BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੈਂਬਰ ਐਸ ਸੀ ਕਮਿਸ਼ਨ ਨੇ ਸੁਣੀਆਂ ਸ਼ਿਕਾਇਤਾਂ

ਹੁਸ਼ਿਆਰਪੁਰ 14 ਜੂਨ (ਤਰਸੇਮ ਦੀਵਾਨਾ)- ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਜ਼ਿਲਾ ਹੁਸ਼ਿਆਰਪੁਰ ਦੀਆਂ ਸ਼ਿਕਾਇਤਾਂ ਸੁਣਨ ਦੇ ਲਈ ਨਿਯੁਕਤ ਕੀਤੇ ਗਏ ਇੰਚਾਰਜ ਭਾਰਤੀ ਕੈਨੇਡੀ ਮੈਂਬਰ ਐਸ.ਸੀ. ਕਮਿਸ਼ਨ ਅਤੇ ਗਿਆਨ ਚੰਦ ਵਲੋਂ ਜ਼ਿਲਾ ਭਲਾਈ ਦਫ਼ਤਰ ਡਾ. ਬੀ.ਆਰ.ਅੰਬੇਦਕਰ ਭਵਨ, ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਵਿਖੇ ਕਮਿਸ਼ਨ ਦੀ ਅਦਾਲਤ ਲਗਾ ਕੇ ਲੋਕਾਂ ਦੀਆਂ ਸਿਕਾਇਤਾਂ ਸੁਣੀਆਂ ਗਈਆਂ। ਅੱਜ ਦੇ ਕੇਸਾਂ ਵਿੱਚ ਵਿਸ਼ੇਸ਼ ਕੇਸ ਪਿੰਡ ਜਲਾਲ ਚੱਕ ਥਾਣਾ ਦਸੂਹਾ ਦਾ ਸੀ, ਜਿਸ ਵਿਚ ਇਕ ਅਨੁਸੂਚਿਤ ਜਾਤੀ ਕਮਿਸ਼ਨ ਦੇ ਪ੍ਰੀਵਾਰ ਉਪਰ 4 ਕੇਸ ਦਰਜ ਹਨ। ਉਨਾਂ ਵਿਚੋਂ ਦੋ ਕੇਸ ਕੋਰਟ ਦੇ ਵਿਚਾਰ ਅਧੀਨ ਹਨ ਅਤੇ ਬਾਕੀ ਦੋ ਕੇਸਾਂ ਦੀ ਇੰਨਕੁਆਰੀ ਖੁਦ ਕਮਿਸ਼ਨ ਕਰ ਰਿਹਾ ਹੈ। ਅੱਜ ਦੇ ਕੇਸ ਵਿਚ ਜਿਨਾਂ ਲੋਕਾਂ ਨੇ ਇਹ ਕੇਸ ਐਸ ਸੀ ਪ੍ਰੀਵਾਰ ਤੇ ਦਰਜ ਕਰਵਾਏ ਹਨ। ਉਨਾਂ ਦੀਆਂ ਗਵਾਹੀਆਂ ਕਲਮਬੰਦ ਕੀਤੀਆਂ ਗਈਆਂ। ਇਸ ਮੌਕੇ ਤੇ ਪਿੰਡ ਦੇ ਬਹੁਤ ਸਾਰੇ ਲੋਕ ਇਕੱਤਰ ਸਨ , ਜਿਨਾਂ ਨੇ ਕਿਹਾ ਕਿ ਜੋ ਕੇਸ ਦਰਜ ਕਰਾਏ ਹਨ, ਉਹ ਜਾਇਜ ਹਨ, ਪ੍ਰੰਤੂ ਕਮਿਸ਼ਨ ਦੇ ਮੈਬਰਾਂ ਨੇ ਕਿਹਾ ਕਿ ਫਾਈਨਲ ਰਿਪੋਰਟ ਤਿਆਰ ਹੋਣ ਤੱਕ ਅਜੇ ਅਸੀਂ ਕੁਝ ਨਹੀ ਕਹਿ ਸਕਦੇ । ਇਕ ਹੋਰ ਕੇਸ ਬੀਬੀ ਅਮਰਜੀਤ ਕੌਰ ਵਾਸੀ ਪੁਰਹੀਰਾਂ ਹੁਸ਼ਿਆਰਪੁਰ ਦਾ ਸੀ ਜਿਨਾਂ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਹੈ ਕਿ ਉਨਾਂ ਦੇ ਥਾਂ ਉਪਰ ਕਿਸੇ ਨੇ ਨਜਾਇਜ ਕਬਜ਼ਾ ਕਰ ਲਿਆ ਹੈ ਅਤੇ ਮੇਰੇ ਤੇ ਪਤੀ ਦੇ ਖਿਲਾਫ ਝੂਠੇ ਪਰਚੇ ਦਰਜ ਕਰਵਾ ਦਿੱਤੇ ਹਨ। ਇਸ ਕੇਸ ਵਿਚ ਕਮਿਸ਼ਨ ਦੀ ਮੈਬਰ ਸ੍ਰੀਮਤੀ ਭਾਰਤੀ ਕੈਨੇਡੀ ਨੇ ਨੋਟਿਸ ਲੈਦੇ ਹੋਏ ਐਸ ਐਸ ਪੀ ਹੁਸ਼ਿਆਰਪੁਰ ਤੋ 15 ਦਿਨਾਂ ਤੱਕ ਰਿਪੋਰਟ ਮੰਗ ਲਈ ਹੈ।

No comments: