BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਲਿਤ ਸਮਾਜ ਵਿੱਚ ਵਿੱਦਿਆ ਅਤੇ ਵਿਕਾਸ ਨੂੰ ਪ੍ਰਫੁਲਤ ਕਰਨਾ ਵਰਤਮਾਨ ਸਮੇਂ ਦੀ ਲੋੜ੍ਰ ਬੱਬੀ ਬਾਦਲ

  • ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਮੋਹਾਲੀ ਦੇ ਵਫਦ ਵੱਲੋਂ ਬੱਬੀ ਬਾਦਲ ਨੂੰ ਦਿਤਾ ਮੰਗ ਪੱਤਰ
ਚੰਡੀਗੜ੍ਹ 15 ਜੂਨ (ਬਲਜੀਤ ਰਾਏ)- ਸਦੀਆਂ ਤੋਂ ਸਮੇਂ ਦੀ ਮਾਰ ਝੱਲ ਰਹੇ ਦਲਿਤ ਸਮਾਜ ਦਾ ਵਿਕਾਸ ਕਰਨਾ ਅਤੇ ਹਰ ਖੇਤਰ ਵਿੱਚ ਇਸ ਵਰਗ ਨੂੰ ਅੱਗੇ ਲੈ ਕੇ ਆਉਣਾ ਸਮੇਂ ਦੀ ਮੁੱਖ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਮੋਹਾਲੀ ਦੇ ਸੰਚਾਲਕ ਇੱਕਬਾਲ ਸਿੰਘ ਦੀ ਅਗਵਾਈਂ ਵਿੱਚ ਮੋਹਾਲੀ ਵਿਖੇ ਮੰਚ ਦੀਆ ਸਮੱਸਿਆਵਾਂ ਬਾਰੇ ਜਾਣੂ ਕਰਵਾਦਿਆ ਇੱਕ ਮੰਗ ਪੱਤਰ ਬੱਬੀ ਬਾਦਲ ਨੂੰ ਦਿਤਾ। ਇਸ ਮੌਕੇੇ ਬੱਬੀ ਬਾਦਲ ਨੇ  ਕਿਹਾ ਕਿ ਦਲਿਤ ਵਰਗ ਨੂੰ ਵਰਤਮਾਨ ਸਮੇਂ ਦੇ ਹਾਣ ਦਾ ਬਣਾਉਣ ਲਈ ਅਜੇ ਬਹੁਤ ਵੱਡੇ ਉਪਰਾਲਿਆਂ ਦੀ ਲੋੜ ਹੈ ਜੋ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਜਾਰੀ ਰੱਖੇ ਜਾ ਰਹੇ ਹਨ। ਮੀਟਿੰਗ ਦੌਰਾਨ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਮੋਹਾਲੀ ਦੇ ਸੰਚਾਲਕ ਨੇ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਇਸ ਸਮਾਜ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ ਜਿਹੀ ਬੇਦਾਗ ਸਖਸ਼ੀਅਤ ਦੀ ਦਲਿਤ ਸਮਾਜ ਪ੍ਰਤੀ ਨਿੱਗਰ ਸੋਚ ਅਤੇ ਸਮੱਰਥਨ ਦੀ ਸ਼ਲਾਘਾ ਕਰਨੀ ਬਣਦੀ ਹੈ ਕਿਉਂਕਿ ਉਹ ਇਸ ਸਮਾਜ ਦੇ ਦੁੱਖਸੁੱਖ ਵਿੱਚ ਹਰ ਸਮੇਂ ਡੱਟ ਕੇ ਨਾਲ ਖੜ੍ਹਣ ਵਾਲੇ ਨਿਧੜਕ ਆਗੂ ਹਨ। ਬੱਬੀ ਬਾਦਲ ਨੇ ਕਿਹਾ ਕਿ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੀਆ ਸਮੱਸਿਆਵਾਂ ਨੂੰ ਹੱਲ ਕਰਨ ਲਈ  ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮਿਲਣਗੇ।

No comments: