ਹੈ। ਇਸ ਤਰਾਂ ਤਾਂ ਕੋਈ ਪਸ਼ੂਆਂ ਨਾਲ ਵੀ ਨਹੀ ਕਰਦਾ। ਮਲਕੀਤ ਥਿੰਦ ਨੇ ਕਿਹਾ ਕਿ ਜੇ ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਪੂਰੀਆਂ ਨਹੀ ਕਰ ਸਕਦੀ ਤਾਂ ਇਹਨਾਂ ਨੂੰ ਕੁਟਣ ਦਾ ਵੀ ਹੱਕ ਸਰਕਾਰ ਨੂੰ ਵੀ ਨਹੀ ਹੈ। ਸਾਡੀ ਪਾਰਟੀ ਇਹਨਾਂ ਨੌਜਵਾਨਾਂ ਦੇ ਨਾਲ ਖੜੀ ਹੈ ਅਤੇ ਗੂੰਗੀ ਬੋਲੀ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀਆਂ ਮੰਗਾਂ ਵੱਲੋ ਤੁਰੰਤ ਧਿਆਨ ਦਿੱਤਾ ਜਾਵੇ।

No comments: