BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਊਜ਼ੀਲੈਂਡ ਪਹੁੰਚੇ 'ਫੋਕਲੋਰ ਰਿਸਰਚ ਅਕੈਡਮੀ' ਦੇ ਪ੍ਰਧਾਨ ਸ੍ਰੀ ਰਮੇਸ਼ ਯਾਦਵ ਨੇ ਸਾਂਝੇ ਕੀਤੇ ਤਜ਼ਰਬੇ

  • ਕੀਤੀ ਅਪੀਲ: ਵਿਦੇਸ਼ੀ ਬੈਠੇ ਲੋਕ ਵੀ ਭਾਰਤ-ਪਾਕਿ ਦੇ ਰਿਸ਼ਤਿਆਂ ਨੂੰ ਖੁਸ਼ਨੁਮਾ ਸਜੀਵਤ ਕਰਨ ਲਈ ਅੱਗੇ ਆਉਣ
  • ਨਿਊਜ਼ੀਲੈਂਡ ਵਿੱਚ ਵੀ ਸਥਾਪਿਤ ਹੋਵੇਗੀ ਫੋਕਲੋਰ ਸੰਸਥਾ ਦੀ ਇਕ ਇਕਾਈ 
ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਸ੍ਰੀ ਰਮੇਸ਼ ਯਾਦਵ ਨਿਊਜ਼ੀਲੈਂਡ ਵਿਖੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ, ਪੰਜਾਬੀ ਮੀਡੀਆ ਕਰਮੀ ਅਤੇ ਹੋਰ ਪਤਵੰਤੇ ਸੱਜਣਾਂ ਨਾਲ।
ਆਕਲੈਂਡ-25 ਜੂਨ (ਹਰਜਿੰਦਰ ਸਿੰਘ ਬਸਿਆਲਾ)-ਭਾਰਤ ਅਤੇ ਪਾਕਿਸਤਾਨ ਨੂੰ ਅਜ਼ਾਦ ਮੁਲਕ ਕਹਿਲਾਉਂਦਿਆਂ ਭਾਵੇਂ 69 ਸਾਲ ਹੋਣ ਵਾਲੇ ਹਨ, ਪਰ ਫਿਰ ਵੀ ਦੋਨਾਂ ਮੁਲਕਾਂ ਦੇ ਲੋਕ ਅਜਿਹਾ ਮਹਿਸੂਸ ਕਰਦੇ ਹਨ ਜਿਵੇਂ ਉਨਾਂ ਦੇ ਆਪਸੀ ਪਿਆਰ, ਮਿਲਵਰਤਣ, ਸਾਂਝੇ ਸਭਿਆਚਾਰ, ਮਿੱਠੀ ਬੋਲੀ ਅਤੇ ਰੀਤੀ ਰਿਵਾਜ਼ ਕਿਸੇ ਨੇ ਗਹਿਣੇ ਰੱਖ ਲਏ ਹੋਣ। ਕੁਝ ਇਸ ਤਰਾਂ ਦੇ ਤਜ਼ਰਬਿਆਂ ਨੂੰ ਅੱਜ ਨਿਊਜ਼ੀਲੈਂਡ ਪਹੁੰਚੇ 'ਫੋਕਲੋਰ ਰਿਸਚਰਚ ਅਕੈਡਮੀ ਅੰਮ੍ਰਿਤਸਰ' ਦੇ ਪ੍ਰਧਾਨ ਸ੍ਰੀ ਰਮੇਸ਼ ਯਾਦਵ ਨੇ ਸਥਾਨਕ ਪੰਜਾਬੀ ਮੀਡੀਆ ਅਤੇ ਪਹੁੰਚੇ ਹੋਰ ਪਤਵੰਤੇ ਸੱਜਣਾਂ ਨਾਲ ਸਾਂਝੇ ਕੀਤਾ। ਸ੍ਰੀ ਰਮੇਸ਼ ਯਾਦਵ ਪਹਿਲੀ ਵਾਰ ਨਿਊਜ਼ੀਲੈਂਡ ਫੇਰੀ ਉਤੇ ਆਏ ਹਨ। ਅੱਜ ਸ਼ਾਮ ਉਨਾਂ ਦੇ ਨਜ਼ਦੀਕੀ ਰਹੇ ਸ. ਹਰਿੰਦਰਪਾਲ ਸਿੰਘ ਢਿੱਲੋਂ (ਬਿੱਲਾ ਅੰਮ੍ਰਿਤਰੀਆ) ਨੇ ਉਨਾਂ ਦੇ ਸਨਮਾਨ ਵਿਚ ਇਕ ਸਮਾਗਮ ਆਯੋਜਿਤ ਕੀਤਾ।  ਇਸ ਮੌਕੇ ਸੰਬੋਧਨ ਹੁੰਦਿਆ ਸ੍ਰੀ ਰਮੇਸ਼ ਯਾਦਵ ਹੋਰਾਂ ਦੱਸਿਆ ਕਿ 1995 ਦੇ ਵਿਚ ਉਨਾਂ ਨੇ 'ਫੋਕਲੋਰ ਰਿਸਰਚ ਅਕੈਡਮੀ' ਦੀ ਸਥਾਪਨਾ ਕੀਤੀ ਸੀ। ਅਕਾਦਮੀ ਵੱਲੋਂ ਸਮੇਂ-ਸਮੇਂ ਉਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਸੁਧਾਰ ਦੇ ਲਈ ਰਾਸ਼ਟਰੀ ਅਤੇ ਅੰਤਰਰਾਸ਼ਟੀ ਸੈਮੀਨਾਰਾਂ ਦੀ ਲੜੀ ਚਲਾਈ ਗਈ। ਹਰ ਸਾਲ ਪੰਜ-ਪਾਣੀ ਨਾਂਅ ਦੀ ਸਾਹਿਤਕ ਪਰਚਾ ਪ੍ਰਕਾਸ਼ਿਤ ਕਰਕੇ ਸਰਗਰਮੀਆਂ ਅਤੇ ਸਾਹਿਤਕ ਲੇਖਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਉਨਾਂ 1947 ਵੇਲੇ ਭਾਰਤ-ਪਾਕਿ ਵੰਡ ਦੌਰਾਨ ਫਿਰਕੂ ਜਨੂੰਨ ਦੀ ਭੇਟ ਚੜੇ ਅਤੇ ਅਣਗੌਲੇ 10 ਲੱਖ ਪੰਜਾਬੀਆਂ ਦੀ ਯਾਦ ਨੂੰ ਸਮਰਪਿਤ ਸਰਹੱਦ ਉਤੇ ਬਣੀ 15 ਫੁੱਟ ਉਚੀ ਸਮਾਰਕ ਬਣਾਈ ਜਿਸ ਨੂੰ ਬਨਾਉਣ ਦੇ ਵਿਚ ਪਾਕਿਸਤਾਨ ਅਤੇ ਭਾਰਤ ਦੇ ਪਾਣੀ ਦੀ ਵਰਤੋਂ ਕੀਤੀ ਗਈ, ਦਾ ਵਿਸ਼ੇਸ਼ ਜ਼ਿਕਰ ਕੀਤਾ। ਸ੍ਰੀ ਰਮੇਸ਼ ਯਾਦਵ ਨੇ ਹਰ ਸਾਲ 14 ਅਗਸਤ ਨੂੰ ਵਾਹਗਾ ਸਰਹੱਦ ਉਤੇ ਹਿੰਦ-ਪਾਕਿ ਦੋਸਤੀ ਮੇਲੇ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਾਰ ਪਾਕਿਸਤਾਨ ਦੇ 'ਆਜ਼ਾਦ ਥੀਏਟਰ ਗੁਰੱਪ' ਵੱਲੋਂ ਨਾਟਕ 'ਹੁਸੈਨ ਦਾ ਵੀਵਰ' ਖੇਡਿਆ ਜਾਵੇਗਾ, ਸੈਮੀਨਾਰ ਵੀ ਹੋਵੇਗਾ ਅਤੇ ਰਾਤ 12 ਵਜੇ ਮੋਮਬੱਤੀਆਂ ਜਗਾ ਕੇ ਸਦਭਾਵਨਾ ਪ੍ਰਗਟ ਕੀਤੀ ਜਾਵੇਗਾ। ਉਨਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਅਕਾਦਮੀ ਵੱਲੋਂ ਸਰਹੱਦ ਉਤੇ ਇਕ ਸਾਂਝੀ ਹੱਬ ਦੀ ਮੰਗ ਕੀਤੀ ਗਈ ਹੈ ਜਿਥੇ ਦੋਵਾਂ ਦੇਸ਼ਾਂ ਦੇ ਲੋਕ ਕੁਝ ਵਪਾਰਕ ਸਾਂਝ ਅਦਾਨ ਪ੍ਰਦਾਨ ਕਰ ਸਕਣ।
ਨਿਊਜ਼ੀਲੈਂਡ ਸਮੇਤ ਉਨਾਂ ਬਾਹਰਲੇ ਮੁਲਕਾਂ ਵਿੱਚ ਵਸਦੇ ਪ੍ਰਵਾਸੀਆਂ ਪਾਕਿਸਤਾਨੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਹਿੰਦ-ਪਾਕਿ ਦੋਸਤੀ ਦੇ ਵਿਚ ਆਪਣਾ ਸਹਿਯੋਗ ਕਰਨ, ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਖੁਸ਼ਨੁਮਾ ਸਾਂਝ ਨਾਲ ਸਜੀਵਤ ਕਰਨ ਅਤੇ ਦੋਵਾਂ ਦੇਸ਼ਾਂ ਦੇ ਵਿਗੜਦੇ ਰਿਸ਼ਤਿਆਂ ਉਤੇ ਹਾਅ ਦਾ ਨਾਅਰਾ ਮਾਰਨ। ਅੱਜ ਹੋਏ ਇਸ ਸਮਾਗਮ ਦੇ ਵਿਚ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ, ਸ. ਹਰਿੰਦਰਪਾਲ ਸਿੰਘ ਬਿੱਲਾ ਅੰਮ੍ਰਿਤਸਰੀਆ, ਸੁਖਮਿੰਦਰ ਸਿੰਘ ਬਰਮਾਲੀਪੁੁਰ, ਸ. ਸੁਖਦੇਵ ਸਿੰਘ ਹੁੰਦਲ, ਸ. ਜਗਜੀਤ ਸਿੰਘ, ਇਮੀਗ੍ਰੇਸ਼ਨ ਸਲਾਹਕਾਰ, ਸ. ਜਗਦੀਪ ਸਿੰਘ ਵੜੈਚ, ਸ. ਜਰਨੈਲ ਸਿੰਘ ਸਮਰਾ, ਸ੍ਰੀ. ਚੈਂਚਲ ਸਿੰਘ ਦਿਓਲ, ਸ੍ਰੀ. ਗੁਰਦੀਪ ਸਿੰਘ ਲੂਥਰ, ਸ੍ਰੀ ਨਰਿੰਦਰ ਸਿੰਗਲਾ, ਗੁਰਸਿਮਰਨ ਸਿੰਘ ਮਿੰਟੂ, ਹਰਪ੍ਰੀਤ ਸਿੰਘ ਹੈਪੀ, ਨਵਤੇਜ ਰੰਧਾਵਾ ਅਤੇ ਜਸਪ੍ਰੀਤ ਸਿੰਘ ਤੇ ਹਰਜਿੰਦਰ ਸਿੰਘ ਬਸਿਆਲਾ ਸ਼ਾਮਿਲ ਸਨ।

No comments: