BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਾਈ ਭਗਵਾਨ ਸਿੰਘ ਜੋਹਲ ਨੂੰ ਸਦਮਾ- ਪਿਤਾ ਦਾ ਦੇਹਾਂਤ

ਪਿੰਡ ਜੋਹਲਾਂ ਵਿੱਖੇ ਸ. ਅਵਤਾਰ ਸਿੰਘ ਜੋਹਲ ਦੇ ਸੰਸਕਾਰ ਦੀ ਹੋਈ ਅੰਤਿਮ ਰਸਮ
ਆਪਣੇ ਪਿਤਾ ਸ. ਅਵਤਾਰ ਸਿੰਘ ਨੂੰ ਮੁੱਖ ਅਗਨੀ ਦਿੰਦੇ ਭਾਈ ਭਗਵਾਨ ਸਿੰਘ ਜੋਹਲ, ਸ. ਹਰਦੇਵ ਸਿੰਘ ਜੋਹਲ, ਦੁੱਖ ਦੀ ਘੜੀ ਵਿੱਚ ਪੁੱਜੇ, ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦੰਤੀ, ਰਾਗੀ ਭਾਈ ਰਵਿੰਦਰ ਸਿੰਘ, ਅਤੇ ਇੰਨਸੈਟ ਵਿੱਚ ਸਵ. ਸ. ਅਵਤਾਰ ਸਿੰਘ ਜੋਹਲ।
ਆਦਮਪੁਰ ਜੰਡੂ ਸਿੰਘਾ 5 ਜੂਨ (ਅਮਰਜੀਤ ਸਿੰਘ)- ਸਿੱਖ ਪੰਥ ਦੇ ਉੱਘੇ ਬੁਲਾਰੇ ਭਾਈ ਭਗਵਾਨ ਸਿੰਘ ਜੋਹਲ, ਸ. ਹਰਦੇਵ ਸਿੰਘ ਜੋਹਲ ਦੇ ਸਤਿਕਾਰਯੋਗ ਪਿਤਾ ਸ. ਅਵਤਾਰ ਸਿੰਘ ਜੋਹਲ 87 ਸਾਲ ਬੀਤੀ 2 ਜੂਨ ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨਾਂ ਦੇ ਸੰਸਕਾਰ ਦੀ ਅੰਤਿਮ ਰਸਮ ਅੱਜ ਪਿੰਡ ਜੋਹਲਾਂ ਦੇ ਸ਼ਮਸ਼ਾਨਘਾਟ ਵਿਖੇ ਪੂਰਨ ਗੁਰ ਮਰਿਆਦਾ ਅਨੁਸਾਰ ਸਮੂਹ ਪੁੱਜੀਆਂ ਸੰਗਤਾਂ ਦੀ ਹਾਜਰੀ ਵਿੱਚ ਕਰ ਦਿਤੀ ਗਈ। ਸ. ਅਵਤਾਰ ਸਿੰਘ ਜੋਹਲ ਨਮਿੰਤ ਅੰਤਿਮ ਅਰਦਾਸ ਗਿਆਨੀ ਸੁਲਤਾਨ ਸਿੰਘ ਨੇ ਕੀਤੀ। ਇਸ ਦੁੱਖ ਦੀ ਘੜੀ ਵਿੱਚ ਸੰਸਕਾਰ ਦੀ ਰਸਮ ਮੋਕੇ ਤੇ ਜਥੇਦਾਰ ਜੋਗਿੰਦਰ ਸਿੰਘ ਵੇਂਦੰਤੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸੰਤ ਗੁਰਦਿਆਲ ਸਿੰਘ ਟਾਂਡੇ ਵਾਲੇ, ਸੰਤ ਹਰਜਿੰਦਰ ਸਿੰਘ ਚਾਹ ਵਾਲੇ, ਸੰਤ ਹਰਦੇਵ ਸਿੰਘ ਤਲਵੰਡੀ ਅਰਾਈਆਂ, ਸੰਤ ਜਸਵਿੰਦਰ ਸਿੰਘ ਬਸ਼ੀਰਪੁਰਾ, ਗਿਆਨੀ ਜਗਤਾਰ ਸਿੰਘ ਹੈਂਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ, ਸੰਤ ਮਨਮੋਹਨ ਸਿੰਘ ਵਾਰਨ ਵਾਲੇ, ਬੀਬੀ ਸ਼ਰੀਫਾਂ ਜੀ ਉਦੇਸੀਆਂ, ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਰਵਿੰਦਰ ਸਿੰਘ, ਬਾਬਾ ਜਸਵੰਤ ਸਿੰਘ ਲੁਧਿਆਣਾ, ਅਵਤਾਰ ਸਿੰਘ ਸੁਰਸਿੰਗ, ਬਾਬਾ ਨਾਗਰ ਸਿੰਘ ਹਰੀਆਂ ਬੇਲਾਂ, ਭਾਈ ਹਰਜੋਤ ਸਿੰਘ ਜਖਮੀਂ, ਭਾਈ ਜਗਜੀਤ ਸਿੰਘ ਜੱਗੀ ਵਲੋਂ ਪ੍ਰਧਾਨ ਐਸ.ਜੀ.ਪੀ.ਸੀ ਅਵਤਾਰ ਸਿੰਘ ਮੱਕੜ, ਬਾਬਾ ਸੁੱਖਾ ਸਿੰਘ ਭੂਰੀ ਵਾਲੇ, ਐਸ.ਜੀ.ਪੀ.ਸੀ. ਮੈਂਬਰ ਪਰਮਜੀਤ ਸਿੰਘ ਰਾਏਪੁਰ, ਰਣਜੀਤ ਸਿੰਘ ਕਾਹਲੋਂ, ਹਲਕਾ ਆਦਮਪੁਰ ਵਿਧਾਇਕ ਪਵਨ ਕੁਮਾਰ ਟੀਨੂੰ, ਕੋਸਲਰ ਬਲਵੀਰ ਸਿੰਘ ਬਿੱਟੂ, ਅਰੱਨ ਸ਼ਰਮਾਂ ਭਾਜਪਾ ਆਗੂ, ਆਤਮਪ੍ਰਕਾਸ਼ ਸਿੰਘ ਬਬਲੂ, ਅਤੇ ਹੋਰ ਅਹਿੱਮ ਸ਼ਖਸੀਅਤਾਂ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਪੁੱਜੀਆਂ।

No comments: