BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਏ ਦਿਵਸ ਮਨਾਇਆ

ਇਕੱਤਰ ਸੰਗਤਾਂ, ਅਤੇ ਇੰਨਸੈਟ ਵਿੱਚ ਕੀਰਤਨ ਕਰਦੇ ਮੰਗਤ ਰਾਮ ਮਹਿਮੀ।
ਆਦਮਪੁਰ ਜੰਡੂ ਸਿੰਘਾ 23 ਜੂਨ (ਅਮਰਜੀਤ ਸਿੰਘ)- ਪਿੰਡ ਜੰਡੂ ਸਿੰਘਾ ਜਲੰਧਰ ਦੇ ਮੁਹੱਲਾ ਬੇਗਮਪੁਰਾ ਧੋਗੜੀ ਰੋਡ ਵਿਖੇ ਮੋਜੂਦ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਸਤਿਗੁਰੂ ਰਵਿਦਾਸ ਮਾਹਾਰਾਜ ਜੀ ਦਾ ਜੋਤੀ ਜੋਤ ਸਮਾਏ ਦਿਵਸ, 108 ਸੰਤ ਸਰਵਣ ਦਾਸ ਜੀ ਦਾ 44ਵਾਂ ਬਰਸੀ ਸਮਾਗਮ, ਅਤੇ ਸੰਤ ਰਾਮਾਨੰਦ ਜੀ ਦਾ ਸ਼ਹੀਦੀ ਸਮਾਗਮ ਦੇਸ਼ਾਂ ਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ 108 ਸੰਤ ਨਿੰਰਜਣ ਦਾਸ ਜੀ ਦੀ ਵਿਸ਼ੇਸ਼ ਰਹਿਨੁਮਾਈ ਹੇਠ ਸਮੂਹ ਪ੍ਰਬੰਧਕ ਕਮੇਟੀ ਦੀ ਅਗਵਾਹੀ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਅਮ੍ਰਿਬਾਣੀ ਸਤਿਗੁਰੂ ਰਵਿਦਾਸ ਮਾਹਾਰਾਜ ਜੀ ਦੇ ਭੋਗ ਪਾਏ ਗਏ। ਉਪਰੰਤ ਸੋਮ ਨਾਥ ਅਬਾਦੀ ਵਾਲੇ, ਮੰਗਤ ਰਾਮ ਮਹਿਮੀ, ਵਿਜੈ ਕੁਮਾਰ ਪਾਲ, ਚਮਨ ਲਾਲ ਬੈਂਸ ਦੇ ਜਥੇ ਵੱਲੋਂ ਸੰਗਤਾਂ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੋਕੇ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਕੇ ਲੰਗਰ ਲਗਾਏ ਗਏ। ਇਸ ਮੋਕੇ ਤੇ ਚਮਨ ਲਾਲ ਬੈਂਸ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੋਰਾਨ ਪ੍ਰਧਾਨ ਵਿਜੈ ਕੁਮਾਰ ਬੰਗੜ, ਚਮਨ ਲਾਲ ਬੈਂਸ, ਵਿਜੈ ਕੁਮਾਰ ਪਾਲ, ਮੇਜਰ ਸਿੰਘ ਪਾਲ, ਕੇਵਲ ਚੰਦ ਕਲੇਰ, ਕੇਵਲ ਕ੍ਰਿਸ਼ਨ, ਵਿਜੈ ਕੁਮਾਰ ਬੈਂਸ, ਬਖਸ਼ੀ ਰਾਮ ਬੰਗੜ, ਰੂਪ ਲਾਲ ਪੰਚ, ਮਨੋਹਰ ਲਾਲ ਬੈਂਸ, ਬਾਬਾ ਠਾਕੁਰ ਦਾਸ, ਨਿਰਮਲ, ਧਰਮੀ, ਨਿਮਰਤਾ, ਮਨਜੀਤ, ਆਦਿ ਨੇ ਆਪਣਾ ਸਮਾਗਮ ਦੋਰਾਨ ਯੋਗਦਾਨ ਪਾਇਆ।

No comments: