BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਦੇ ਸੂਝਵਾਨ ਵੋਟਰ ਹੁਣ ਅਕਾਲੀ ਦਲ ਦੀਆਂ ਲੂੰਬੜ ਚਾਲਾ ਵਿੱਚ ਨਹੀ ਫਸਣਗੇ-ਸੰਨੀ ਰੰਧਾਵਾ

ਪਿੰਡ ਬਾਠ ਦੇ ਨੌ ਪਰਿਵਾਰ ਅਕਾਲੀ ਦਲ ਪਾਰਟੀ ਨੂੰ ਛੱਡ 'ਆਪ' ਚ ਹੋਏ ਸ਼ਾਮਿਲ
'ਆਪ' ਦੇ ਸੀਨੀਅਰ ਆਗੂ ਸ੍ਰ: ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ।
ਰਮਦਾਸ 23 (ਰਜਿੰਦਰ ਭਗਤ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰ: ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਨੂੰ ਪਿੰਡ ਬਾਠ ਤੋਂ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦ 9 ਪਰਿਵਾਰਾਂ ਦੇ ਮੁੱਖੀ ਦਲਜੀਤ ਸਿੰਘ, ਜੁਗਰਾਜ ਸਿੰਘ, ਗਗਨਦੀਪ ਸਿੰਘ, ਸੁਖਵਿੰਦਰ ਸਿੰਘ, ਅਮਰ ਸਿੰਘ, ਨਵਤੇਜ ਸਿੰਘ, ਮਹਿੰਦਰ ਸਿੰਘ, ਸੁਖਦੇਵ ਸਿੰਘ, ਭਗਵੰਤ ਸਿੰਘ ਅਕਾਲੀ ਦਲ ਪਾਰਟੀ ਨੂੰ ਛੱਡ ਕੇ 'ਆਪ' ਵਿੱਚ ਸ਼ਾਮਿਲ ਹੋਏ। ਉਨ੍ਹਾਂ ਅਕਾਲੀ ਦਲ ਨੂੰ ਛੱਡ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਵਾਲਿਆ ਨੂੰ ਜੀ ਆਇਆ ਕਿਹਾ ਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਉਨ੍ਹਾ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ। ਸ੍ਰ: ਰੰਧਾਵਾ ਨੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਰਵਿੰਦਰ ਕੇਜਰੀਵਾਲ ਤੇ ਆਪ ਦੀ ਮੁੱਖ ਲੀਡਰਸ਼ਿਪ ਦੀ ਚੰਗੀ ਸੋਚ ਕਾਰਨ ਹੀ ਇਹ ਬਦਲਾਵ ਹੋ ਰਿਹਾ ਹੈ ਕਿ ਲੋਕ ਦਿਨੋ ਦਿਨ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਉਂਨ੍ਹਾਂ ਕਿਹਾ ਕਿ ਆਕਾਲੀ ਸਰਕਾਰ ਤੋਂ ਲੋਕ ਅੱਕ ਚੁਕੇ ਹਨ ਤੇ ਉਹ ਬਦਲਾਵ ਚਾਹੁੰਦੇ ਹਨ। ਉਨ੍ਹਾਂ ਕਿਹਾ ਕੇ ਸੂਝਵਾਨ ਵੋਟਰ ਹੁਣ ਅਕਾਲੀ ਦਲ ਪਾਰਟੀਆਂ ਤੇ ਕਾਂਗਰਸ ਦੀਆਂ ਲੂੰਬੜ ਚਾਲਾ ਵਿੱਚ ਨਹੀ ਫਸਣਗੇ ਤੇ 2017 ਦੀਆਂ ਵਿਧਾਨ ਸਭਾ ਚੋਣਾ ਦੌਰਾਨ 'ਆਪ' ਦੀ ਸਰਕਾਰ ਸ਼ਾਨ ਨਾਲ ਬਣਾਉਣਗੇ। ਇਸ ਮੌਕੇ ਅਜੀਤ ਸਿੰਘ, ਜਤਿੰਦਰ ਸਿੰਘ, ਸ਼ਮਸੇਰ ਸਿੰਘ, ਸਤਨਾਮ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਜੀਤ ਸਿੰਘ, ਮੰਗਾ ਸਿੰਘ, ਬਲਕਾਰ ਸਿੰਘ, ਹਰਪਾਲ ਸਿੰਘ ਫੌਜੀ, ਹਰਵਿੰਦਰ ਸਿੰਘ, ਬਲਦੇਵ ਸਿੰਘ, ਦਲਬੀਰ ਮਸੀਹ, ਤਰਸੇਮ ਮਸੀਹ, ਵਾਰਿਸ ਮਸੀਹ, ਰੇਸ਼ਮ ਮਸੀਹ, ਜੋਗਾ ਮਸੀਹ, ਪ੍ਰਦੀਪ ਸਿੰਘ, ਜਸਬੀਰ ਸਿੰਘ, ਨਿਰਮਾਲ ਸਿੰਘ, ਰਾਜਬੀਰ ਸਿੰਘ, ਸਤਨਾਮ ਸਿੰਘ ਆਦਿ ਹਾਜਰ ਸਨ।

No comments: